





Total views : 5597641








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸਰਾਏ ਅਮਾਨਤ ਖਾਂ/ਗੁਰਬੀਰ ਸਿੰਘ ਗੰਡੀਵਿੰਡ
ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ. ਟੀ. ਓ. ਅਤੇ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਗੰਡੀਵਿੰਡ-ਚੀਮਾ ਸੜਕ ਦੀ ਸਪੈਸ਼ਲ ਰਿਪੇਅਰ ਦੇ ਕੰਮ ਦਾ ਵੀ ਨੀਂਹ ਪੱਥਰ ਰੱਖਿਆ ਗਿਆ।ਇਹ ਸੜਕ ਗੰਡੀਵਿੰਡ ਨੂੰ ਚੀਮਾ ਪਿੰਡ ਨਾਲ ਜੋੜਦੀ ਹੈ। ਲੱਗਭੱਗ 4 ਕਿਲੋਮੀਟਰ ਲੰਬੀ ਇਸ ਸੜਕ ਦੀ ਮੁਰੰਮਤ ‘ਤੇ ਲੱਗਭੱਗ 1 ਕਰੋੜ 38 ਲੱਖ 15 ਹਜ਼ਾਰ ਰੁਪਏ ਦੀ ਲਾਗਤ ਆਵੇਗੀ।ਇਸ ਸੜਕ ਦੀ ਮੁਰੰਮਤ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਆਉਣ-ਜਾਣ ਅਤੇ ਕਿਸਾਨਾਂ ਨੂੰ ਆਪਣੀ ਫਸਲ ਮੰਡੀਆਂ ਤੱਕ ਲਿਜਾਣ ਦੀ ਸਹੂਲਤ ਮਿਲੇਗੀ।ਇਸ ਸੜਕ ਨੂੰ ਬਣਾਉਣ ਤੋਂ ਬਾਅਦ ਸਬੰਧਿਤ ਠੇਕੇਦਾਰ ਵੱਲੋਂ ਹੀ 5 ਸਾਲ ਤੱਕ ਰੱਖ-ਰਖਾਵ ਦਾ ਕੰਮ ਕੀਤਾ ਜਾਵੇਗਾ।ਇਸ ਸਮੇਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਤਰਨਤਾਰਨ ਹਲਕੇ ਵਿੱਚ ਸੜਕਾ ਅਤੇ ਹੋਰ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਸਮੇਂ ਪੀ ਡਬਲਯੂ ਡੀ ਦੇ ਐਸ ਸੀ ਇੰਜੀ ਇੰਦਰਜੀਤ ਸਿੰਘ, ਐਕਸੀਅਨ ਦਿਲਬਾਗ ਸਿੰਘ,ਜੇ ਈ ਗਗਨਪ੍ਰੀਤ ਸਿੰਘ, , ਸਾਬਕਾ ਮੈਂਬਰ ਪੰਚਾਇਤ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਿੰਦਰ ਸਿੰਘ ਗੰਡੀਵਿੰਡ, ਸਰਪੰਚ ਕੰਵਲਜੀਤ ਸਿੰਘ ਠੱਠਾ, ਸਾਬਕਾ ਸਰਪੰਚ ਤੇ ਪਹਿਲਵਾਨ ਮਲਕੀਤ ਸਿੰਘ ਚੀਮਾ, ਸਰਪੰਚ ਕੁਲਜੀਤ ਸਿੰਘ ਚੀਮਾ, , ਕੁਲਵਿੰਦਰ ਸਿੰਘ ਡੀ ਸੀ, ਅੰਗਰੇਜ਼ ਸਿੰਘ ਢੰਡ, ਜਗਪਿੰਦਰ ਸਿੰਘ ਫੌਜੀ ਢੰਡ, , ਸੂਬੇਦਾਰ ਕਾਬਲ ਸਿੰਘ ਕਸੇਲ, ਮੈਬਰ ਹਰਪਾਲ ਸਿੰਘ, ਰਕਵਿੰਦਰ ਸਿੰਘ, ਸਤਵੰਤ ਸਿੰਘ, ਜਸਕਰਨ ਸਿੰਘ, ਬਲਵਿੰਦਰ ਸਿੰਘ ਮੈਂਬਰ ਪੰਚਾਇਤ, ਟਹਿਲ ਸਿੰਘ ਮੈਬਰ ਪੰਚਾਇਤ, ਹਰਬੀਰ ਸਿੰਘ, ਜਗਮੋਹਣ ਸਿੰਘ, ਅਵਤਾਰ ਸਿੰਘ, ਗੁਰਸਾਹਿਬ ਸਿੰਘ, , ਸਮਸ਼ੇਰ ਸਿੰਘ ਸ਼ੇਰਾ, ਮੈਬਰ ਹਰਭਜਨ ਸਿੰਘ, ਮੈਬਰ ਸੰਦੀਪ ਸਿੰਘ, ਮੈਬਰ ਮਨਦੀਪ ਸਿੰਘ, ਗੁਰਸੇਵਕ ਸਿੰਘ, ਅਵਤਾਰ ਸਿੰਘ, ਕਰਨੈਲ ਸਿੰਘ, ਨਿਰਮਲ ਸਿੰਘ, ਜੀਤੀ ਗੰਡੀਵਿੰਡ, ਗੁਰਜੀਤ ਸਿੰਘ, ਬਲਵਿੰਦਰ ਸਿੰਘ ਬਿੱਲਾ ਕੋਟ, ਮੁਲਤਾਨ ਸਿੰਘ, ਹੈਪੀ ਖਾਦ ਸਟੋਰ, ਉਪਿੰਦਰਬੀਰ ਸਿੰਘ, ਦਿਲਬਾਗ ਸਿੰਘ, ਸੁਖਚੈਨ ਸਿੰਘ, ਪਾਲ ਸਿੰਘ, ਬਲਵਿੰਦਰ ਸਿੰਘ ਦੋਧੀ, ਬਲਵਿੰਦਰ ਸਿੰਘ ਬਿੰਦਾ, ਅਰਸ਼ਪਰੀਤ ਸਿੰਘ, ਜੈਬੀਰ ਸਿੰਘ, ਕੁਲਦੀਪ ਸਿੰਘ ਫੌਜੀ, ਜਸਵੰਤ ਸਿੰਘ, ਤਰਸੇਮ ਸਿੰਘ, ਮੇਜਰ ਸਿੰਘ, ਸਤਵਿੰਦਰ ਸਿੰਘ, ਰੋਸ਼ਨ ਸਿੰਘ, ਪ੍ਰਧਾਨ ਜਗਰੂਪ ਸਿੰਘ, ਦਿਲਬਾਗ ਸਿੰਘ ਢਿੱਲੋਂ, ਰਣਜੀਤ ਸਿੰਘ ਰਾਣਾ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਹਾਜ਼ਰ ਸਨ।