ਮਣੀਪੁਰ ਅਤੇ ਨੂਹ ਦੀਆਂ ਖ਼ੌਫ਼ਨਾਕ ਘਟਨਾਵਾਂ ਹਿੰਦੂ ਰਾਸ਼ਟਰ ਦੀ ਤਸਵੀਰ ਹਨ- ਜਥੇਦਾਰ ਹਵਾਰਾ ਕਮੇਟੀ

4674824
Total views : 5506129

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਜਸਕਰਨ ਸਿੰਘ
ਜਥੇਦਾਰ ਹਵਾਰਾ ਕਮੇਟੀ ਨੇ ਦੋਸ਼ ਲੱਗਇਆ ਕਿ ਮਣੀਪੁਰ ਅਤੇ ਨੂਹ ਦੀਆਂ ਖ਼ੌਫ਼ਨਾਕ ਘਟਨਾਵਾਂ ਤੈਅ ਸ਼ੂਦਾ ਨੀਤੀ ਹੇਠ ਵਾਪਰੀਆਂ ਹਨ। ਘੱਟ ਗਿਣਤੀ ਨਾਲ ਸੰਬੰਧਿਤ ਲੋਕਾਂ ਵਿਸ਼ੇਸ਼ ਤੌਰ ਤੇ ਇਸਾਈ ਅਤੇ ਮੁਸਲਿਮ ਭਾਈ ਚਾਰੇ ਨੂੰ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਕੇ ਉਨ੍ਹਾਂ ਅੰਦਰ ਸਹਿਮ ਅਤੇ ਅਸੁਰੱਖਿਆ ਪੈਦਾ ਕੀਤੀ ਗਈ। ਜਿਕਰਯੋਗ ਹੈ ਕਿ ਮਣੀਪੁਰ ਅਤੇ ਹਰਿਆਣਾ’ਚ ਭਾਜਪਾ ਸਰਕਾਰਾਂ ਹਨ ਅਤੇ ਕੇਂਦਰ ਵਿੱਚ ਵੀ ਭਾਜਪਾ ਦੀ ਸਰਕਾਰ ਹੈ। ਸਰਕਾਰਾਂ ਨੂੰ ਮਾਂ ਪਿਓ ਵਾਂਗ ਅਵਾਮ ਨੂੰ ਸੁਰਿਖਆ ਛਤੱਰੀ ਦੇਣੀ ਬਣਦੀ ਹੈ।
ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਅਜ਼ਾਦੀ ਦਿਵਸ ਤੇ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ‘ਚ ਮਹਿਲਾ ਸਸ਼ਕਤੀਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਸੀ ਪਰ ਮਣੀਪੁਰ ਵਿੱਚ ਲੜਕੀਆਂ ਨਾਲ ਹੋਈਆਂ ਸ਼ਰਮਨਾਕ ਘਟਨਾਵਾਂ ਗੰਦੀ ਰਾਜਨੀਤੀ ਦੀ ਗਵਾਹੀ ਭਰਦੀਆਂ ਹਨ। ਇਹ ਵੀ ਚੇਤੇ ਕਰਾਉਣਾ ਬਣਦਾ ਹੈ ਕਿ ਉਸ ਦਿਨ ਬਿਲਕਸ ਬਾਨੋ ਦੇ ਪਰਿਵਾਰ ਦੇ ਹਤਿਆਰੇ ਅਤੇ ਉਸਦਾ ਬਲਾਤਕਾਰ ਕਰਨ ਵਾਲਿਆਂ ਨੂੰ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ।
ਪੰਜਾਬੀਆਂ ਨੂੰ ਸੁਚੇਤ ਰਹਿਣ ਦੀ ਅਪੀਲ
1984 ਵਿੱਚ ਕਾਂਗਰਸ ਦੀ ਸਰਕਾਰ ਸਮੇਂ ਸਿੱਖ ਲੜਕੀਆਂ ਨੂੰ ਬੇਪਤ ਕੀਤਾ ਗਿਆ ਸੀ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਟਾਇਰ ਪਾ ਕੇ ਅੱਗ ਲਗਾ ਦਿੱਤੀ ਗਈ ਸੀ। ਸੈਂਕੜੇ ਗੁਰਦੁਆਰਿਆਂ ਨੂੰ ਜਲਾ ਦਿੱਤਾ ਗਿਆ ਸੀ। ਇਸੇ ਤਰਾਂ ਗੁਜਰਾਤ ਵਿੱਚ ਮੋਦੀ ਦੇ ਮੁੱਖ ਮੰਤਰੀ ਸਮੇਂ ਦੌਰਾਨ 2002 ਵਿੱਚ ਮੁਸਲਮਾਨਾਂ ਤੇ ਮਿੱਥ ਕੇ ਹਮਲੇ ਹੋਏ।
ਹਵਾਰਾ ਕਮੇਟੀ ਦੇ ਆਗੂਆਂ ਪ੍ਰੋਫੈਸਰ ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਸੁਖਰਾਜ ਸਿੰਘ ਵੇਰਕਾ, ਦਿਲਸ਼ੇਰ ਸਿੰਘ ਜੰਡਿਆਲਾ, ਨਰਿੰਦਰ ਸਿੰਘ ਗਿੱਲ ਨੇ ਕਿਹਾ ਹਿੰਦੂ ਰਾਸ਼ਟਰ ਦਾ ਮਨੁੱਖਤਾ ਵਿਰੋਧੀ ਡਰਾਵਨਾ ਚੇਹਰਾ ਦੇਸ਼ ਦੀ ਘੱਟ ਗਿਣਤੀਆਂ ਦੀ ਹੌਂਦ ਲਈ ਖ਼ਤਰਨਾਕ ਹੈ। ਇਨ੍ਹਾਂ ਸ਼ਰਮਨਾਕ ਘਟਨਾਵਾਂ ਦੀ ਵਿਦੇਸ਼ਾਂ ਵਿੱਚ ਚਰਚਾ ਹੋ ਰਹੀ ਹੈ ਪਰ ਭਾਜਪਾ’ਤੇ ਕੋਈ ਅਸਰ ਨਹੀਂ ਹੈ।
ਹਵਾਰਾ ਕਮੇਟੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਅਤੇ ਹੋਰ ਫਿਰਕੂ ਪਾਰਟੀਆਂ ਤੋਂ ਸੁਚੇਤ ਰਹਿਣ।ਪੰਜਾਬ ਦੇਸ਼ ਵਿਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਸਥਾਪਿਤ ਕਰਨਾ ਸਮੇਂ ਦੀ ਲੋੜ ਹੈ।ਇਸ ਨਾਲ ਸਾਰੇ ਧਾਰਮਿਕ ਸਥਾਨ ਸੁਰੱਖਿਅਤ ਰਹਿਣਗੇ ਅਤੇ ਨਸਲੀ ਤੇ ਧਰਮ ਦੇ ਅਧਾਰ ਤੇ ਫਸਾਦ ਖਤਮ ਹੋ ਜਾਣਗੇ।
ਜਾਰੀ ਕਰਤਾ
Share this News