





Total views : 5596650








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ਗੰਡੀ ਵਿੰਡ
ਜਿਲਾ ਤਰਨ ਤਾਰਨ ਦੇ ਸਰਹੱਦੀ ਥਾਣਾਂ ਸਰਾਏ ਅਮਾਨਤ ਖਾਂ ਵਿਖੇ ਤਾਇਨਾਤ ਸਬ ਇੰਸ: ਦਿਲਬਾਗ ਸਿੰਘ ਨੂੰ ਵਿਜੀਲੈਸ ਬਿਊਰੋ ਵਲੋ ਅੱਜ 7000 ਰੁਪਏ ਦੀ ਰਿਸ਼ਵਤ ਲੈਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ।
ਅਦਾਲਤ ਵਿੱਚ ਚਲਾਨ ਪੇਸ਼ ਕਰਨ ਵਾਸਤੇ ਲਈ ਜਾ ਰਹੀ ਸੀ ਰਿਸ਼ਵਤ
ਜਿਸ ਸਬੰਧੀ ਜਾਣਕਾਰੀ ਦੇਦਿਆਂ ਵਿਜੀਲੈਸ ਬਿਊਰੋ ਰੇਜ ਅੰਮ੍ਰਿਤਸਰ ਸ: ਵਰਿੰਦਰ ਸਿੰਘ ਸੰਧੂ ਨੇ ਜਾਣਕਾਰੀ ਦੇਦਿਆਂ ਦੱਸਿਆ ਕਿ ਕਥਿਤ ਦੋਸ਼ੀ ਥਾਂਣੇਦਾਰ ਵਲੋ ਪਿੰਡ ਕਸੇਲ ਦੇ ਇਕ ਵਿਆਕਤੀ ਦਲਜੀਤ ਸਿੰਘ ਵਿਰੁੱਧ ਐਨ.ਡੀ.ਪੀ.ਐਸ ਐਕਟ ਦਰਜ ਐਫ.ਆਈ.ਆਰ ਦਾ ਚਲਾਨ ਅਦਾਲਤ ਵਿੱਚ ਪੇਸ਼ ਕਰਨ ਲਈ ਇਹ ਰਿਸ਼ਵਤ ਲਈ ਜਾ ਰਹੀ ਸੀ। ਜਿਸ ਦੀ ਉਸ ਦੇ ਭਰਾ ਨਿਰਮਲ ਸਿੰਘ ਵਲੋ ਸੂਚਨਾ ਵਿਜੀਲੈਸ ਨੂੰ ਦਿੱਤੇ ਜਾਣ ਤੋ ਬਾਅਦ ਅੱਜ ਵਿਜੀਲੈਸ ਬਿਊਰੋ ਦੀ ਟੀਮ ਵਲੋ ਉਪ ਪੁਲਿਸ ਕਪਤਾਨ ਪਲਵਿੰਦਰ ਸਿੰਘ ਦੀ ਅਗਵਾਈ ਵਿੱਚ ਟਰੈਪ ਲਗਾਕੇ ਸਬ ਇੰਸਪੈਕਟਰ ਦਿਲਬਾਗ ਸਿੰਘ ਨੰ:1614/ਤਰਨ ਤਾਰਨ ਨੂੰ ਥਾਂਣੇ ਵਿੱਚ ਹੀ ਰਿਸ਼ਵਤ ਲੈਦਿਆਂ ਕਾਬੂ ਕਰਕੇ , ਪੁਲਿਸ ਥਾਣਾਂ ਵਿਜੀਲੈਸ ਬਿਊਰੋ ਅੰਮ੍ਰਿਤਸਰ ਵਿਖੇ ਇਸ ਸਬੰਧੀ ਐਸ.ਆਈ. ਦਿਲਬਾਗ ਸਿੰਘ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ- 7 ਅਧੀਨ ਐਫ.ਆਈ.ਆਰ ਨੰਬਰ 29 ਮਿਤੀ 24-08-2023 ਦਰਜ ਕੀਤੀ ਗਈ ਹੈ।