ਜੰਮੂ ਕਸ਼ਮੀਰ ਦੇ ਪੁੰਛ ਖੇਤਰ ‘ਚ ਸ਼ਹੀਦ ਹੋੇ ਸੂਬੇਦਾਰ ਮੇਜਰ ਕੁਲਦੀਪ ਸਿੰਘ ਦਾ ਸਰਕਾਰੀ ਸਨਮਾਨ ਨਾਲ ਪਿੰਡ ਸਵਰਗਾਪੁਰੀ ਵਿਖੇ ਹੋਇਆਂ ਅੰਤਿਮ ਸੰਸਕਾਰ

4729068
Total views : 5596642

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਗੁਰਬੀਰ ‘ਗੰਡੀਵਿੰਡ’

ਜੰਮੂ ਕਸ਼ਮੀਰ ਦੇ ਇਲਾਕੇ ਪੁੰਛ ਵਿਖੇ ਸ਼ਹੀਦ ਹੋ ਗਏ ਪਿੰਡ ਸਵਰਗਾਪੁਰੀ(ਝਬਾਲ) ਦੇ ਸੂਬੇਦਾਰ ਮੇਜਰ ਕਲੁਦੀਪ ਸਿੰਘ ਦੀ ਮ੍ਰਿਤਕ ਦੇਹ ਜਿਉ ਹੀ ਅੱਜ ਫੌਜ ਦੀ ਫੁਲਾਂ ਨਾਲ ਲੱਦੀ ਗੱਡੀ ਵਿੱਚ ਪਿੰਡ ਸਵਰਗਾਪੁਰੀ ਵਿਖੇ ਪੁੱਜੀ ਤਾਂ ਮਾਹੌਲ ਅਤਿ ਗਮਗੀਨ ਹੋ ਗਿਆ।

ਸ਼ਹੀਦ ਕੁਲਦੀਪ ਸਿੰਘ 16 ਆਰ.ਆਰ.ਬੀ.ਐਨ ਦਾ ਜਵਾਨ ਸੀ ਅਤੇ ਮੌਜੂਦਾ ਸਮੇਂ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿਚ ਤੈਨਾਤ ਸੀ। ਕੁਲਦੀਪ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਸਦਮੇ ਵਿਚ ਚਲਾ ਗਿਆ ਸੀ। ਅੰਤਮ ਸਸਕਾਰ ਮੌਕੇ ਭਾਰੀ ਗਿਣਤੀ ਵਿਚ ਲੋਕ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਪਹੁੰਚੇ। 

ਰਿਸ਼ਤੇਦਾਰਾਂ ਨੇ ਦਸਿਆ ਕਿ ਕੁਲਦੀਪ ਸਿੰਘ ਦੇ ਘਰ ਵਿਚ ਹੁਣ ਬਜ਼ੁਰਗ ਮਾਤਾ-ਪਿਤਾ ਤੋਂ ਇਲਾਵਾ ਪਤਨੀ ਅਤੇ ਦੋ ਬੱਚੇ (ਇਕ ਲੜਕਾ ਅਤੇ ਲੜਕੀ) ਹਨ। ਕੁਲਦੀਪ ਸਿੰਘ 29 ਤਰੀਕ ਨੂੰ ਛੁੱਟੀ ਕੱਟ ਕੇ ਵਾਪਸ ਗਏ ਸਨ। ਰਿਸ਼ਤੇਦਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪੀੜਤ ਪ੍ਰਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇ।ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁੰਛ ਵਿਚ ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ ਪੰਜਾਬ ਦੇ ਦੋ ਜਵਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ ਸਨ। ਦੋਵੇਂ ਫ਼ੌਜੀ ਜਵਾਨ ਸੂਰਨਕੋਟ ਇਲਾਕੇ ‘ਚ ਡੋਗਰਾ ਨਾਲੇ ਨੂੰ ਪਾਰ ਕਰ ਰਹੇ ਸਨ, ਜਦੋਂ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ‘ਚ ਆ ਗਏ। ਅਧਿਕਾਰੀਆਂ ਮੁਤਾਬਕ ਨਾਇਬ ਸੂਬੇਦਾਰ ਕੁਲਦੀਪ ਸਿੰਘ ਦੀ ਲਾਸ਼ ਸ਼ਨੀਵਾਰ ਰਾਤ ਨੂੰ ਡੋਗਰਾ ਡਰੇਨ ‘ਚੋਂ ਕੱਢੀ ਗਈ ਸੀ, ਜਦਕਿ ਲਾਂਸ ਨਾਇਕ ਤੇਲੂ ਰਾਮ ਦੀ ਲਾਸ਼ ਐਤਵਾਰ ਨੂੰ ਬਰਾਮਦ ਕੀਤੀ ਗਈ ਸੀ।

ਜਿਥੇ ਹਲਕਾ ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ ਸਮੇਤ ਵੱਡੀ ਵਿੱਚ ਇਲਾਕੇ ਦੇ ਲੋਕ ਸਵਰਗੀ ਜਾਂਬਾਜ ਸਿਪਾਹੀ ਸੂਬੇਦਾਰ ਮੇਜਰ ਕੁਲਦੀਪ ਸਿੰਘ ਦੇ ਅੰਤਿਮ ਦਰਸ਼ਨ ਕਰਨ ਲਈ ਪੁੱਜੇ ਹੋਏ ਸਨ। ਜਿਥੇ ਪ੍ਰੀਵਾਰ ਦਾ ਰੋ ਰੋ ਬੁਰਾ ਹਾਲ ਸੀ ਉਥੇ ਉਹ ਇਸ ਲਾਸਾਨੀ ਕੁਰਬਾਨੀ ‘ਤੇ ਫਖਰ ਵੀ ਮਹਿਸੂਸ ਕਰ ਰਹੇ ਸਨ।

ਮ੍ਰਿਤਕ ਨੂੰ ਜਿਥੇ ਉਸ ਦੇ ਪ੍ਰੀਵਾਰ ਮੈਬਰਾਂ ਨੇ ਸਲਾਮੀ ਦਿੱਤੀ ਉਥੇ ਫੌਜ ਦੀ ਇਕ ਟੁਕੜੀ ਵਲੋ ਮੇਜਰ ਸੁਰਜੀਤ ਸਿੰਘ ਦੀ ਅਗਵਾਈ ਵਿੱਚ ਉਸ ਭਾਰਤ ਮਾਤਾ ਦੇ ਸਪੂਤ ਨੂੰ ਸਲਾਮੀ ਦਿੱਤੀ ਗਈ ।ਇਸ ਸਮੇ ਪੰਜਾਬ ਸਰਕਾਰ ਵਲੋ ਹਲਕਾ ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ, ਜਿਲਾ ਪ੍ਰਸ਼ਾਸਨ ਵਲੋ ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ, ਪੁਲਿਸ ਵਲੋ ਐਸ.ਐਚ.ਓ ਝਬਾਲ ਕੇਵਲ ਸਿੰਘ ਵਲੋ ਫੁਲਮਲਾਵਾਂ ਭੇਟ ਕੀਤੀਆਂ ਗਈਆਂ। ਜਦੋਕਿ ਇਸ ਸਮੇ ਹਜਾਰੀਨ ਵਿੱਵ ਖਾਲੜਾ ਮਿਸ਼ਨ ਕਮੇਟੀ ਦੇ ਬਲਵਿੰਦਰ ਸਿੰਘ ਝਬਾਲ, ਸਰਪੰਚ ਜੱਗਾ ਸਿੰਘ, ਸਾਬਕਾ ਸਰਪੰਚ ਜਸਬੀਰ ਸਿੰਘ, ਬੰਟੀ ਸੂਦ, ਸਾਬਕਾ ਸਰਪੰਚ ਗੁਰਿੰਦਰ ਸਿੰਘ, ਦਲਬੀਰ ਸਿੰਘ ਸੋਹਲ, ਬੰਟੀ ਸੂਦ, ਕਸ਼ਮੀਰ ਸਿੰਘ ਭੁੱਚਰ, ਗੁਰਜੀਤ ਸਿੰਘ ਪੰਜਵੜ,ਪ੍ਰਧਾਨ ਗਰਵਿੰਦਰ ਸਿੰਘ, ਰਾਜਵਿੰਦਰ ਸਿੰਘ ਰਾਜੂ ਆਦਿ ਦੇ ਨਾਮ ਪ੍ਰਮੁੱਖ ਹਨ।

Share this News