Total views : 5506034
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਅੱਜ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਪੈਨਸ਼ਨਰਜ ਸਾਥੀਆ ਦੀਆ ਸਮੱਸਿਆਵਾ ਬਾਰੇ ਵਿਚਾਰ ਕਰਨ ਉਪਰੰਤ ਸਰਕਾਰ ਲਗਾਤਾਰ ਜੋ ਪੈਨਸ਼ਨਰਜ ਨਾਲ ਸਬੰਧਤ ਮੰਗਾਂ ਬਾਰੇ ਗੱਲ ਨਹੀ ਕਰ ਰਹੀ ਇਸ ਦੇ ਸਬੰਧ ਵਿੱਚ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝੇ ਫਰੰਟ ਵੱਲੋਂ 20 ਅਗਸਤ ਨੂੰ ਜਲੰਧਰ ਕਨਵੈਨਸ਼ਨ ਅਤੇ 23 ਸਤੰਬਰ ਨੂੰ ਲੁਧਿਆਣਾ ਪੈਨਸ਼ਨ ਭਵਨ ਵਿਖੇ ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਦੀ ਵਿਸ਼ਾਲ ਮੀਟਿੰਗ/ਰੈਲੀ ਕਰਕੇ ਅਕਤੂਬਰ ਵਿੱਚ ਪੈਨਸ਼ਨਰਜ ਵੱਲੋਂ ਸਟੇਟ ਪੱਧਰ ਦਾ ਐਕਸ਼ਨ ਕਰਨ ਦਾ ਫੈਸਲਾ ਲਿਆ ਜਾਵੇਗਾ।
ਇਸ ਦੇ ਨਾਲ ਹੀ ਅਮਰਜੀਤ ਸਿੰਘ ਬੱਗਾ ਪ੍ਰੈੱਸ ਸਕੱਤਰ, ਹਰਭਜਨ ਸਿੰਘ ਝਜੋਟੀ,ਜੋਗਿੰਦਰ ਸਿੰਘ ਜਰਨਲ ਸਕੱਤਰ, ਦਰਸੇਵਕ ਸਿੰਘ, ਜਸਵੰਤ ਸਿੰਘ, ਜੋਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਮੋਹਿੰਦਰ ਸਿੰਘ ਸਕੱਤਰ, ਬਗੀਚਾ ਸਿੰਘ ਸੀਨੀਅਰ ਮੀਤ ਪ੍ਰਧਾਨ,ਵੱਲੋਂ ਮਨੀਪੁਰ ਦੇ ਹਲਾਤ ਅਤੇ ਹਰਿਆਣਾ ਦੇ ਨੂਹ ਅਤੇ ਹੋਰ ਕਸਬਿਆ ਦੇ ਮਾੜੇ ਹਾਲਾਤ ਬਾਰੇ ਸਟੇਟ ਤੇ ਸੈਟਰ ਸਰਕਾਰ ਦੇ ਘਟੀਆ ਪੱਧਰ ਦੇ ਪ੍ਰਬੰਧ ਬਾਰੇ ਸਾਰੇ ਪੈਨਸ਼ਨਰਜ ਸਾਥੀਆ ਨੂੰ ਜਾਣਕਾਰੀ ਦਿਤੀ ਇਸ ਸਮੇਂ ਬਲਦੇਵ ਸਿੰਘ, ਗੁਰਨਾਮ ਸਿੰਘ, ਨਿਸ਼ਾਨ ਸਿੰਘ ਸਹਾਇਕ ਵਿੱਤ ਸਕੱਤਰ, ਸਵਿੰਦਰ ਸਿੰਘ, ਬਲਵਿੰਦਰ ਸਿੰਘ, ਹਾਜਰ ਸਨ, ਅੱਜ ਦੇ ਖਾਣ-ਪੀਣ ਲਈ ਮਨਜੀਤ ਸਿੰਘ ਸ਼ਾਹ ਵੱਲੋਂ ਪ੍ਰਬੰਧ ਕੀਤਾ ਗਿਆ, ਜਿਸ ਦਾ ਦਵਿੰਦਰ ਸਿੰਘ ਪ੍ਰਧਾਨ ਵੱਲੋਂ ਵਿਸ਼ੇਸ਼ ਧੰਨਵਾਦ ਦੇ ਨਾਲ ਆਏ ਸਾਰੇ ਪੈਨਸ਼ਨਰਜ ਦਾ ਵੀ ਧੰਨਵਾਦ ਕੀਤਾ ਗਿਆ ਹੈ।