





Total views : 5600356








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ/ਜਸਪਾਲ ਸਿੰਘ ਗਿੱਲ
ਤਹਿਸੀਲ ਮਜੀਠਾ ਵਿਖੇ ਅੱਜ ਦੀ ਮਨਿਸਟੀਰੀਅਲ ਯੂਨੀਅਨ ਸਿੱਖਿਆ ਵਿਭਾਗ ਦੀ ਚੌਣ ਹੋਈ। ਇਸ ਚੋਣ ਦੌਰਾਨ ਤਹਿਸੀਲ ਮਜੀਠਾ ਵਿੱਚ ਤਾਇਨਾਤ ਸਿਖਿਆ ਵਿਭਾਗ ਦੇ ਕਰਮਚਾਰੀਆਂ ਵੱਲੋਂ ਮੇਜ ਥਪਥਾਪਟ ਨਾਲ ਅਤੇ ਪੂਰੇ ਜੋਸ਼ੋ ਖਰੋਸ਼ ਨਾਲ ਸ੍ਰੀ ਸ੍ਰੀ ਸੁਖਦੇਵ ਸਿੰਘ,ਬਲਾਕ ਮਜੀਠਾ-1 ਤਹਿਸੀਲ ਪ੍ਰਧਾਨ ਸਰਬਸਮੰਤੀ ਨਾਲ ਚੁਣ ਲਿਆ। ਇਸ ਮੌਕੇ ਸ੍ਰੀ ਗੁਰਜੋਤ ਸਿੰਘ,ਅਬਦਾਲ ਨੂੰ ਜਨਰਲ ਸਕੱਤਰ ਅਤੇ ਸ੍ਰੀ ਸਾਹਿਲ ਕੁਮਾਰ ਨੂੰ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ ।
ਇਸ ਚੌਣ ਮੌਕੇ ਜਿਲਾ ਪ੍ਰਧਾਨ ਸ੍ਰੀ ਮਲਕੀਅਤ ਸਿੰਘ ਨੇ ਕਿਹਾ ਕਿ ਸ੍ਰੀ ਸੁਖਦੇਵ ਸਿੰਘ ਬਹੁਤ ਹੀ ਇਮਾਨਦਾਰ ਅਤੇ ਸੂਝਵਾਨ ਛਵੀ ਨਾਲ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੁਲਾਜਮਾਂ ਦੇ ਮਸਲਿਆਂ ਦੇ ਹੱਲ ਲਈ ਪਹਿਲਾਂ ਵੀ ਅਵਾਜ ਬੁਲੰਦ ਕਰਦੇ ਰਹੇ ਹਨ ਅਤੇ ਹੁਣ ਇਸ ਜਿੰਮੇਵਾਰੀ ਨੂੰ ਬਾਖੂਬੀ ਨਾਲ ਨਿਭਾਉਣਗੇ।ਸ੍ਰੀ ਸੁਖਦੇਵ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੌਂਪੀ ਗਈ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਜਾਵੇਗੀ ਅਤੇ ਯੂਨੀਅਨ ਦੀ ਹਰੇਕ ਮੁਸ਼ਕਲ ਦਾ ਹੱਲ ਕਰਨ ਲਈ ਕਰਮਚਾਰੀਆਂ ਨੂੰ ਜਾਗਰੂਕ ਕੀਤਾ ਜਾਵੇਗਾ।ਇਸ ਚੋਣ ਦੌਰਾਨ ਸ੍ਰੀ ਗੁਰਬਿੰਦਰ ਸਿੰਘ, ਸ੍ਰੀ ਤਜਿੰਦਰ ਕੁਮਾਰ, ਸ੍ਰੀ ਗੁਰਸੇਵਕ ਸਿੰਘ, ਸ੍ਰੀ ਅਮਰਜੋਤ ਸਿੰਘ, ਸ੍ਰੀ ਜਸਬੀਰ ਸਿੰਘ, ਸ੍ਰੀ ਮੁਖਤਿਆਰ ਸਿੰਘ, ਸ੍ਰੀ ਧਰਮਿੰਦਰ ਸਿੰਘ, ਸ੍ਰੀ ਵਿਕਰਮਜੀਤ ਸਿੰਘ, ਸ੍ਰੀ ਤਰਲੋਚਨ ਸਿੰਘ, ਸ੍ਰੀ ਗੁਰਪ੍ਰਤਾਪ ਸਿੰਘ, ਸ੍ਰੀ ਦਲਬੀਰ ਸਿੰਘ ਅਤੇ ਰਮਨ ਕੁਮਾਰ ਹਾਜਰ ਸਨ।