ਪਨਗਰੇਨ ਦੇ ਸਰਕਾਰੀ ਗੁਦਾਮ ਵਿੱਚੋਂ ਲੁਟੇਰੇ ਇੱਕ ਹਜਾਰ ਤੋ ਵੱਧ ਕਣਕ ਦੀਆਂ ਬੋਰੀਆਂ ਲੈਕੇ ਰਾਤ ਦੇ ਹਨੇਰੇ ਹੋਏ ਫਰਾਰ

4729045
Total views : 5596561

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮਜੀਠਾ/ਜਸਪਾਲ ਸਿੰਘ ਗਿੱਲ

 ਮਜੀਠਾ ਅੰਮ੍ਰਿਤਸਰ ਮੁੱਖ ਮਾਰਗ ਉੱਪਰ ਆਉਂਦੇ ਮੋੜ ਜਹਾਂਗੀਰ ਵਿਖੇ ਪਨਗਰੇਨ ਏਜੇਂਸੀ ਦੇ ਸਰਕਾਰੀ ਗੋਦਾਮ ਵਿੱਚੋਂ ਬੀਤੀ ਅੱਧੀ ਰਾਤ ਵੇਲੇ ਤਿੰਨ ਦਰਜਨ ਦੇ ਕਰੀਬ ਅਣਪਛਾਤੇ ਲੁਟੇਰਿਆਂ ਵਲੋ ਵੱਡੀ ਮਾਤਰਾ ਵਿਚ ਕਣਕ ਦੀਆਂ ਭਰੀਆਂ ਹੋਈਆਂ ਬੋਰੀਆਂ ਚੋਰੀ ਕਰ ਲੈਣ ਦੀ ਸੂਚਨਾਂ ਪ੍ਰਾਪਤ ਹੋਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 7 ਤੇ 8 ਜੁਲਾਈ ਦੀ ਦਰਮਿਆਨੀ ਰਾਤ ਸਮਾਂ ਲੱਗਭਗ 12 ਤੋਂ 1 ਵਜੇ ਦਾ ਅਤੇ ਕਰੀਬ ਤਿੰਨ ਦਰਜਨ ਹਥਿਆਰਬੰਦ ਲੁਟੇਰੇ ਜਿਹੜੇ ਕਿ ਇੱਕ ਟਰੱਕ ਵਿਚ ਕਣਕ ਲੁੱਟਣ ਆਏ ਸਨ। ਉਸ ਵਕਤ ਗੁਦਾਮ ਵਿਚ 6 ਚੌਕੀਦਾਰ ਰੋਜਾਨਾਂ ਦੀ ਤਰ੍ਹਾਂ ਡਿਊਟੀ ਤੇ ਸਨ। ਲੁਟੇਰਿਆਂ ਵਲੋ ਹਥਿਆਰਾਂ ਦੀ ਨੋਕ ਤੇ ਇੰਨ੍ਹਾਂ ਸਾਰੇ ਚੌਕੀਦਾਰਾਂ ਨੂੰ ਬੰਦੀ ਬਣਾ ਕੇ ਕੁਝ ਦੂਰੀ ਤੇ ਬਣੇ ਕਮਰੇ ਵਿਚ ਬੰਨ੍ਹ ਕੇ ਬਾਹਰੋ ਕਮਰੇ ਨੂੰ ਤਾਲਾ ਲਗਾ ਦਿੱਤਾ ਗਿਆ ਅਤੇ ਇਸ ਤੋਂ ਬਾਆਦ ਬਹੁਤ ਆਰਾਮ ਨਾਲ ਕਰੀਬ 1063 ਬੋਰੀਆਂ ਕਣਕ ਦੀਆਂ ਲੱਦ ਕੇ ਹਨੇਰੇ ਵਿਚ ਫਰਾਰ ਹੋ ਗਏ।

ਚੌਂਕੀਦਾਰਾਂ ਨੂੰ ਇੱਕ ਕਮਰੇ ਵਿੱਚ ਬੰਨ ਕੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ

ਜਦੋ ਬੰਦੀ ਬਣਾਏ ਚੌਕੀਦਾਰਾਂ ਵਿਚੋ ਇੱਕ ਵਿਅਕਤੀ ਕਿਸੇ ਨਾਂ ਕਿਸੇ ਤਰੀਕੇ ਕਮਰੇ ਵਿੱਚੋਂ ਬਾਹਰ ਨਿਕਲਿਆ ਅਤੇ ਉਸ ਨੇ ਆਪਣੇ ਬਾਕੀ ਸਾਥੀਆਂ ਨੂੰ ਵੀ ਕਮਰੇ ਦਾ ਤਾਲਾ ਤੋੜ ਕੇ ਬਾਹਰ ਕੱਢਿਆ ਪਰ ਇਸ ਅਰਸੇ ਦੌਰਾਨ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋ ਚੁੱਕੇ ਸਨ।

ਚੋਕੀਦਾਰਾਂ ਵਲੋ ਉਸੇ ਸਮੇਂ ਗੁਦਾਮ ਦੇ ਇੰਸਪੈਕਟਰਾਂ ਅਸ਼ੀਸ਼ ਮਹਾਜਨ ਅਤੇ ਹਰਮਨਦੀਪ ਸਿੰਘ ਆਦਿ ਨੂੰ ਫੋਨ ਤੇ ਇਤਲਾਹ ਦਿੱਤੀ ਜਿਹੜੇ ਉਸੇ ਵਕਤ ਮੌਕੇ ਤੇ ਪਹੁੰਚ ਗਏ ਅਤੇ ਸਾਰੀ ਸਥਿਤੀ ਦੀ ਜਾਣਕਾਰੀ ਲੈਣ ਉਪਰੰਤ ਜਦੋਂ ਉਹ ਗੋਦਾਮ ਦੇ ਨੇੜੇ ਲਗਦੇ ਥਾਣਾ ਕੰਬੋਅ ਵਿਖੇ ਰਾਤ ਵਕਤ ਹੀ ਗਏ ਜਿਥੇ ਉਨ੍ਹਾਂ ਨੂੰ ਇਹ ਕਹਿ ਕੇ ਬੇਰੰਗ ਵਾਪਸ ਮੋੜ ਦਿੱਤਾ ਕਿ ਵਕੂਏ ਵਾਲੀ ਜਗ੍ਹਾ ਸਾਡੇ ਥਾਣੇ ਅਧੀਨ ਨਹੀ ਆਉਂਦੀ ਇਸ ਲਈ ਤੁਸੀ ਮਜੀਠਾ ਥਾਣਾ ਵਿਖੇ ਜਾ ਕੇ ਇਤਲਾਹ ਕਰੋ।

ਜਿਸ ਤੋ ਪੁਲਿਸ ਦੀ ਅਪਰਾਧੀਆਂ ਖਿਲਾਫ ਮੌਕੇ ਦੇ ਬਣਦੀ ਕਨੂੰਨੀ ਕਾਰਵਾਈ ਕਰਨ ਵਾਸਤੇ ਵੱਡੀ ਅਣਗਹਿਲੀ ਸਾਬਤ ਹੁੰਦੀ ਹੈ। ਥਾਣਾ ਕੰਬੋਅ ਤੋਂ ਬਾਅਦ ਗੁਦਾਮ ਦੇ ਸਬੰਧਤ ਇੰਸਪੈਕਟਰ ਥਾਣਾ ਮਜੀਠਾ ਵਿਖੇ ਇਤ਼ਲਾਹ ਦੇਣ ਆੲੈ ਤਾਂ ਪੁਲਿਸ ਨੇ ਮੌਕੇ ਤੇ ਜਾ ਕੇ ਸਾਰੀ ਸਥਿਤੀ ਦਾ ਜਾਇਜਾ ਲੈਣ ਉਪਰੰਤ ਉਥੇ ਰਾਤ ਵਕਤ ਚੌਕੀਦਾਰਾ ਕਰ ਰਹੇ ਛੇ ਵਿਅਕਤੀਆਂ ਸੰਨੀ ਪੁੱਤਰ ਸਰਬਜੀਤ ਸਿੰਘ ਵਾਸੀ ਮਜੀਠਾ, ਸਤਪਾਲ ਪੁੱਤਰ ਗੁਪਾਲ ਦਾਸ ਵਾਸੀ ਮਜੀਠਾ, ਕੇਵਲ ਸਿੰਘ ਪੁੱਤਰ ਰਤਨ ਸਿੰਘ ਵਾਸੀ ਨਾਗ ਕਲਾਂ, ਜਗੀਰ ਸਿੰਘ, ਜਸਪ੍ਰੀਤ ਸਿੰਘ, ਅਤੇ ਵਿਜੇ ਵਾਸੀ ਮਜੀਠਾ ਨੂੰ ਤਫਤੀਸ਼ ਕਰਨ ਲਈ ਥਾਣਾ ਮਜੀਠਾ ਵਿਖੇ ਲਿਆਂਦਾ ਗਿਆ। ਇਸ ਸਬੰਧੀ ਐਸ.ਐਚ.ਓ ਮਜੀਠਾ ਲਵਪ੍ਰੀਤ ਸਿੰਘ ਨੇ ਗੱਲ ਕਰਨ ਤੇ ਕਿਹਾ ਕਿ ਗੁਦਾਮ ਚੋਰੀ ਦੇ ਸਬੰਧ ਵਿਚ ਛੇ ਵਿਅਕਤੀਆਂ ਨੂੰ ਮੁੱਢਲੀ ਤਫਤੀਸ਼ ਕਰਨ ਲਈ ਥਾਣਾ ਮਜੀਠਾ ਵਿਖੇ ਲਿਆਂਦਾ ਗਿਆ ਹੈ ਅਤੇ ਮਾਮਲੇ ਦੇ ਵੱਖ ਵੱਖ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਲੁਟੇਰੇ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।

Share this News