





Total views : 5596686








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਵਿਦਿਆਰਥੀਆਂ ਲਈ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਗਿਆਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਲਗਾਏ ਇਸ ਕੈਂਪ ’ਚ ਡਾ. ਨਾਜ਼ੀਆ ਅਤੇ ਡਾ. ਸਰਵਲੀਨ ਨੇ ਮਾਹਿਰਾਂ ਵਜੋਂ ਸ਼ਿਰਕਤ ਕੀਤੀ।ਕੈਂਪ ਦੀ ਸ਼ੁਰੂਆਤ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਵੱਲੋਂ ਆਏ ਮਹਿਮਾਨਾਂ ਨੂੰ ਬੂਟੇ ਭੇਂਟ ਕੀਤੇ ਗਏ।
ਇਸ ਦੌਰਾਨ ਪ੍ਰਿੰ: ਸੁਰਿੰਦਰ ਕੌਰ ਨੇ ਕਿਹਾ ਕਿ ਦੰਦਾਂ ਦੇ ਮਾਹਿਰ ਡਾਕਟਰ ਡਾ. ਨਾਜ਼ੀਆ ਅਤੇ ਡਾ: ਸਰਵਲੀਨ ਜਿਨ੍ਹਾਂ ਦਾ ਸਾਲਾਂ ਦਾ ਤਜ਼ਰਬਾ, ਨੇ ਕੈਂਪ ਲਈ ਆਪਣਾ ਕੀਮਤੀ ਸਮਾਂ ਅਤੇ ਮੁਹਾਰਤ ਦਿੱਤੀਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਮੂੰਹ ਦੀ ਸਹੀ ਸਫਾਈ ਅਭਿਆਸਾਂ ਜਿਵੇਂ ਕਿ ਬੁਰਸ਼ ਕਰਨ ਦੀਆਂ ਤਕਨੀਕਾਂ ਫਲੌਸਿੰਗ ਸੁਝਾਅ ਅਤੇ ਸਿਹਤਮੰਦ ਦੰਦਾਂ ਨੂੰ ਬਣਾਈ ਰੱਖਣ ਲਈ ਖੁਰਾਕ ਸਬੰਧੀ ਸਲਾਹਾਂ ਬਾਰੇ ਜਾਣਕਾਰੀ ਭਰਪੂਰ ਸੈਸ਼ਨ ਸ਼ਾਮਿਲ ਕੀਤੇ ਗਏ।
ਪ੍ਰਿੰ: ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਕੈਂਪ ’ਚ ਸਮੂਹ ਵਿਦਿਆਰਥੀਆਂ ਨੂੰ ਦੰਦਾਂ ਦੀ ਪੂਰਕ ਜਾਂਚ ਕਰਵਾਉਣ ਦਾ ਮੌਕਾ ਮਿਲਿਆ ਇਸ ਮੌਕੇ ਉਨ੍ਹਾਂ ਨੇ ਸਮਾਗਮ ਦੇ ਕੋਆਰਡੀਨੇਟਰ ਡਾ. ਰਾਜਵਿੰਦਰ ਕੌਰ ਦੇ ਇਸ ਗਿਆਨ ਭਰਪੂਰ ਸੈਮੀਨਾਰ ਦੇ ਆਯੋਜਨ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਸਮਾਗਮ ਦੀ ਸਮਾਪਤੀ ਮੌਕੇ ਡਾ. ਰਾਜਵਿੰਦਰ ਕੌਰ ਦੇ ਧੰਨਵਾਦ ਮਤਾ ਪੇਸ਼ ਕੀਤਾ।