ਹਰ ਸੱਥ ਵਿੱਚ ਸ਼੍ਰੋਮਣੀ ਅਕਾਲੀ ਦਲ’ !ਤਹਿਤ ਹਲਕਾ ਖਡੂਰ ਸਾਹਿਬ ਦੇ ਪਿੰਡ ਤੁੜ ਵਿੱਚ ਬ੍ਰਹਮਪੁਰਾ ਨੇ ਕੀਤੀ ਵਰਕਰ ਮੀਟਿੰਗ

4729074
Total views : 5596652

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਲੱਡੂ,ਗੁਰਬੀਰ ਗੰਡੀਵਿੰਡ

ਪਿਛਲੇ ਸਮੇਂ ਦੌਰਾਨ ਸ਼ੌਮਣੀ ਅਕਾਲੀ ਦਲ ਪਾਰਟੀ ਦੀ ਹੋਈ ਹਾਰ ਕਰਕੇ ਸ਼ੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਾ ਇੰਚਾਰਜਾ ਦੀ ਡਿਊਟੀ ਆਪੋ ਆਪਣੇ ਹਲਕੇ ਦੇ ਅਧੀਨ ਪੈਂਦੇ ਪਿੰਡਾਂ ਵਿੱਚ ਪਾਰਟੀ ਨੂੰ ਜ਼ਿਮਨੀ ਪੱਧਰ ਤੋਂ ਹੋਰ ਮਜਬੂਤ ਕਰਨ ਦੇ ਲਈ ਲਗਾਤਾਰ ਪ੍ਰਬੰਧ ਜਾਰੀ ਹਨ ਜਿਸ ਦੇ ਦਰਮਿਆਨ ਪਿੰਡ – ਪਿੰਡ ਹਰ ਸੱਥ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰੋਗਰਾਮ ਤਹਿਤ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ ।

ਜਿਸ ਵਿਚ ਪਿੰਡ ਦੇ ਮੋਹਤਬਰਾਂ ਵੱਲੋਂ ਪਾਰਟੀ ਨੂੰ ਮਜ਼ਬੂਤੀ ਅਤੇ ਹੋਰ ਤਰੱਕੀ ਦੇ ਰਾਹ ਵੱਲ ਜਾਣ ਲਈ ਵੱਖਰੇ ਵੱਖਰੇ ਸੁਝਾਅ ਦਿੱਤੇ ਜਾ ਰਹੇ ਹਨ, ਇਸ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਹਲਕੇ ਦੇ ਅਧੀਨ ਪੈਂਦੇ ਪਿੰਡ ਤੁੜ ਵਿੱਖੇ ਸਾਬਕਾ ਸਰਪੰਚ ਗੁਰਦਿਆਲ ਸਿੰਘ ਪ੍ਰਧਾਨ ਦੇ ਗ੍ਰਹਿ ਵਿਖੇ ਪਹੁੰਚ ਕੇ ਪਿੰਡ ਦੇ ਮੋਹਤਬਰਾਂ ਅਤੇ ਅਕਾਲੀ ਵਰਕਰਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਆਪਣੀਆਂ ਮੁਸ਼ਕਿਲਾ ਬਾਰੇ ਵੀ ਜਾਣੂ ਕਰਵਾਇਆ ਗਿਆ ਜਿਸ ਨੂੰ ਬ੍ਰਹਮਪੁਰਾ ਸਾਹਿਬ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਜ਼ਲਦ ਇਸ ਮੁਸ਼ਕਲਾਂ ਦਾ ਹੱਲ ਕਰਕੇ ਪਿੰਡ ਵਾਸੀਆਂ ਦੀਆਂ ਉਮੀਦਾ ਤੇ ਖਰੇ ਉਤਰਨਗੇ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਅਤੇ ਅਕਾਲੀ ਵਰਕਰਾਂ ਵੱਲੋਂ ਕੁੱਝ ਪਾਰਟੀ ਦੇ ਪ੍ਰਤੀ ਆਗਾਹ ਵਧੁ ਸੋਚ ਨੂੰ ਵੇਖਦਿਆਂ ਬਹੁਤ ਸਾਰੇ ਸੁਝਾਅ ਦਿੱਤੇ ਗਏ ਜਿਸ ਨੂੰ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਜ਼ਰੀਏ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਪਹੁੰਚਾਇਆ ਜਾਵੇਗਾ।

ਇਸ ਮੌਕੇ ਬ੍ਰਹਮਪੁਰਾ ਸਾਹਿਬ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹਨਾਂ ਦੇ ਸੁਝਾਅ ਨੂੰ ਪਾਰਟੀ ਹਾਈਕਮਾਂਡ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਪਿੰਡ ਦੇ ਮੋਹਤਬਰਾਂ ਵੱਲੋਂ ਅਤੇ ਅਕਾਲੀ ਵਰਕਰਾਂ ਵੱਲੋਂ ਜਿਨਾਂ ਵਿਚ ਸਾਬਕਾ ਸਰਪੰਚ ਗੁਰਦਿਆਲ ਸਿੰਘ ਪ੍ਰਧਾਨ , ਸਰਪੰਚ ਦਿਆਲ ਸਿੰਘ ਤੁੜ , ਮੈਂਬਰ ਪੰਚਾਇਤ ਨਿਰਮਲ ਸਿੰਘ, ਮੈਂਬਰ ਪੰਚਾਇਤ ਸਵਿੰਦਰ ਸਿੰਘ , ਮੈਂਬਰ ਪੰਚਾਇਤ ਨਿਰਮਲ ਸਿੰਘ , ਸਾਬਕਾ ਮੈਂਬਰ ਪੰਚਾਇਤ ਡਾਕਟਰ ਸੁਖਦੇਵ ਸਿੰਘ ,ਮਨਜਿੰਦਰ ਸਿੰਘ , ਹਰਦੇਵ ਸਿੰਘ , ਜਸਵੰਤ ਸਿੰਘ ,ਮੈਂਬਰ ਪੰਚਾਇਤ ਪਰਮਜੀਤ ਕੌਰ , ਸੁਖਰਾਜ ਸਿੰਘ ਅਤੇ ਹੋਰ ਅਕਾਲੀ ਵਰਕਰ ਹਾਜ਼ਰ ਸਨ।

Share this News