100 ਏਕੜ ਪੰਚਾਇਤੀ ਜ਼ਮੀਨ ਲੋਕਾਂ ਦੇ ਨਾਂ ਕਰਵਾਉਣ ਵਾਲੇ ਡੀ .ਡੀ. ਪੀ. ਓ ਖਿਲਾਫ ਦਰਜ ਹੋਵੇਗੀ ਐਫ. ਆਈ. ਆਰ

4675347
Total views : 5506909

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਪਠਾਨਕੋਟ ਵਿਚ 100 ਏਕੜ ਪੰਚਾਇਤੀ ਜ਼ਮੀਨ ਆਪਣੀ ਸੇਵਾ ਮੁਕਤੀ ਤੋਂ ਇਕ ਦਿਨ ਪਹਿਲਾਂ ਲੋਕਾਂ ਦੇ ਨਾਂ ਕਰਵਾਉਣ ਵਾਲੇ ਡੀ ਡੀ ਪੀ ਓ ਖਿਲਾਫ ਐਫ ਆਈ ਆਰ ਦਰਜ ਹੋਣ ਜਾ ਰਹੀ ਹੈ। ਇਸ ਮਾਮਲੇ ਦਾ ਖੁਲ੍ਹਾਸਾ ਹੋਣ ’ਤੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਨੂੰ ਕੁਲਦੀਪ ਸਿੰਘ ਡੀ ਡੀ ਪੀ ਓ ਜਿਸ ਕੋਲ ਏ ਡੀ ਸੀ ਦਾ ਚਾਰਜ ਸੀ ਖਿਲਾਫ ਜਾਂਚ ਦੇ ਹੁਕਮ ਦਿੱਤੇ ਸਨ। 
ਹੁਣ ਵਿਭਾਗ ਨੇ ਕੁਲਦੀਪ ਸਿੰਘ ਦੇ ਖਿਲਾਫ ਧਾਰਾ 409, 420 ਆਈ ਪੀ ਸੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਐਫ ਆਈ ਆਰ ਦਰਜ ਕਰਨ ਦੀ ਸ਼ਿਫਾਰਸ਼ ਕੀਤੀ ਹੈ। ਇਹ ਵੀ ਸੰਭਾਵਨਾ ਪ੍ਰਗਟਾਈ ਹੈ ਕਿ ਕੁਲਦੀਪ ਸਿੰਘ ਜਦੋਂ ਨਰੋਟ ਜੈਮਲ ਸਿੰਘ ਵਿਖੇ ਬੀ ਡੀ ਪੀ ਓ ਵਜੋਂ ਤਾਇਨਾਤ ਸੀ, ਉਸ ਵੇਲੇ ਇਸਦਾ ਪ੍ਰਾਈਵੇਟ ਵਿਅਕਤੀਆਂ ਨਾਲ ਸੰਪਰਕ ਬਣਿਆ ਜਿਹਨਾਂ ਦੇ ਨਾਂ ਇਸਨੇ ਪੰਚਾਇਤੀ ਜ਼ਮੀਨ ਲਗਵਾਈ।

Share this News