Total views : 5506895
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ‘ਗੰਡੀ ਵਿੰਡ’
ਵਿਜੀਲੈਂਸ ਨੇ ਫਿਰੋਜ਼ਪੁਰ ਦੇ ਸਾਬਕਾ ਅਤੇ ਜਲੰਧਰ ਪੀਏਪੀ ਦੇ ਮੌਜੂਦਾ ਡੀ ਆਈ ਜੀ ਇੰਦਰਬੀਰ ਸਿੰਘ ਨੂੰ ਇਕ ਨਸ਼ਾ ਸਪਲਾਇਰ ਤੋਂ 10 ਲੱਖ ਰੁਪਏ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਹੈ। ਇਸ ਡੀ ਆਈ ਜੀ ਨੇ ਨਸ਼ਾ ਤਸਕਰ ਦਾ ਨਾਂ ਕੇਸ ਵਿਚ ਸ਼ਾਮਲ ਨਾ ਕਰਨ ਬਦਲੇ ਇਹ ਰਿਸ਼ਵਤ ਲਈ ਸੀ।
ਇਹ ਮਾਮਲਾ ਤਰਨਤਾਰਨ ਜ਼ਿਲ੍ਹੇ ਵਿਚ ਭਿਖੀਵਿੰਡ ਥਾਣੇ ਵਿਚ ਐਨ ਡੀ ਪੀ ਐਸ ਐਕਟ ਤਹਿਤ ਦਰਜ ਕੀਤਾ ਗਿਆ ਸੀ। 6 ਜੁਲਾਈ 2022 ਨੂੰ ਡੀ ਐਸ ਪੀ ਲਖਬੀਰ ਸਿੰਘ ਜੋ ਉਸ ਵੇਲੇ ਫਰੀਦਕੋਟ ਵਿਖੇ ਤਾਇਨਾਤ ਸੀ, ਨੂੰ ਪੁਲਿਸ ਨੇ ਕੇਸ ਵਿਚ ਗ੍ਰਿਫਤਾਰ ਕੀਤਾ ਸੀ। ਤਰਨਤਾਰਨ ਦੇ ਐਸ .ਐਸ .ਪੀ ਵੱਲੋਂ ਬਣਾਈ ਐਸ .ਆਈ .ਟੀ ਨੇ ਪਾਇਆ ਕਿ ਸੀਨੀਅਰ ਪੁਲਿਸ ਅਫਸਰ ਵੀ ਕੇਸ ਵਿਚ ਸ਼ਾਮਲ ਹੈ। ਬਾਅਦ ਵਿਚ ਕੇਸ ਵਿਜੀਲੈਂਸ ਨੂੰ ਦੇ ਦਿੱਤਾ ਗਿਆ ਜਿਸਨੇ ਸੀਨੀਅਰ ਅਫਸਰਾਂ ਤੋਂ ਪੁੱਛ ਗਿੱਛ ਕੀਤੀ ਤੇ ਇੰਦਰਬੀਰ ਸਿੰਘ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ।
ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਦੇ ਐਸ ਐਸ ਪੀ ਵਰਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆ ਦੱਸਿਆ ਦੱਸਿਆ ਕਿ ਇੰਦਰਬੀਰ ਸਿੰਘ ਨੂੰ ਕੇਸ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਤੇ ਅਗਲੀ ਜਾਂਚ ਜਾਰੀ ਹੈ। ਪਿਛਲੇ ਸਾਲ 20 ਜੂਨ ਨੂੰ ਭਿਖੀਵਿੰਡ ਥਾਣੇ ਵਿਚ ਸੁਰਜੀਤ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਜਿਸ ਕੋਲੋਂ 900 ਗ੍ਰਾਮ ਅਫੀਮ ਬਰਾਮਦ ਹੋਈ ਸੀ। ਕੇਸ ਵਿਚ ਪਿਸ਼ੋਰਾ ਸਿੰਘ, ਨਿਸ਼ਾਨ ਸਿੰਘ, ਹੀਰਾ ਸਿੰਘ, ਡੀ ਐਸ ਪੀ ਲਖਬੀਰ ਸਿੰਘ ਤੇ ਹੈਡ ਕਾਂਸਟੇਬਲ ਰਸ਼ਪਾਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਕਿਸੇ ਹੋਰ ਪੁਲਿਸ ਅਧਿਕਾਰੀ ਖਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਕਿਉਂਕਿ ਵਿਜੀਲੈਂਸ ਵੱਲੋਂ ਸਾਰੇ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।