ਪੁਲਿਸ ਵਲੋ ਔਰਤਾਂ ਦੇ ਗਲੇ ‘ਚੋ ਚੈਨੀਆਂ ਲਹਾਉਣ ਵਾਲੀਆਂ ਤਿੰਨ ਔਰਤਾਂ ਗ੍ਰਿਫਤਾਰ

4675234
Total views : 5506744

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਕਾਲਾ ਸੰਘਿਆਂ /ਮਨਜੀਤ ਮਾਨ

ਸ਼੍ਰੀ ਮੁਖਵਿੰਦਰ ਸਿੰਘ ਭੁੱਲਰ , ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਵਿਸੇਸ਼ ਮੁਹਿੰਮ ਤਹਿਤ,ਸ਼ੀ੍ ਮਨਪੀ੍ਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ,(ਤਫਤੀਸ਼) ਅਤੇ ਸ਼ੀ੍ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ , ਥਾਣਾ ਸਿਟੀ ਨਕੋਦਰ ਦੀ ਪੁਲਿਸ ਪਾਰਟੀ ਨੇ 3 ਚੈਨ ਸਨੈਚਰ ਕਰਨ ਵਾਲੀਆ ਔਰਤਾ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ ਹੈ |


ਇਸ ਸਬੰਧੀ ਪੈ੍ਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਬਲਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਕੋਦਰ ਨੇ ਦੱਸਿਆ ਕਿ ਮਿਤੀ 29.05.2023 ਨੂੰ ਏ.ਐਸ.ਆਈ ਕੁਲਵਿੰਦਰ ਸਿੰਘ ਥਾਣਾ ਸਿਟੀ ਨਕੋਦਰ ਸਮੇਤ SCT ਪੁਸ਼ਪਿਦੰਰ ਸਿੰਘ ਅਤੇ ਸਮੇਤ ਮਹਿਲਾ ਕਰਮਚਾਰੀਆ ਦੇ ਗਸ਼ਤ ਪਰ ਸੀ ਤਾ ਸ਼ਕਤੀ ਦੇਵੀ ਪਤਨੀ ਮਨੋਹਰ ਲਾਲ ਵਾਸੀ ਅਖਨੂਰ ਥਾਣਾ ਅਖਨੂਰ ਜਿਲਾ ਜੰਮੂ ਨੇ ਆਪਣਾ ਬਿਆਨ ਲਿਖਾਇਆ ਸੀ ਕਿ ਉਹ ਸਮੇਤ ਆਪਣੇ ਪਰਿਵਾਰ ਨਕੋਦਰ ਵਿੱਖੇ ਧਾਰਮਿਕ ਸਥਾਨਾ ਤੇ ਮੱਥਾ ਟੇਕਣ ਆਈ ਸੀ | ਜਿੱਥੇ ਸੱਤਿਆ ਉਰਫ ਸੁਰਜੀਤੋ ਪਤਨੀ ਕਾਲਾ ਵਾਸੀ ਪਿੰਡ ਲੰਗੜੋਈ ਥਾਣਾ ਪਸਿਆਣਾ ਜਿਲਾ ਪਟਿਆਲਾ, ਗੋਮਾ ਉਰਫ ਗੋਮੋ ਪਤਨੀ ਕਾਕਾ ਉਰਫ ਬਲਕਾਰ ਸਿੰਘ ਪੁਤਰੀ ਜੋਰਾ ਸਿੰਘ ਵਾਸੀ ਸ਼ੇਰ ਮਾਜਰਾ ਹਾਲ ਵਾਸੀ ਪਿੰਡ ਲੰਗੜੋਈ ਥਾਣਾ ਪਸਿਆਣਾ ਜਿਲਾ ਪਟਿਆਲਾ ਅਤੇ ਟੇਤ ਕੋਰ ਉਰਫ ਗਰੇਜੋ ਪਤਨੀ ਚਰਨ ਸਿੰਘ ਵਾਸੀ ਪਿੰਡ ਖੇੜੀ ਗਿੱਲਾ ਥਾਣਾ ਭਵਾਨੀਗੜ ਜਿਲਾ ਸੰਗਰੂਰ ਨਾਮਕ ਅੋਰਤ ਨੇ ਉਸ ਦੇ ਗੱਲ ਵਿੱਚ ਪਾਈ ਸੋਨੇ ਦੀ ਚੈਨ ਖੋਹ ਕੀਤੀ ਜਿੱਥੇ ਉਸ ਦੀ ਚੈਨ ਟੁੱਟ ਗਈ | ਜਿਸ ਨੇ ਸ਼ਕਤੀ ਦੇਵੀ ਦੇ ਬਿਆਨ ਤੇ ਉਕਤ ਮੁਕੱਦਮਾ ਨੰਬਰ 74 ਮਿੱਤੀ 29.06.2023 ਅ/ਧ 379-ਬੀ,511,34 ਭ:ਦ: ਥਾਣਾ ਸਿਟੀ ਨਕੋਦਰ ਦਰਜ ਰਜਿਸਟਰਰ ਕਰਕੇ ਉਕਤ ਤਿੰਨਾ ਚੈਨ ਸਨੈਚਰ ਅੋਰਤਾ ਨੂੰ ਕਾਬੁ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ |ਦੋਰਾਨੇ ਤਫਤੀਸ਼ ਤਿੰਨਾ ਅੋਰਤਾ ਨੂੰ ਜੇਰ ਨਿਗਰਾਨੀ ਮਹਿਲਾ ਕਰਮਚਾਰੀ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ | ਜਿਹਨਾ ਪਾਸੋ ਹੋਰ ਚੋਰੀਆ ਅਤੇ ਸਨੈਚਿੰਗ ਸਬੰਧੀ ਖੁਲਾਸੇ ਹੋਣ ਦੀ ਸੰਭਾਵਨਾ ਹੈ |

Share this News