





Total views : 5596546








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ /ਜਸਬੀਰ ਸਿੰਘ ਲੱਡੂ,ਲਾਲੀ ਕੈਰੋ
ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਡਾ. ਹਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬਾਸਮਤੀ ਦੀ ਨਿਰਯਾਤ ਕੁਆਲਟੀ ਤੇ ਬੁਰਾ ਪ੍ਰਭਾਵ ਪਾਉਂਦੀਆਂ 10ਪਾਬੰਦੀਸ਼ੁਦਾ ਦਵਾਈਆਂ,
ਐਸੀਫੇਟ,ਬੂਪਰੋਫੈਜਿਨ,ਕਲੋਰਪਾਇਰੀਫਾਸ,ਹੈਕਸਾਕੋਨਾਜੋਲ,ਪ੍ਰੋਪੀਕੋਨਾਜੋਲ,ਥਾਈਆਮਿਸੋਕਸਮ,ਪ੍ਰੋਫਿਨੋਫਾਸ,ਇਮੀਡਾਕਲੋਪਰਿਡ,ਕਾਰਬੈਨਡਿਜ਼ਮ, ਟਰਾਈਸਾਈਕਲਾਜੋਲ ਦੀ ਵਰਤੋਂ ਤੇ ਪਾਬੰਦੀ ਲਗਾਈ ਗਈ ਹੈ ।
ਖੇਤੀਬਾੜੀ ਵਿਭਾਗ ਵਲੋਂ ਬਾਸਮਤੀ ਦੀ ਫਸਲ ਤੇ ਇਹਨਾਂ ਦਵਾਈਆਂ ਦੀ ਵਰਤੋਂ ਤੇ ਲਗਾਈ ਗਈ ਰੋਕ
ਉਹਨਾਂ ਦੱਸਿਆ ਕਿ ਇਹਨਾਂ ਦਵਾਈਆਂ ਦਾ ਜ਼ਹਿਰੀਲਾਪਨ ਬਾਸਮਤੀ ਦੀ ਕੁਆਲਟੀ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀਆ ਹਨ ਜਿਸ ਨਾਲ ਬਾਸਮਤੀ ਨੂੰ ਬਾਹਰਲੇ ਦੇਸ਼ਾਂ ਨੂੰ ਨਿਰਯਾਤ ਕਰਨ ਵਿੱਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ ।ਇਸਲਈ ਕਿਸਾਨਾਂ ਨੂੰ ਇਹਨਾਂ ਦਵਾਈਆਂ ਦੇ ਬੁਰੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਲਈ ਜ਼ਿਲਾ ਸਿਖਲਾਈ ਅਫਸਰ ਡਾ. ਕੁਲਦੀਪ ਸਿੰਘ ਮੱਤੇਵਾਲ ਦੀ ਅਗਵਾਈ ਹੇਠ 15 ਕੈਂਪ ਪ੍ਰਤੀ ਬਲਾਕ ਲਗਾਉਂਦੇ ਹੋਏ ਜ਼ਿਲੇ ਵਿੱਚ 120 ਕੈਂਪ ਲਗਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਜ਼ਿਲਾ ਤਰਨਤਾਰਨ ਵਿੱਚ ਇਹਨਾਂ ਦਵਾਈਆਂ ਦੀ ਬਾਸਮਤੀ ਤੇ ਵਿਕਰੀ ਤੇ ਰੋਕ ਲਗਾਈ ਗਈ ਹੈ ।ਖੇਤੀਬਾੜੀ ਵਿਭਾਗ ਦੀਆਂ ਚੈਕਿੰਗ ਟੀਮਾਂ ਵਲੋਂ ਲਗਾਤਾਰ ਖੇਤੀ ਇੰਨਪੁੁਟਸ ਡੀਲਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ।ਉਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਇਹਨਾਂ ਦਵਾਈਆਂ ਦੀ ਵਰਤੋਂ ਬਾਸਮਤੀ ਦੀ ਫਸਲ ਤੇ ਬਿਲਕੁਲ ਨਾ ਕਰਨ, ਖਾਦ ,ਦਵਾਈਆਂ ਦੀ ਵਰਤੋਂ ਖੇਤੀ ਮਾਹਿਰਾਂ ਦੀ ਸਲਾਹ ਨਾਲ ਕਰਨ ਅਤੇ ਖੇਤੀ ਇੰਨਪੁਟਸ ਖਰੀਦਣ ਸਮੇਂ ਪੱਕਾ ਬਿਲ ਜ਼ਰੂਰ ਲੈਣ ।