Total views : 5507556
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਸੇਵਮੁਕਤ ਕਾਨੂੰਗੋ ਅਤੇ ਪਟਵਾਰ ਯੂਨੀਅਨ ਦੀ ਹੋਈ ਸਾਂਝੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦਿਆਂ ਉੱਪਰ ਭਰਭੂਰ ਚਰਚਾ ਕੀਤੀ ਗਈ । ਮੀਟਿੰਗ ਵਿੱਚ ਇਹ ਮਾਮਲਾ ਵਿਚਾਰਿਆ ਗਿਆ ਕਿ ਜੱਦ ਕਾਂਗਰਸ ਦੀ ਸਰਕਾਰ ਵੇਲੇ ਮੁਲਾਜ਼ਮਾਂ ਉੱਪਰ 200 ਰੁ ਮਹੀਨਾਂ ਵਿਕਾਸ ਟੈਕਸ ਲਗਾਇਆ ਸੀ ਤਾਂ
ਆਮ ਆਦਮੀ ਪਾਰਟੀ ਨੇ ਉਸ ਨੂੰ ਜ਼ਜ਼ੀਆ ਕਰਾਰ ਦਿੰਦਿਆਂ ਇਹ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਇਸ ਟੈਕਸ ਨੂੰ ਵਾਪਸ ਕੀਤਾ ਜਾਵੇਗਾ । ਆਪ ਸਰਕਾਰ ਨੇ ਮੁਲਾਜ਼ਮਾਂ ਉੱਪਰ ਲਗਾਏ ਵਿਕਾਸ ਟੈਕਸ ਨੂੰ ਵਾਪਸ ਤਾਂ ਕੀ ਕਰਨਾਂ ਸੀ ਸਗੋਂ ਸਵਾ ਸਾਲ ਦੇ ਵੱਧ ਸਮੇਂ ਤੋਂ ਬਣੀ ਇਸ ਸਰਕਾਰ ਨੇ ਆਪਣੀ ਹੈਕੜ ਦਾ ਮੁਜ਼ਾਹਰਾ ਕਰਦਿਆਂ ਇੱਸ ਨਾਦਰਸ਼ਾਹੀ ਫੁਰਮਾਨ ਨੂੰ ਪੈਨਸ਼ਨਰਾਂ ਉੱਪਰ ਵੀ ਜ਼ਬਰੀ ਥੋਪ ਦਿੱਤਾ ਹੈ । ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸੇਵਾ ਮੁਕਤ ਮੁਲਾਜ਼ਮ ਯੂਨੀਅਨ ਦੇ ਆਗੂ ਨਿਰਮਲ ਜੀਤ ਸਿੰਘ ਬਾਜਵਾ ਨੇ ਕੀਤਾ ।
ਪੰਜਾਬ ‘ਚ ਆਪ ਦੀ ਸਰਕਾਰ ਬਨਾਉਣ ‘ਚ ਮੁਲਾਜਮ ਵਰਗ ਦਾ ਵੱਡਾ ਹੱਥ-ਬਾਜਵਾ
ਸ੍ਰ ਬਾਜਵਾ ਨੇ ਸਰਕਾਰ ਦੇ ਲ਼ੋਕ ਵਿਰੋਧੀ ਚਿਹਰੇ ਨੂੰ ਨੰਗਾ ਕਰਦਿਆਂ ਕਿਹਾ ਕਿ ਆਪ ਦੀ ਸਰਕਾਰ ਬਣਾਉਣ ਵਿੱਚ ਮੁਲਾਜ਼ਮ ਵਰਗ ਦਾ ਬਹੁਤ ਵੱਡਾ ਹੱਥ ਸੀ ਪਰ ਸਰਕਾਰ ਦੀ ਸਵਾ ਸਾਲ ਦੀ ਕਾਰਗੁਜ਼ਾਰੀ ਤੋਂ ਤਸਵੀਰ ਸਾਫ਼ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ਼ ਪੰਜਾਬ ਨੂੰ ਚਲਾਉਣ ਲਈ ਹਿਮਤ ਅਤੇ ਜ਼ਜਬੇ ਦੀ ਘਾਟ ਤਾਂ ਸਪੱਸ਼ਟ ਸੀ ਪਰ ਸਰਕਾਰ ਕੋਲ ਵਿਕਾਸੀ ਅਤੇ ਸ਼ਕਤੀਕਰਨ ਕਰਨ ਲਈ ਵੀ ਕੋਈ ਮਾਸਟਰ ਪਲਾਨ ਤਿਆਰ ਨਹੀਂ ਹੈ । ਮੁਲਾਜ਼ਮ ਆਗੂਆਂ ਨੇ ਸਰਕਾਰ ਵਲੋਂ ਲਾਏ 200 ਰੁ ਦੇ ਵਿਕਾਸ ਟੈਕਸ ਨੂੰ ਸਰਕਾਰ ਦੇ ਖ਼ਜ਼ਾਨੇ ਦੀ ਮੰਦੀ ਹਾਲਤ ਦਾ ਪ੍ਰਤੀਕ ਕਰਾਰ ਦਿੱਤਾ । ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਹਰ ਵਸਨੀਕ ਆਪਣੀ ਸਮਰੱਥਾ ਅਨੁਸਾਰ ਰੋਜ਼ਾਨਾਂ ਟੈਕਸ ਅਦਾ ਕਰਦਾ ਹੈ ਪਰ ਫ਼ਿਰ ਵੀ ਜ਼ੇ ਖ਼ਜ਼ਾਨੇ ਦੀ ਹਾਲਤ ਮੰਦੀ ਹੈ ਤਾਂ ਇਸ ਵਿੱਚ ਵੀ ਸਰਕਾਰ ਦੀ ਗਲਤ ਨੀਤੀਆਂ ਜ਼ਿੰਮੇਵਾਰ ਹਨ । ਮੁਲਾਜ਼ਮ ਆਗੂਆਂ ਨੇ ਸਰਕਾਰ ਉੱਪਰ ਕਟਾਕਸ਼ ਕੀਤਾ ਕਿ ਅਧਿਆਪਕਾਂ ਤੋਂ ਖ਼ਾਲੀ ਸਕੂਲ, ਡਾਕਟਰਾਂ ਤੋਂ ਬਿਨਾਂ ਸਰਕਾਰੀ ਹਸਪਤਾਲ, ਪਟਵਾਰੀਆਂ ਦੀ ਘਾਟ ਕਾਰਣ ਪਟਵਾਰਖਾਨੇ ਇਹ ਕੂਕ ਕੂਕ ਕੇ ਇਸ਼ਾਰੇ ਕਰ ਰਹੇ ਹਨ ਕਿ ਖ਼ਾਲੀ ਪੋਸਟਾਂ ਉੱਪਰ ਜ਼ਲਦੀ ਤੋਂ ਪਹਿਲਾਂ ਭਰਤੀ ਕੀਤੀ ਜਾਵੇ । ਇੱਕ ਵਾਰ ਦੁਬਾਰਾ 200 ਰੁ: ਵਿਕਾਸ ਟੈਕਸ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਮੀਟਿੰਗ ਵਿੱਚ ਸੇਵਾ ਮੁਕਤ ਮੁਲਾਜ਼ਮ ਆਗੂ ਨਿਰਮਲ ਜੀਤ ਸਿੰਘ ਬਾਜਵਾ ਤੋਂ ਇਲਾਵਾ ਸਾਬਕਾ ਪ੍ਰਧਾਨ ਲਖਵਿੰਦਰ ਸਿੰਘ ਕੋਹਾਲੀ, ਹਰਮਿੰਦਰ ਸਿੰਘ, ਨਰਾਇਣ ਜੀ ਦਾਸ, ਜਤਿੰਦਰ ਕੁਮਾਰ, ਤਰਲੋਚਨ ਸਿੰਘ, ਜਰਨੈਲ ਸਿੰਘ, ਬਲਦੇਵ ਸਿੰਘ ਮੁਹਾਰ ਅਤੇ ਮਨਿਦਰਜੀਤ ਸਿੰਘ ਬਿੱਟਾ ਵੀ ਸ਼ਾਮਲ ਸਨ ।