





Total views : 5596753








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਕਾਗਰਸ ਕਮੇਟੀ ਦੇ ਪੰਜਾਬ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਅਤੇ ਹਲਕਾ ਜੰਡਿਆਲਾ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋ ਹਲਕਾ ਜੰਡਿਆਲਾ ਦੇ ਨੌਜਵਾਨ ਕਾਗਰਸੀ ਆਗੂ ਕਲਦੀਪ ਸਿੰਘ ਬਾਠ ( ਬੰਡਾਲਾ ) ਨੂੰ ਦੁਸਰੀ ਵਾਰ ਜਿਲਾ ਅੰਮ੍ਰਿਤਸਰ ਦਿਹਾਤੀ ਦਾ ਉਪ ਪ੍ਰਧਾਨ ਨਿਯੁਕਤ ਕਰਨ ਤੇ ਪਾਰਟੀ ਵਰਕਰਾ ਵਿੱਚ ਨਵਾ ਜੋਸ ਭਰ ਦਿਤਾ ਹੈ ।
ਆਪਣੀ ਨਿਯੁਕਤੀ ਤੇ ਪ੍ਰਤੀਕਰਮ ਦਿੰਦਿਆ ਕਲਦੀਪ ਸਿੰਘ ਬਾਠ ਨੇ ਪੰਜਾਬ ਕਾਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਅਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਨਵੀ ਸੋਪੀ ਗਈ ਜਿੰਮੇਵਾਰੀ ਨੂੰ ਬੜੀ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਲਈ ਦਿਨ ਰਾਤ ਇੱਕ ਕਰ ਦੇਣਗੇ ।
ਕਲਦੀਪ ਸਿੰਘ ਬਾਠ ਬੰਡਾਲਾ ਨੂੰ ਦੁਬਾਰਾ ਜਿਲਾ ਕਾਗਰਸ ਕਮੇਟੀ ਦਾ ਉਪ ਪ੍ਰਧਾਨ ਬਨਣ ਉਪੰਰਤ ਵਧਾਈ ਦੇਣ ਵਾਲਿਆ ਵਿੱਚ ਜਿਲਾ ਪ੍ਰੀਸਦ ਮੈਬਰ ਰਣਧੀਰ ਸਿੰਘ ਸਫੈਦਪੋਸ ਬੰਡਾਲਾ , ਸਰਪੰਚ ਰਾਜਵਿੰਦਰ ਸਿੰਘ ਰਾਜੂ , ਸਾਬਕਾ ਸਰਪੰਚ ਗੁਰਸੰਗਤ ਸਿੰਘ , ਮਨਜੀਤ ਸਿੰਘ ਕਾਕਾ , ਸਰਪੰਚ ਜਰਨੈਲ ਸਿੰਘ , ਸਰਪੰਚ ਅੰਗਰੇਜ ਸਿੰਘ ,ਸਰਪੰਚ ਦਿਲਬਾਗ ਸਿੰਘ ਸਫੀਪੁਰ , ਡਾਃ ਲੱਖਵਿੰਦਰ ਸਿੰਘ ਬਡਾਲਾ , ਹਰਜੀਤ ਸਿੰਘ ਅੱਡਾ ਬੰਡਾਲਾ , ਸੁਬੇਗ ਸਿੰਘ , ਹਰਦਿਆਲ ਸਿੰਘ ਬਾਠ , ਦਿਲਬਾਗ ਸਿੰਘ ਗੁਨੋਵਾਲ ਹਵੇਲੀਆ , ਪਰਮਿੰਦਰ ਸਿੰਘ ਭੱਕਰ ,ਸਮਸੇਰ ਸਿੰਘ ਸੇਰਾ , ਸੇਰਾ ਬਾਠ , ਡਾ ਤਰਸੇਮ ਸਿੰਘ , ਟੇਲਰ ਮਾਸਟਰ ਕਲਵਿੰਦਰ ਸਿੰਘ ਆਦਿ ਤੋ ਇਲਾਵਾ ਹੋਰ ਵੀ ਪਾਰਟੀ ਵਰਕਰ ਹਾਜਰ ਸਨ ।