





Total views : 5596572








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ ਵਿੱਕੀ ਭੰਡਾਰੀ
ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸਰਕਾਰੀ ਹਾਈ ਸਕੂਲ ਅਬਦਾਲ ਦੇ ਵਿਦਿਆਰਥੀਆਂ ਨੇ ਅੰਡਰ 17 ਹਾਕੀ ਟੂਰਨਾਮੈਂਟ ਵਿੱਚ ਜਿਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਹ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੇ ਕੋਚ ਜਗਦੀਪ ਸਿੰਘ ਲਾਡੀ ਨੇ ਦੱਸਿਆ ਕਿ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਜਿਲ੍ਹਾ ਪੱਧਰੀ ਖੇਡਾਂ ਵਿੱਚ ਹਾਕੀ ਦੇ ਅੰਡਰ 17 ਟੂਰਨਾਮੈਂਟ ਵਿੱਚ ਦੂਸਰੇ ਸਥਾਨ ਤੇ ਰਹੇ ਅਬਦਾਲ ਸਕੂਲ ਦੇ ਖਿਡਾਰੀਆਂ ਵਿੱਚੋ 6 ਦੀ ਚੋਣ ਜਿਲੇ ਦੀ ਸਟੇਟ ਖੇਡਣ ਵਾਲੀ ਟੀਮ ਵਿੱਚ ਹੋਈ ਹੈ।
ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਕੂਲ ਇੰਚਾਰਜ ਯੋਗਿਤਾ ਸ਼ਰਮਾ ਨੇ ਵਧਾਈ ਦਿੱਤੀ। ਇਸ ਮੌਕੇ ਸਟਾਫ਼ ਮੈਂਬਰ ਪ੍ਰੇਮਪਾਲ ਸਿੰਘ, ਬਲਰਾਜ ਸਿੰਘ ਰੰਧਾਵਾ, ਪਰਵਿੰਦਰ ਕੌਰ ਤੇ ਜਸਪਿੰਦਰ ਕੌਰ ਵੀ ਹਾਜਰ ਸਨ।