ਪ੍ਰਾਪਰਟੀ ਟੈਕਸ ਵਿੱਚ ਹੇਰਾਫੇਰੀ ਕਰਨ ਵਾਲੇ ਨਗਰ ਨਿਗਮ ਦੇ ਕਲਰਕ ਵਿਰੁੱਧ ਪੁਲਿਸ ਨੇ ਕੀਤਾ ਕੇਸ ਦਰਜ

4675238
Total views : 5506753

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 

ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ‘ਚ ਕਥਿਤ ਹੇਰਾਫੇਰੀ ਕਰਨ ਵਾਲੇ ਇਕ ਕਲਰਕ ਦੇ ਖ਼ਿਲਾਫ਼ ਨਗਰ ਨਿਗਮ ਕਮਿਸ਼ਨਰ ਦੀ ਸ਼ਿਕਾਇਤ ‘ਤੇ ਥਾਣਾ ਰਣਜੀਤ ਐਵੀਨਿਊ ਵਿਖੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ‘ਚ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਨੇ ਦੱਸਿਆ ਕਿ

ਪ੍ਰਾਪਰਟੀ ਟੈਕਸ ਵਿਭਾਗ ਦੇ ਕਲਰਕ ਜਤਿੰਦਰ ਕੁਮਾਰ ਵਲੋਂ ਪਖਤਕਾਰ ਬਲਵਿੰਦਰ ਸਿੰਘ ਪੁੱਤਰ ਜੁਗਿੰਦਰ ਸਿੰਘ ਵਾਸੀ ਕਟੜਾ ਪਰਜਾ ਨੇੜੇ ਸੇਵਾ ਸੰਮਤੀ ਅੰਮਿ੍ਤਸਰ ਕਲੋਂ 12800 ਰੁਪਏ ਵਸੂਲ ਕੀਤੇ ਗਏ ਪਰ ਉਕਤ ਕਰਮਚਾਰੀ ਵਲੋਂ ਨਗਰ ਨਿਗਮ ਫ਼ੰਡ ਵਿਚ ਸਿਰਫ਼ 1280 ਰੁਪਏ ਜਮ੍ਹਾਂ ਕਰਵਾਏ ਗਏ ਅਤੇ ਰਸੀਦ ਕਿਤਾਬ ਨੰ: 2230 ਦੀਆਂ ਰਸੀਦ ਨੰ: 25 ਤੋਂ 50 ਤੱਕ ਕੁਲ 26 ਰਸੀਦਾਂ ਦੀਆਂ ਅਸਲ ਅਤੇ ਡੁਪਲੀਕੇਟ ਕਾਪੀ ਦਫ਼ਤਰ ਵਿਚ ਜਮ੍ਹਾਂ ਨਹੀਂ ਕਰਵਾਈ |

ਇਸ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਕਲਰਕ ਜਤਿੰਦਰ ਕੁਮਾਰ ਉੱਪਲ ਦੇ ਖ਼ਿਲਾਫ਼ ਧੋਖਾਧੜੀ ਦੀ ਧਾਰਾ 420, 409 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |ਇਥੇ ਦੱਸਣਾ ਬਣਦਾ ਪ੍ਰਾਪਰਟੀ ਟੈਕਸ ਵਿੱਚ ਚੋਰੀ ਹੋਣ ਦਾ ਮਾਮਲਾ ਨਗਰ ਨਿਗਮ ਯੂਨੀਅਨ ਦੇ ਆਗੂ ਸ: ਹਰਜਿੰਦਰ ਸਿੰਘ ਵਾਲੀਆ ਵਲੋ ਪੁਖਤਾ ਸਬੂਤਾਂ ਸਮੇਤ ਜੋਰਸ਼ੋਰ ਨਾਲ ਉਠਾਇਆ ਗਿਆ । ਜਿਸ ਤੋ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਿਸ਼ੀ ਵਲੋ ਜਾਂਚ ਕਰਾਏ ਜਾਣ ਤੋ ਸ੍ਰੀ ਵਾਲੀਆ ਵਲੋ ਲਗਾਏ ਦੋਸ਼ ਸਿੱਧ ਹੋਣ ਦੇ ਉਨਾਂ ਵਲੋ ਪੁਲਿਸ ਪਾਸ ਇਹ ਕੇਸ ਦਰਜ ਕਰਨ ਦੀ ਸ਼ਿਫਾਰਸ਼ ਕੀਤੀ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News