





Total views : 5948484







Total views : 5948484ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਭਾਜਪਾ ਦੀ ਹਾਈਕਮਾਂਡ ਨੇ ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਥਾਪ ਦਿੱਤਾ ਹੈ। ਬੀਤੇ ਦਿਨ ਅਸ਼ਵਨੀ ਸ਼ਰਮਾ ਦੇ ਅਸਤੀਫ਼ੇ ਦੀ ਗੱਲ ਚਲੀ ਸੀ ਪਰ ਸ਼ਰਮਾ ਨੇ ਇਸ ਨੂੰ ਅਫ਼ਵਾਹ ਦਸਿਆ ਸੀ। ਅੰਜ ਇਸ ਗੱਲ ਤੇ ਪੱਕੀ ਮੋਹਰ ਲੱਗ ਗਈ ਹੈ ਕਿ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਹੋਣਗੇ।
ਸ੍ਰੀ ਜਾਖੜ ਨੂੰ ਮਿਲੀ ਇਸ ਜੁਮੇਵਾਰੀ ਲਈ ਭਾਜਪਾ ਦੇ ਜਿਲਾ ਪ੍ਰਧਾਨ ਸ: ਹਰਵਿੰਦਰ ਸਿੰਘ ਸੰਧੂ ਅਤੇ ਸੀਨੀਅਰ ਮੀਤ ਪ੍ਰਧਾਨ ਸ: ਪ੍ਰਮਜੀਤ ਸਿੰਘ ਬੱਤਰਾ ਦੀ ਟੀਮ ਨੇ ਪਾਰਟੀ ਹਾਈਕਮਾਂਡਾ ਦਾ ਧੰਨਵਾਦ ਕਰਦਿਆਂ ਸ੍ਰੀ ਜਾਖੜ ਨੂੰ ਮੁਬਾਰਕਵਾਦ ਦਿੱਤੀ ਹੈ।
