ਝਬਾਲ ਦੇ ਫੌਜੀ ਜਵਾਨ ਸੂਬੇਦਾਰ ਕੁਲਦੀਪ ਸਿੰਘ ਦੀ ਡਿਊਟੀ ਦੌਰਾਨ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਵਿੱਚ  ਮੌਤ

4729141
Total views : 5596791

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਸਰਾਏ ਅਮਾਨਤ ਖਾਂ /ਗੁਰਬੀਰ ਸਿੰਘ ਗੰਡੀਵਿੰਡ
ਝਬਾਲ ਨੇੜੇ ਪਿੰਡ ਸਵਰਗਾਪੁਰੀ ਦੇ ਵਸਨੀਕ ਭਾਰਤੀ ਫੌਜ ਵਿੱਚ ਸੂਬੇਦਾਰ  ਦੇ ਅਹੁਦੇ ਤੇ ਤਾਇਨਾਤ ਕੁਲਦੀਪ ਸਿੰਘ ਪੁੱਤਰ ਸਾਧੂ ਸਿੰਘ ਦੀ ਅਚਾਨਕ ਡਿਊਟੀ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇਂਦਿਆਂ ਸ਼ਹੀਦ ਹੋਏ ਜਵਾਨ ਦੇ ਪਿਤਾ ਸਾਧੂ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਕੁਲਦੀਪ ਸਿੰਘ ਜੋ ਭਾਰਤੀ ਫੌਜ ਵਿੱਚ 16 ਆਰ ਆਰ ਬਟਾਲੀਅਨ ਵਿਚ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਵਿੱਚ ਡਿਊਟੀ ਕਰਦਾ ਸੀ ਅਤੇ ਅਜੇ ਪਿਛਲੇ ਕੁਝ ਦਿਨ ਪਹਿਲਾਂ ਹੀ ਪਿੰਡੋਂ ਛੁੱਟੀ ਕੱਟਕੇ ਵਾਪਸ ਡਿਊਟੀ ਤੇ ਗਿਆ ਸੀ ਅਤੇ ਕੱਲ ਸ਼ਾਮੀ ਉਹਨਾਂ ਫੋਜੀ ਅਧਿਕਾਰੀਆਂ ਦਾ ਫੋਨ ਆਇਆ ਜਿਹਨਾਂ ਦੱਸਿਆ ਕਿ ਉਹਨਾਂ ਦੇ ਲੜਕਾ ਸੂਬੇਦਾਰ ਕੁਲਦੀਪ ਸਿੰਘ ਡਿਊਟੀ ਦੌਰਾਨ ਪੁੰਛ ਖੇਤਰ ਵਿੱਚ ਚਲ ਰਹੇ ਫੋਜ ਦੇ ਸਰਚ ਅਭਿਆਨ ਦੌਰਾਨ ਉਹਨਾਂ ਦਾ ਇਕ ਸਾਥੀ ਜੋ ਬਾਰਸ਼ ਕਾਰਨ ਆਏ ਤੇਜ਼ ਪਾਣੀ  ਵਿੱਚ ਅਚਾਨਕ ਡਿੱਗ ਗਿਆ।
ਸਰਕਾਰੀ ਸਨਮਾਨਾਂ ਨਾਲ  ਉਨਾ ਦੇ ਜੱਦੀ ਪਿੰਡ ਸਵਰਗਾਪੁਰੀ ਵਿਖੇ ਕੀਤਾ ਜਾਵੇਗਾ ਅੰਤਿਮ ਦਾ ਸੰਸਕਾਰ
ਜਿਸ ਨੂੰ ਤੇਜ਼ ਪਾਣੀ ਦੇ ਵਹਾਅ ਵਿੱਚੋਂ ਸੂਬੇਦਾਰ ਕੁਲਦੀਪ ਸਿੰਘ ਬਚਾਉਣ ਲਈ ਅੱਗੇ ਹੋਇਆ ਤਾਂ ਤੇਜ਼ ਪਾਣੀ ਕਾਰਨ ਆਪ ਵੀ ਪਾਣੀ ਵਿਚ ਡੁੱਬ ਗਿਆ ਜਿਸ ਨੂੰ ਮਿਰਤਕ ਹਾਲਤ ਵਿੱਚ ਦੂਸਰੇ ਜਵਾਨਾਂ ਨੇ ਕਾਫੀ ਭਾਲ ਪਿਛੋਂ ਕੱਢਿਆ। ਮਿਰਤਕ ਸੂਬੇਦਾਰ ਕੁਲਦੀਪ ਸਿੰਘ ਦੀ ਦੇਹ ਕੱਲ ਨੂੰ ਉਹਨਾਂ ਦੇ ਗ੍ਰਹਿ ਵਿਖੇ ਫੋਜੀ ਅਧਿਕਾਰੀ ਲੈਕੇ ਪਹੁੰਚ ਰਹੇ ਹਨ ਜਿਥੇ ਫੌਜੀ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।ਵਰਨਣਯੋਗ ਹੈ ਕਿ ਸੂਬੇਦਾਰ ਕੁਲਦੀਪ ਸਿੰਘ ਆਪਣੇ ਪਿੱਛੇ ਦੋ ਬੱਚੇ ਇਕ ਲੜਕਾ ਹਰਦੀਪ ਸਿੰਘ 16 ਸਾਲ ਤੇ ਇਕ ਲੜਕੀ ਅਰਮਾਨਦੀਪ ਕੋਰ 14 ਸਾਲ ਤੇ ਪਤਨੀ ਸਵਿੰਦਰ ਕੌਰ ਛੱਡ ਗਏ ਹਨ।
Share this News