Total views : 5506859
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬੀ.ਐਨ.ਈ ਬਿਊਰੋ
ਪੰਜਾਬ ਦੇ ਮੁੱਖ ਮੰਤਰੀ ਵਲੋਂ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਦਾ ਐਲਾਨ ਨੂੰ ਪਟਵਾਰ ਯੂਨੀਅਨ ਦੇ ਪ੍ਰਧਾਨ ਹਰਬੀਰ ਸਿੰਘ ਢੀਂਡਸਾ ਨੇ ਪਟਵਾਰੀਆਂ ਵਲੋ ਅਰੰਭੇ ਸ਼ਘੰਰਸ਼ ਦੀ ਪਹਿਲੀ ਜਿੱਤ ਦਸਦਿਆ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕਰਦਿਆ ਕਿਹਾ ਕਿ ਉਹ ਇਹ ਗੱਲ ਸ਼ਪਸ਼ਟ ਕਰਨ ਕਿ ਜਿਨ੍ਹਾਂ ਨੌਜਵਾਨਾਂ ਨੂੰ ਤੁਸੀਂ ਨਿਯੁਕਤੀ ਪੱਤਰ ਦੇਣ ਦੀ ਗੱਲ ਕਰ ਰਹੇ ਹੋ,
ਹਰਬੀਰ ਸਿੰਘ ਢੀਂਡਸਾ ਨੇ ਪੁਛਿਆ, ਕੀ ਫੀਲਡ ਵਿਚ ਜਾਣ ਵਾਲੇ ਪਟਵਾਰੀਆਂ ਨੂੰ ਬਾਇਓਮੈਟ੍ਰਿਕ ਕਿਥੇ ਮੁਹੱਈਆ ਕਰਵਾਈ ਜਾਵੇਗੀ?
ਉਨ੍ਹਾਂ ਬਾਰੇ ਦੱਸਿਆ ਜਾਵੇ ਕਿ ਕੀ ਉਨ੍ਹਾਂ ਨੂੰ ਮਹਿਜ਼ 5000 ਰੁਪਏ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਜਾਰੀ ਰਹੇਗਾ ਜਾਂ ਉਨ੍ਹਾਂ ਨੂੰ ਪੂਰੀ ਤਨਖ਼ਾਹ ਦਿੱਤੀ ਜਾਵੇਗੀ। ਬਾਇਮੀਟ੍ਰਿਕ ਹਾਜ਼ਰੀ ਸੰਬੰਧੀ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਫੀਲਡ ਵਿਚ ਜਾਣ ਵਾਲੇ ਪਟਵਾਰੀਆਂ ਨੂੰ ਬਾਇਓਮੀਟਰਿਕ ਕਿੱਥੇ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਵਿਚ 710 ਨਹੀਂ 4716 ਪੋਸਟਾਂ ਮੌਜੂਦ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਆਪਣੇ ਸਲਾਹਕਾਰਾਂ ਨੂੰ ਜ਼ਰੂਰ ਝਾੜ ਪਾਉਣ ਜੋ ਤੁਹਾਨੂੰ ਗਲਤ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਜਿਨ੍ਹਾਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਸੀ ਉਹ ਸੰਘਰਸ਼ ਉਸੇ ਤਰ੍ਹਾਂ ਜਾਰੀ ਰਹੇਗਾ।
1 ਟਰੇਨਿੰਗ ਦਾ ਸਮਾ ਕਿੰਨਾ?
2 ਕੀ ਟਰੇਨਿੰਗ ਨੋਕਰੀ ਦਾ ਹਿੱਸਾ?
3 ਕੀ ਤਨਖਾਹ ਪੂਰੀ ਮਿਲੂ ਜਾਂ 167 ਰੁਪਏ ਦਿਹਾੜੀ ਪਹਿਲਾ ਵਾਗੂ?