





Total views : 5604179








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੁਆਰਾ “ਬੈਸਟ ਕਾਲਜ ਰੈਂਕਿੰਗ ਲਿਸਟ ਆਫ ਇੰਡੀਆ” 2023 ‘ਚ ਸ਼ਾਨਦਾਰ ਰੈਂਕਿੰਗ ਹਾਸਲ ਕਰਕੇ ਨਵੀਆਂ ਬੁਲੰਦੀਆਂ ਨੂੰ ਛੋਹਿਆ। ਇਸ ਰਸਾਲੇ ਦੁਆਰਾ 14 ਵਿਭਾਗਾਂ ਦੀ ਸੂਚੀ ਪੇਸ਼ ਕੀਤੀ ਗਈ ਸੀ ਜਿਸ ਵਿੱਚੋਂ ਕਾਲਜ ਨੇ 6 ਵਿਭਾਗਾਂ ਵਿੱਚ ਅਪਲਾਈ ਕੀਤਾ ਅਤੇ ਕਾਲਜ ਦੁਆਰਾ ਇਹਨਾਂ 6 ਵਿਭਾਗਾਂ ਵਿੱਚ ਹੀ ਰੈਂਕ ਪ੍ਰਾਪਤ ਕੀਤੇ ਗਏ ਹਨ।
ਕਾਲਜ ਨੇ ਫੈਸ਼ਨ ਦੀ ਧਾਰਾ ਵਿੱਚ 33ਵਾਂ, ਮਾਸ ਕਮਿਊਨੀਕੇਸ਼ਨ ਵਿੱਚ 44ਵਾਂ, ਬੀ ਸੀ ਏ ਵਿੱਚ 48ਵਾਂ, ਕਾਮਰਸ ਵਿੱਚ 72ਵਾਂ, ਬੀ ਬੀ ਏ ਵਿੱਚ 90ਵਾਂ, ਸਾਇੰਸ ਵਿੱਚ 92ਵਾਂ ਸਥਾਨ ਹਾਸਿਲ ਕੀਤਾ ਅਤੇ ਮਾਸ ਕਮਿਊਨੀਕੇਸ਼ਨ ‘ਚ ਸਭ ਤੋਂ ਘੱਟ ਫੀਸਾਂ ਵਾਲੇ ਕਾਲਜਾਂ ਵਿੱਚੋਂ ਪੰਜਵੇਂ ਸਥਾਨ ‘ਤੇ ਰਿਹਾ। ਜ਼ਿਕਰਯੋਗ ਹੈ ਕਿ ਕਾਲਜ ਪਿਛਲੇ ਛੇ ਸਾਲਾਂ ਤੋਂ ਰੈਂਕਿੰਗ ਲਈ ਅਪਲਾਈ ਕਰ ਰਿਹਾ ਹੈ ਤੇ ਹਰ ਸਾਲ ਆਪਣੀ ਉੱਚ ਰੈਂਕਿੰਗ ਤੇ ਸਕੋਰਿੰਗ ਲਈ ਸੁਧਾਰ ਕਰਨ ਵਿੱਚ ਸਫਲ ਰਿਹਾ ਹੈ।
ਇੰਡੀਆ ਟੂਡੇ ਭਾਰਤ ਦਾ ਹਫਤਾਵਾਰੀ ਪ੍ਰਤਿਸ਼ਠਿਤ ਰਸਾਲਾ ਹੈ ਅਤੇ ਪਿਛਲੇ 26 ਸਾਲਾਂ ਤੋਂ ਭਾਰਤ ਦੇ ਸਰਵੋਤਮ ਕਾਲਜਾਂ ਦੀ ਦਰਜਾਬੰਦੀ ਕਰ ਰਿਹਾ ਹੈ। ਇਸ ਨੇ ਕਾਲਜਾਂ ਨੂੰ ਪੰਜ ਵਿਆਪਕ ਮਾਪਦੰਡਾ ‘ਤੇ ਆਧਾਰਿਤ ਇਨਟੇਕ ਕੁਆਲਿਟੀ ਅਤੇ ਗਵਰਨੈਂਸ, ਅਕਾਦਮਿਕ ਉਤਮਤਾ, ਬੁਨਿਆਦੀ ਢਾਂਚਾ, ਰਹਿਣ ਦਾ ਅਨੁਭਵ, ਲੀਡਰਸ਼ਿਪ ਵਿਕਾਸ ਅਤੇ ਕਰੀਅਰ ਦੀ ਤਰੱਕੀ ਤੇ ਪਲੇਸਮੈਂਟ ਦੇ ਅਧੀਨ ਸੂਚਕਾਂ ਦੇ ਆਧਾਰ ‘ਤੇ ਦਰਜਾ ਦਿੱਤਾ ਹੈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸਮੂਹ ਸਟਾਫ ਮੈਂਬਰਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਅਜਿਹੀ ਕਾਰਗੁਜ਼ਾਰੀ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਅਜਿਹੀਆਂ ਅੰਤਰ-ਤੁਲਨਾਵਾ ਦੇ ਆਧਾਰ ‘ਤੇ ਕੀਤੀ ਦਰਜਾਬੰਦੀ ਉੱਤਮਤਾ ਪ੍ਰਾਪਤ ਕਰਨ ਲਈ ਮਨੋਬਲ ਨੂੰ ਮਜਬੂਤ ਕਰਦੀ ਹੈ।