ਥਾਣਾ ਸਦਰ ਵੱਲੋਂ ਗਰਾਈਨਡਰ ਐਪ ਰਾਂਹੀ ਬਣੇ ਦੋਸਤ ਵੱਲੋਂ ਮੁਦੱਈ ਨੂੰ ਨੌਕਰੀ ਦਾ ਝਾਂਸਾ ਕੇ ਦੇ ਠੱਗੀ ਮਾਰਨ ਵਾਲਾ ਗ੍ਰਿਫ਼ਤਾਰ

4674702
Total views : 5505966

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪੰਦਰਜੀਤ ਸਿੰਘ
ਸ੍ਰੀ ਵਰਿੰਦਰ ਸਿੰਘ ਖੋਸਾ,ਪੀ.ਪੀ.ਐਸ, ਏ.ਸੀ.ਪੀ ਨੋਰਥ,ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ  ਬਿਪਿਨ ਕੁਮਾਰ ਪੁੱਤਰ ਨੰਦ ਲਾਲ ਵਾਸੀ ਪਿੰਡ ਜਹਾਗੀਰਪੁਰ, ਜਿਲ੍ਹਾ ਸਿੳਹਾਰ, (ਬਿਹਾਰ) ਹਾਲ ਅਜੀਤ ਨਗਰ, ਅੰਮ੍ਰਿਤਸਰ ਦੇ ਬਿਆਨ ਤੇ ਦਰਜ਼ ਰਜਿਸਟਰ ਹੋਇਆ। ਜਿਸਨੇ ਆਪਣੇ ਬਿਆਨ ਕੀਤਾ ਕਿ ਮੈਂ ਗੇਅ ਹਾਂ ਅਤੇ ਗਰਾਈਨਡਰ ਐਪ ਦਾ ਇਸਤੇਮਾਲ ਕਰਦਾ ਹਾਂ ਤੇ ਇਸ ਐਪ ਰਾਂਹੀ ਗੇਅ ਆਪਸ ਵਿੱਚ ਗੱਲ ਬਾਤ ਕਰਦੇ ਹਨ ਤੇ ਇਸ ਐਪ ਰਾਂਹੀ ਮਿਤੀ 16/17-08-2023 ਨੂੰ ਮੈਨੂੰ, ਕਰਨਦੀਪ ਸਿੰਘ ਉਰਫ਼ ਕਰਨ ਨਾਮ ਦਾ ਲੜਕਾ ਮਿਲਿਆ ਤੇ ਸਾਡੀ ਆਪਸ ਵਿੱਚ ਗੱਲਬਾਤ ਸੁਰੂ ਹੋਈ ਤੇ ਅਸੀ,
ਆਪਸ ਵਿੱਚ ਮਿਲੇ ਤੇ ਕਰਨਦੀਪ ਸਿੰਘ ਨੇ ਮੈਨੂੰ ਕਿਹਾ ਕਿ ਮੈ, ਤੈਨੂੰ ਐਚ.ਡੀ.ਐਫ਼.ਸੀ ਬੈਂਕ ਵਿੱਚ ਨੌਕਰੀ ਦਿਵਾ ਦੇਵਾਗਾਂ, ਜਿਸ ਕਰਕੇ ਮੈਂ ਹੁਣ ਤੱਕ ਵੱਖ-ਵੱਖ ਤਰੀਕਾ ਵਿੱਚ 23,600/-ਰੁਪਏ ਫੋਨ ਐਪ ਦੇ ਜਰੀਏ ਕਰਨਦੀਪ ਸਿੰਘ ਨੂੰ ਟਰਾਂਸਫਰ ਕਰ ਦਿੱਤੇ ਪਰ ਕਰਨਦੀਪ ਸਿੰਘ, ਮੇਰੇ ਤੋਂ ਹੋਰ ਪੈਸਿਆ ਦੀ ਡਿਮਾਂਡ ਕਰ ਰਿਹਾ ਹੈ। ਜੋ ਮੈਨੂੰ ਸ਼ੱਕ ਹੈ ਕਿ ਕਰਨਦੀਪ ਸਿੰਘ ਮੇਰੇ ਨਾਲ ਧੋਖਾਧੜੀ ਕਰ ਰਿਹਾ ਹੈ ਤੇ ਅੱਜ ਫਿਰ ਮੇਰੇ ਪਾਸੋਂ 7000/-ਰੁਪਏ ਲੈਣ ਲਈ ਖੰਡੇ ਵਾਲਾ ਚੌਕ ਮਜੀਠਾ ਰੋਡ,ਅੰਮ੍ਰਿਤਸਰ ਵਿੱਖੇ ਆ ਰਿਹਾ ਹੈ। ਜਿਸਤੇ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ। 
 ਮੁੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਇੰਸਪੈਕਟਰ ਅਮੋਲਕਦੀਪ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਯੌਜ਼ਨਾਬੰਦ ਤਰੀਕੇ ਨਾਲ ਦੌਸ਼ੀ ਕਰਨਦੀਪ ਸਿੰਘ ਉਰਫ਼ ਕਰਨ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਬੁੱਗੇ, ਤਰਨ ਤਾਰਨ ਨੂੰ ਕਾਬੂ ਕਰਕੇ ਮੋਬਾਇਲ ਫੋਨ ਸਮੇਤ ਸਿਮ ਬ੍ਰਾਮਦ ਕੀਤੇ ਗਏ । ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। 
Share this News