Total views : 5506728
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੁਲਤਾਨਪੁਰ ਲੋਧੀ/ਬੀ.ਐਨ.ਈ ਬਿਊਰੋ
ਕਪੂਰਥਲਾ ਜ਼ਿਲ੍ਹੇ ਦੀ ਸੁਲਤਾਨਪੁਰ ਲੋਧੀ ਤਹਿਸੀਲ ਦੇ ਵਿੱਚ ਦੇ ਤਾਇਨਾਤ ਸੇਵਾਮੁਕਤ ਐਸ.ਐਚ.ਓ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਐਫ.ਆਈ.ਆਰ ਦਰਜ ਕੀਤੀ ਗਈ ਹੈ। ਦੋਸ਼ ਹੈ ਕਿ ਉਕਤ ਪੁਲਿਸ ਅਧਿਕਾਰੀ ਨੇ ਦਸਤਾਵੇਜ਼ਾਂ ਨਾਲ ਛੇੜਛਾੜ ਕਰਕੇ ਦੋਸ਼ੀ ਨੂੰ ਬੇਕਸੂਰ ਸਾਬਤ ਕਰ ਕੇ ਬਰੀ ਕਰ ਦਿੱਤਾ। ਮੁਲਜ਼ਮ ਸਰਬਜੀਤ ਸਿੰਘ ਖ਼ਿਲਾਫ਼ ਥਾਣਾ ਸੁਲਤਾਨਪੁਰ ਲੋਧੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਬਲਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ। ਮੁਲਜ਼ਮ ਬਲਵਿੰਦਰ ਸਿੰਘ ਇਸ ਸਮੇਂ ਅਮਰੀਕਾ ਵਿੱਚ ਹੈ ਅਤੇ ਸਾਬਕਾ ਇੰਸਪੈਕਟਰ ਸਰਬਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਣਾ ਹੈ।
ਹੁਣ ਹਾਕਮ ਸਿੰਘ ਨੇ ਫਿਰ ਬਿਆਨ ਦਿੰਦੇ ਹੋਏ ਥਾਣਾ ਇੰਚਾਰਜ ਤੇ ਦੋਸ਼ੀ ਬਲਵਿੰਦਰ ਸਿੰਘ ‘ਤੇ ਦੋਸ਼ ਲਾਏ ਹਨ। ਦੋਸ ਹੈ ਕਿ ਉਸ ਵੇਲੇ ਥਾਣਾ ਥਾਣਾ ਇੰਚਾਰਜ ਰਹੇ ਸਰਬਜੀਤ ਸਿੰਘ ਨੇ ਠੋਸ ਸਬੂਤਾਂ ਦੇ ਬਾਵਜੂਦ ਬਲਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਅਤੇ ਇਸ ਨੂੰ ਰਜਿਸਟਰ ਵਿੱਚ ਦਰਜ ਵੀ ਨਹੀਂ ਕੀਤਾ।ਮਾਮਲੇ ਦੀ ਰਿਪੋਰਟ ,ਡੀ.ਐਸ.ਪੀ ਸੁਲਤਾਨਪੁਰ ਲੋਧੀ ਨੇ ਐਸ.ਐਸ.ਪੀ, ਨੂੰ ਸੌਂਪੀ, ਜਿਸ ਤੋਂ ਬਾਅਦ ਸਾਬਕਾ ਐੱਸਐੱਚਓ ਸਰਬਜੀਤ ਸਿੰਘ ਦੇ ਖਇਲਾਫ 7 ਪੀਸੀ ਐਕਟ ਅਤੇ ਬਲਵਿੰਦਰ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।