ਸੰਘਰਸ਼ੀਲ ਭਾਈ ਸੁਖਦੇਵ ਸਿੰਘ ਬੱਬਰ ਦੀ 31ਵੀਂ ਬਰਸੀ ਪੰਥਕ ਜਥੇਬੰਦੀਆਂ ਨੇ ਸ਼ਰਧਾ ਨਾਲ ਮਨਾਈ ਗਈ

4674220
Total views : 5505254

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਰਣਜੀਤ ਸਿੰਘ ਰਾਣਾਨੇਸ਼ਟਾ 
 
ਖਾਲਸਾਈ  ਯੁੱਧ ਕਲਾ ਵਿੱਚ ਨਿਪੁੰਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁੱਖੀ ਜਥੇਦਾਰ ਸੁਖਦੇਵ ਸਿੰਘ ਬੱਬਰ ਦਾ 31  ਵਾਂ ਸ਼ਹੀਦੀ ਸਮਾਗਮ ਬੜੇ ਸਤਿਕਾਰ ਅਤੇ ਸਰਧਾ ਨਾਲ ਉਨ੍ਹਾਂ ਦੇ ਜੱਦੀ ਪਿੰਡ ਦਾਸੂਵਾਲ ਜ਼ਿਲ੍ਹਾ  ਤਰਨਤਾਰਨ  ਵਿਖੇ ਮਨਾਇਆ ਗਿਆ। ਅੰਖਡ ਕੀਰਤਨੀ ਜਥੇ ਦੇ ਮੁੱਖੀ ਜਥੇਦਾਰ ਬਖ਼ਸ਼ੀਸ਼ ਸਿੰਘ ਅਤੇ ਭਾਈ ਭੁਪਿੰਦਰ ਸਿੰਘ ਭਲਵਾਨ ਦੀ ਨਿਗਰਾਨੀ ਹੇਠ ਕਰਵਾਇਆ ਗਿਆ  ਸ਼ਹੀਦੀ ਸਮਾਗਮ ਪੰਥਕ ਇਕੱਠ ਦਾ ਰੂਪ ਧਾਰਨ ਕਰ ਗਿਆ। ਅੱਜ ਦੇ ਸਮਾਗਮ ਵਿੱਚ ਹਵਾਰਾ ਕਮੇਟੀ,ਸਿੱਖ ਯੂਥ ਫੈਰੇਸ਼ਨ ਭਿੰਡਰਾਵਾਲੇ ,ਦਲ ਖ਼ਾਲਸਾ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ,ਪੰਥਕ ਸਖਸ਼ੀਅਤਾਂ ,ਕਿਸਾਨ ਜਥੇਬੰਦੀਆਂ,ਅਕਾਲੀ ਦਲ (ਫ਼ਤਿਹ)ਜਥਾ ਸਿਰਲੱਥ,ਅਕਾਲ ਯੂਥ ਆਦਿ ਨੇ ਹਾਜ਼ਰੀ ਭਰੀ।
ਜ਼ਿਕਰ ਯੋਗ ਹੈ ਕਿ ਜਥੇਦਾਰ ਸੁਖਦੇਵ ਸਿੰਘ ਬੱਬਰ  ਨੇ 1978 ਦੀ ਵਿਸਾਖੀ ਵਾਲੇ ਦਿਨ ਭਾਈ ਫੌਜਾ ਸਿੰਘ ਦੀ ਅਗਵਾਈ ‘ਚ 13 ਸਿੰਘਾਂ ਦੀ ਸ਼ਹਾਦਤ  ਤੋਂ ਮਿਲੀ ਪ੍ਰਰੇਣਾ ਸਦਕਾ ਧਾਰਮਿਕ ਸਥਾਨਾਂ ਦੀ ਬੇਹੁਰਮਤੀ, ਪੰਜਾਬ ਦੇ ਆਰਥਿਕ ਅਤੇ ਕੁਦਰਤੀ ਸੋਮਿਆਂ ਦੇ ਸ਼ੋਸ਼ਣ, ਸਰਕਾਰੀ ਜ਼ੁਲਮ ਅਤੇ ਸਿੱਖ ਨਸਲਕੁਸ਼ੀ ਦੇ ਖਿਲਾਫ ਅਸਰਦਾਰ ਢੰਗ ਨਾਲ 1978 ਤੋਂ 1992 ਤੱਕ ਖ਼ਾਲਸਾਈ ਰਹੁ-ਰੀਤਾਂ ਨਾਲ ਸੰਘਰਸ਼ ਕੀਤਾ ਸੀ।ਗੁਰਮਤਿ  ਸਿਧਾਤਾਂ ਵਿਚ ਪਰਿਪੱਕਤਾ ਵੱਲੋਂ ਜਾਣੀ ਜਾਂਦੀ ਜਥੇਬੰਦੀ ਦੇ ਇਸ ਮੁੱਖੀ ਦਾ ਚਾਉ  ਕੌਮੀ ਘਰ ਦੀ ਪ੍ਰਾਪਤੀ ਲਈ ਕੁਰਬਾਨ ਹੋਣਾ ਸੀ। ਇਹੋ ਸੰਕਲਪ ਉਨ੍ਹਾਂ ਨੇ ਜਥੇਬੰਦੀ ਦੇ ਹਰ ਸਿੰਘ ਦੇ ਮਨਾਂ ਵਿੱਚ ਦ੍ਰਿੜ ਕਰਵਾਇਆ ਸੀ ਜਿਸਦੀ ਲਗਾਤਾਰਤਾ ਹੁਣ ਤੱਕ ਬਣੀ ਹੋਈ ਹੈ।
ਅੱਜ ਅੰਮ੍ਰਿਤ ਵੇਲੇ ਅੰਖਡ  ਪਾਠ ਸਾਹਿਬ  ਦੇ ਭੋਗ ਉਪਰੰਤ ਸਜੇ ਦੀਵਾਨ ਵਿਚ  ਅਖੰਡ ਕੀਰਤਨੀ ਜੱਥੇ ਦੇ ਸਿੰਘਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਪੰਥ ਦੇ ਉਘੇ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਵਾਰਾਂ ਰਾਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਪਹੁੰਚੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਭਾਈ ਸੁਖਦੇਵ ਸਿੰਘ ਬੱਬਰ ਦੇ ਪਰਿਵਾਰ ਤੋਂ ਇਲਾਵਾ  ਬੀਬੀ ਸੁਰਿੰਦਰ ਕੌਰ ਭੈਣ ਸ਼ਹੀਦ ਬਲਵਿੰਦਰ ਸਿੰਘ ਜਟਾਣਾ,ਭਾਈ ਅਨੋਖ ਸਿੰਘ,ਭਾਈ ਸੁਲਖਣ ਸਿੰਘ ਆਦਿ ਸ਼ਾਮਲ ਹਨ।
,ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਬਾਪੂ ਗੁਰਚਰਨ ਸਿੰਘ  ਦੀ ਹਾਜ਼ਰੀ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਲਗਵਾਦੇ ਹੋਏ ਕਿਹਾ ਕਿ ਸ਼ਹੀਦਾਂ ਦਾ ਕੌਮੀ ਘਰ ਦੀ ਪ੍ਰਾਪਤੀ ਦਾ ਸੁਫਨਾ ਪੂਰਾ ਕਰਨਾ ਸਾਡਾ ਫਰਜ ਹੈ। ਇਸ ਮੌਕੇ ਤੇ  ਪੰਜਾਂ ਸਿੰਘਾਂ ਚੋਂ ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸਤਨਾਮ ਸਿੰਘ ਖੰਡਾ, ਭਾਈ ਤਰਲੋਕ ਸਿੰਘ, ਭਾਈ ਮੇਜਰ ਸਿੰਘ,ਭਾਈ ਦਲਜੀਤ ਸਿੰਘ ਬਿੱਟੂ, ਕੰਵਰਪਾਲ ਸਿੰਘ , ਹਰਪਾਲ ਸਿੰਘ ਬਲੇਰ ,ਨਾਰਾਇਣ ਸਿੰਘ ਚੌੜਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਬਲਵਿੰਦਰ ਸਿੰਘ ਝਬਾਲ ਖਾਲੜਾ ਮਿਸ਼ਨ,ਬਲਦੇਵ ਸਿੰਘ ਸਿਰਸਾ, ਸਰਬਜੀਤ ਸਿੰਘ ਘੁਮਾਣ, ਭਗਵੰਤ ਸਿੰਘ ਸਿਆਲਕਾ,ਸੱਜਣ ਸਿੰਘ ਪੱਟੀ, ਮਹਾਂ ਸਿੰਘ, ਦਰਸ਼ਨ ਸਿੰਘ ਨਵਾਂਪਿੰਡ,ਰਾਜ ਸਿੰਘ,ਕੋਚ ਪ੍ਰਤਾਪ ਸਿੰਘ ਕਾਲੀਆ ਸਕਤਰਾ, ਰਣਜੀਤ ਸਿੰਘ ਦਮਦਮੀ ਟਕਸਾਲ,  ਸੁਖਰਾਜ ਸਿੰਘ ਵੇਰਕਾ,ਮਾਸਟਰ ਬਲਦੇਵ ਸਿੰਘ ,ਨਰਿੰਦਰ ਸਿੰਘ ਗਿੱਲ,ਜਰਨੈਲ ਸਿੰਘ ,ਕੁਲਵੰਤ ਸਿੰਘ,ਬਲਬੀਰ ਸਿੰਘ ਕਠਿਆਲੀ ਆਦਿ ਨੇ ਹਾਜ਼ਰੀ ਭਰੀ।
Share this News