Total views : 5505106
Total views : 5505106
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ/ਬੱਬੂ ਬੰਡਾਲਾ
ਥਾਣਾ ਤਰਸਿੱਕਾ ਅਧੀਨ ਆਉਂਦੇ ਪਿੰਡ ਮੁੱਛਲ ਵਿੱਚ ਇੱਕ ਪਿਤਾ ਵੱਲੋਂ ਆਪਣੀ ਬੇਟੀ ਦਾ ਅਣਖ ਖਾਤਰ ਕਤਲ ਕਰ ਦਿੱਤਾ ਗਿਆ। ਦਲਬੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮੁੱਛਲ ਨੂੰ ਆਪਣੀ 16 ਸਾਲਾ ਲੜਕੀ ਦੇ ਚਰਿੱਤਰ ’ਤੇ ਸ਼ੱਕ ਸੀ ਜਿਸ ਕਾਰਨ ਉਸ ਨੇ ਆਪਣੀ ਲੜਕੀ ਨੂੰ ਤੇਜ਼ਧਾਰ ਹਥਿਆਰ ਨਾਲ ਮਾਰ ਦਿੱਤਾ।
ਕਤਲ ਕਰਨ ਤੋਂ ਬਾਅਦ ਦਲਬੀਰ ਸਿੰਘ ਲਾਸ਼ ਨੂੰ ਮੋਟਰ ਸਾਈਕਲ ਨਾਲ ਘਸੀਟਦਾ ਹੋਇਆ ਰੇਲਵੇ ਟਰੈਕ ਉਪਰ ਸੁੱਟ ਕੇ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।ਪੁਲਿਸ ਨੇ ਹੁਣ ਇਸ ਪਿਓ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਪਿਤਾ ਨੇ ਆਖਿਆ ਹੈ ਉਹ ਆਣਖਾਂ ਵਾਲੇ ਲੋਕ ਹਨ। ਉਸ ਨੇ ਆਪਣੇ ਧੀ ਨੂੰ ਮਾਰਿਆ ਹੈ ਕਿ ਕਿਉਂਕਿ ਉਹ ਇਕ ਰਾਤ ਤੇ ਇਕ ਦਿਨ ਕਿਸੇ ਹੋਰ ਨਾਲ ਰਹਿ ਕੇ ਆਈ ਸੀ। ਅਸੀਂ ਅਣਖਾਂ ਵਾਲੇ ਲੋਕ ਹਾਂ, ਮੇਰੀ ਧੀ ਬਾਹਰ ਰਹਿ ਕੇ ਆਈ ਸੀ, ਇਸ ਲਈ ਮਾਰ ਦਿੱਤਾ।