Total views : 5506912
Total views : 5506912
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸਰਾਏ ਅਮਾਨਤ ਖਾਂ /ਗੁਰਬੀਰ ਸਿੰਘ ਗੰਡੀਵਿੰਡ
ਨਜਦੀਕੀ ਪਿੰਡ ਸੋਹਲ ਦੇ ਸਰਪੰਚ ਸਰਵਣ ਸਿੰਘ ਦਾ ਛੋਟਾ ਭਰਾ ਅਮਰਜੀਤ ਸਿੰਘ ਪੁੱਤਰ ਬਲਜੀਤ ਸਿੰਘ (45) ਜੋ 21ਜੁਲਾਈ ਨੂੰ ਘਰੋਂ ਜਵਾਈ ਲੈਣ ਗਿਆ ਵਾਪਸ ਨਹੀਂ ਆਇਆ ਦੀ ਲਾਸ਼ ਅੱਜ ਪਿੰਡੋਂ ਬਾਹਰ ਝੋਨੇ ਦੇ ਖੇਤਾਂ ਵਿੱਚੋ ਮਿਲੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਰਤਕ ਦੇ ਭਰਾ ਸਰਪੰਚ ਸਰਵਣ ਸਿੰਘ ਸੋਹਲ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਅਮਰਜੀਤ ਸਿੰਘ ਜੋ 21ਜੁਲਾਈ ਨੂੰ ਮੋਟਰਸਾਈਕਲ ਤੇ ਘਰੋਂ ਹਸਪਤਾਲ ਤੋਂ ਦਵਾਈ ਲੈਣ ਗਿਆ ਪ੍ਰੰਤੂ ਜਦੋਂ ਸ਼ਾਮ ਤੱਕ ਵਾਪਸ ਨਹੀਂ ਆਇਆ ਤਾਂ ਉਹਨਾਂ ਨੇ ਲੱਭਣ ਲਈ ਭੱਜ ਨੱਸ ਕੀਤੀ ਪਰੰਤੂ ਕਿਤੋਂ ਵੀ ਨਹੀਂ ਮਿਲਿਆ।
ਜਦੋਂ ਕਿ ਕਿਸੇ ਨੇ ਦੱਸਿਆ ਕਿ ਪਿੰਡੋਂ ਬਾਹਰ ਝੋਨੇ ਦੇ ਖੇਤਾ ਵਿੱਚ ਜੋ ਬਾਰਸ਼ ਦੇ ਪਾਣੀ ਨਾਲ ਭਰੇ ਪਏ ਹਨ ਵਿਚ ਇਕ ਲਾਸ਼ ਪਈ ਹੈ ਜਦੋਂ ਅਸੀਂ ਜਾਕੇ ਵੇਖਿਆ ਤਾਂ ਉਹ ਮੇਰਾ ਭਰਾ ਅਮਰਜੀਤ ਸਿੰਘ ਹੀ ਸੀ ਸੋ ਜ਼ਿਆਦਾ ਪਾਣੀ ਵਿੱਚ ਮੋਟਰਸਾਈਕਲ ਤੋਂ ਮੂਹ ਭਾਰ ਡਿੱਗ ਗਿਆ ਤੇ ਪਾਣੀ ਵਿੱਚ ਮੂੰਹ ਡੁੱਬਣ ਨਾਲ ਉਸ ਦੀ ਮੌਤ ਹੋ ਗਈ।ਪਤਾ ਚੱਲਣ ਤੇ ਡੀ ਐਸ ਪੀ ਜਸਪਾਲ ਸਿੰਘ ਢਿੱਲੋਂ ਤੇ ਥਾਣਾ ਮੁਖੀ ਗੁਰਚਰਨ ਸਿੰਘ ਮੌਕੇ ਤੇ ਪਹੁੰਚ ਕੇ ਸਾਰੀ ਜਾਣਕਾਰੀ ਹਾਸਲ ਕੀਤੀ।