ਦਰਜਨਾਂ ਪ੍ਰੀਵਾਰਾਂ ਨਾਲ ਹੋਈ ਜੱਗੋ ਤੇਰਵੀ ! ਕਾਲੋਨਾਈਜਰ ਨੇ ਆਪਣੇ ਰਕਬੇ ‘ਚੋ ਰਾਜਿਸਟਰੀਆਂ ਕਰਵਾਕੇ ਕਬਜਾ ਕਿਸੇ ਹੋਰ ਦੇ ਰਕਬੇ ‘ਚੋ ਦਿੱਤਾ

4729647
Total views : 5597787

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਝਬਾਲ ਰੋਡ ‘ਤੇ ਸਥਿਤ ਅਬਾਦੀ ਪ੍ਰੀਤ ਐਵੀਨਿਊ (ਭੜਾਲੀਵਾਲ) ਦੀ ਗਲੀ ਨੰ: 3 ਵਿੱਚ ਬਣੇ ਦਰਜਨਾਂ ਪ੍ਰੀਵਾਰਾਂ ਨੂੰ ਉਸ ਸਮੇ ਭਾਂਜੜਾ ਪੈ ਗਈਆਂ ਜਦ ਉਨਾਂ ਘਰਾਂ ਹੇਠਲੇ ਰਕਬੇ ਦੇ ਅਸਲ ਮਾਲਕ ਸ਼ੌ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮਾਂ ਨੇ ਉਨਾਂ ਨੂੰ ਜਗਾ ਖਾਲੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ।

ਅਸਲ ਮਾਲਕ ਸ਼੍ਰੌਮਣੀ ਕਮੇਟੀ ਦੇ ਸਾਹਮਣੇ ਆਉਣ ‘ਤੇ ਲੋਕਾਂ ਨੂੰ ਪਈਆਂ ਭਾਂਜੜਾ

ਜਿਸ ਸਬੰਧੀ ਅੱਜ ਇਥੇ ਬੀ.ਐਨ.ਈ ਦਫਤਰ ਪੁੱਜੇ ਪ੍ਰਭਾਵਿਤ ਪ੍ਰੀਵਾਰਾਂ ਦੇ ਮੁੱਖੀਆਂ ਰਾਜ ਕੁਮਾਰ , ਸ਼ਿਵਾਨੀ, ਬਿਮਲ ਭੱਟੀ. ਸੁਰਜੀਤ ਸਿੰਘ,ਬਲਬੀਰ ਸਿੰਘ ਆਦਿ ਨੇ ਦੱਸਿਆ ਕਿ ਉਨਾਂ ਵਲੋ ਸਾਲ 2004 -5 ਵਿੱਚ ਇਕ ਕਾਲੋਨਾਈਜਰ ਮੋਹਨਦੀਪ ਸਿੰਘ ਪੁੱਤਰ ਤੇਜਿੰਦਰਪਾਲ ਸਿੰਘ ਪਾਸੋ ਪਲਾਟ ਖ੍ਰੀਦੇ ਸਨ।ਜਿਸ ਵਲੋ ਉਨਾਂ ਨੂੰ ਖਸਰਾ ਨੰ: 1632 ਦੀਆਂ ਰਾਜਿਸਟਰੀਆਂ ਕਰਕੇ ਦਿੱਤੀਆਂ ਸਨ। ਪਰ ਕਬਜਾ ਦੇਣ ਵੇਲੇ ਉਸ ਵਲੋ ਖਸਰਾ ਨੰ: 1631ਵਿੱਚੋ ਪਲਾਟ ਕੱਟਕੇ ਦੇ ਦਿੱਤੇ ਜਿੰਨਾ ਉਪਰ ਉਨਾਂ ਵਲੋ ਆਪਣੇ ਘਰ ਬਣਾਕੇ ਰਹਾਇਸ਼ ਕਰ ਲਈ। ਪ੍ਰਭਾਵਿਤ ਪ੍ਰੀਵਾਰਾਂ ਨੇ ਦੱਸਿਆ ਕਿ ਉਨਾਂ ਨੂੰ ਉਸ ਸਮੇ ਪਤਾ ਲੱਗਾ ਕਿ ਜਦ ਸ਼੍ਰੋਮਣੀ ਕਮੇਟੀ ਮੁਲਾਜਮਾਂ ਨੇ ਦੱਸਿਆ ਕਿ ਜਿਸ ਜਗ੍ਹਾ ਉਪਰ ਉਨਾਂ ਨੇ ਘਰ ਬਣਾਏ ਹੋਏ ਉਹ ਜਗਾ ਮੋਹਨਦੀਪ ਦਾ ਨਾ ਹੋਕੇ ਗੁ: ਪੰਜਾ ਸਾਹਿਬ ਦੇ ਨਾਮ ਬੋਲ ਰਹੀ ਹੈ, ਜਿਸ ਦੀ ਉਨਾਂ ਵਲੋ ਮਾਲ ਮਹਿਕਮੇ ਪਾਸੋ ਨਿਸ਼ਾਨਦੇਹੀ ਕਰਵਾਕੇ ਹੀ ਇਹ ਦਾਅਵਾ ਕੀਤਾ ਜਾ ਰਿਹਾ ਹੈ।ਜਿਸ ਲਈ ਪ੍ਰਭਾਵਿਤ ਪ੍ਰੀਵਾਰਾਂ ਨੇ ਜਿਲੇ ਦੇ ਡਿਪਟੀ ਕਮਿਸ਼ਨਰ ਤੇ ਕਮਿਸ਼ਨਰ ਪੁਲਿਸ ਪਾਸੋ ਮੰਗ ਕੀਤੀ ਕਿ ਉਨਾਂ ਨਾਲ ਧੋਖਾਦੇਹੀ ਕਰਨ ਵਾਲੇ ਮੋਹਨਦੀਪ ਖਿਲਾਫ ਬਣਦੀ ਕਾਰਵਾਈ ਕਰਵਾਕੇ ਉਨਾਂ ਦਾ ੳਜਾੜਾਂ ਹੋਣ ਤੋ ਬਚਾਇਆ ਜਾਏ।

ਕੀ ਕਹਿੰਦੇ ਹਨ ਤਹਿਸੀਲਦਾਰ?ਜਦੋ ਇਸ ਸਬੰਧੀ ਤਹਿਸੀਲਦਾਰ ਸ: ਨਵਕਿਰਨ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਘਰਾਂ ਬਣਾਕੇ ਬੈਠੇ ਲੋਕਾਂ ਦੇ ਘਰਾਂ ਹੇਠਲਾ ਰਕਬਾ ਸ਼ੌ੍ਰਮਣੀ ਕਮੇਟੀ ਦਾ ਹੋਣ ਦੀ ਪੁਸ਼ਟੀ ਕਰਦਿਆ ਕਿਹਾ ਕਿ ਜੇਕਰ ਪ੍ਰਭਾਵਿਤ ਪ੍ਰੀਵਾਰ ਉਨਾਂ ਨੂੰ ਕਾਲੋਨੀਨਾਈਜਰ ਵਿਰੁੱਧ ਸ਼ਕਾਇਤ ਕਰਨਗੇ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਜਰੂਰ ਕਰਵਾਈ ਜਾਏਗੀ।
ਕੀ ਕਹਿੰਦੇ ਹਨ ਸ਼੍ਰੋਮਣੀ ਕਮੇਟੀ ਅਧਿਕਾਰੀ? ਜਦੋ ਇਸ ਸਬੰਧੀ ਸ਼੍ਰੌਮਣੀ ਕਮੇਟੀ ਦੇ ਅਧਿਕਾਰੀ ਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਨੇ ਕਿਹਾ ਕਿ ਉਨਾਂ ਵਲੋ ਆਪਣੀ ਜਗਾ ਦੀ ਥਾਂ ਸਾਡੀ ਜਗ੍ਹਾ ਦਾ ਲੋਕਾਂ ਨੂੰ ਕਬਜਾ ਦੇਣ ਵਾਲੇ ਕਾਲੋਨੀਨਾਈਜਰ ਵਿਰੁੱਧ ਕਾਰਵਾਈ ਜਾਏਗੀ ।ਜਦੋ ਕਿ ਸਬੰਧਿਤ ਕਾਲੋਨਾਈਜਰ ਮੋਹਨਦੀਪ ਸਿੰਘ ਨਾਲ ਸਪੰਰਕ ਕਰਨ ਦੀ ਕਈ ਵਾਰ ਕੋਸ਼ਿਸ ਕੀਤੀ ਪਰ ਉਸਦਾ ਫੋਨ ਬੰਦ ਆਇਆ ।

Share this News