ਈਦ ਦਾ ਤਿਉਹਾਰ ਆਪਸੀ ਭਾਈਚਾਰੇ ਪਿਆਰ ਤੇ ਮੁੱਹਬਤ ਦਾ ਪ੍ਰਤੀਕ- ਡੀ.ਸੀ.ਪੀ ਭੰਡਾਲ

4675338
Total views : 5506895

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ,ਹਰਪਾਲ ਸਿੰਘ

ਈਦ-ਉਲ-ਅਜ਼ਹਾ ਦੇ ਮੁਬਾਰਕ ਅਵਸਰ ਤੇ ਸ੍ਰੀ ਪਰਮਿੰਦਰ ਸਿੰਘ ਭੰਡਾਲ, ਡੀ.ਸੀ.ਪੀ ਲਾਅ-ਐਂਡ ਆਰਡਰ, ਅੰਮ੍ਰਿਤਸਰ ਅਤੇ ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਡੀ ਡਵੀਜ਼ਨ, ਅੰਮ੍ਰਿਤਸਰ ਵੱਲੋਂ ਮਸਜਿਦ ਮੌਲਾ ਬਖਸ਼ ਬਾਜ਼ਾਰ, ਸੀਕਰੀਬੰਦਾ, ਅੰਮ੍ਰਿਤਸਰ ਵਿਖੇ ਪਹੁੰਚ ਕੇ ਮੁਲਾਨਾ ਸ਼ਾਹੀਦ ਅਹਿਮਦ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਇਹ ਤਿਉਹਾਰ ਆਪਸੀ ਭਾਈਚਾਰੇ ਪਿਆਰ ਤੇ ਮੁਹੱਬਤ ਦਾ ਪ੍ਰਤੀਕ ਹੈ। ਇਸਤੋਂ, ਇਲਾਵਾ ਜਾਮਾ ਮਸਜਿਦ ਖੈਰੂਦੀਨ, ਹਾਲ ਗੇਟ,ਅੰਮ੍ਰਿਤਸਰ ਵਿਖੇ ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫ਼ਸਰ ਥਾਣਾ ਈ ਡਵੀਜ਼ਨ, ਅੰਮ੍ਰਿਤਸਰ ਤੇ ਪੁਲਿਸ ਕਰਮਚਾਰੀ ਗਲੇ ਲੱਗ ਕੇ ਇਕ ਦੂਸਰੇ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ।

Share this News