ਕੱਲਯੁਗੀ ਪੁੱਤਰ ਤੋ ਮਾਰ ਖਾ ਕੇ ਵੀ ਨਹੀ ਮਰੀ ਮਾਂ ਦੀ ਮਮਤਾ! ਕਾਰਵਾਈ ਕਰਾਉਣ ਤੋ ਕੀਤਾ ਇਨਕਾਰ

4675343
Total views : 5506905

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਸ਼ੋਸ਼ਲ ਮੀਡੀਆ ਤੇ ਇੱਕ ਵੀਡਿਓ ਵਾਇਰਲ  ਹੋਈ ਸੀ ਜਿਸ ਵਿੱਚ ਇੱਕ ਲੜਕਾ ਆਪਣੀ ਬਜੁਰਗ ਮਾਤਾ ਦੀ ਮਾਰਕੁਟਾਈ ਕਰਦਾ ਨਜ਼ਰ ਆ ਰਿਹਾ ਸੀ। ਜੋ ਇਹ ਵੀਡਿਉ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਧਿਆਨ ਵਿੱਚ ਆਂਉਦਿਆਂ ਹੀ ਤੁਰੰਤ ਕਾਰਵਾਈ ਕਰਦੇ ਹੋਏ, ਵੀਡਿਉ ਵਿੱਚ ਦਿਖਾਈ ਦੇ ਰਹੇ ਲੜਕੇ ਅਮਿਤ ਸ਼ਰਮਾ ਜੋ ਆਪਣੀ ਮਾਤਾ ਸ੍ਰੀਮਤੀ ਦੇਵੀ ਵਾਸੀ ਸ਼ਿਵ ਨਗਰ ਕਾਲੋਨੀ, ਸਾਹਮਣੇ ਜਵਾਲਾ ਫਲੋਰ ਮਿੱਲ, ਇਸਲਾਮਾਬਾਦ, ਥਾਣਾ ਗੇਟ ਹਕੀਮਾ, ਅੰਮ੍ਰਿਤਸਰ ਦੀ ਪਾਈ ਗਈ ਹੈ।
ਜਿਸ ਸਬੰਧੀ ਦੋਵਾਂ ਧਿਰਾਂ ਨੂੰ ਮੁੱਖ ਅਫਸਰ ਥਾਣਾ ਗੇਟ ਹਕੀਮਾ ਵੱਲੋਂ ਸੁਣਿਆ ਗਿਆ ਹੈ ਤੇ ਲੜਕੇ ਖਿਲਾਫ਼ ਕਾਰਵਾਈ ਕਰਨ ਲਈ ਉਸਦੀ ਮਾਤਾ ਸ੍ਰੀਮਤੀ ਦੇਵੀ ਨੂੰ ਬਿਆਨ ਦੇਣ ਲਈ ਕਿਹਾ ਤਾਂ ਉਹਨਾਂ ਦੱਸਿਆ ਕਿ ਉਸਦਾ ਬੇਟਾ ਅਮਿਤ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਿਆ, ਉਸ ਦੀ ਤਬੀਅਤ ਕਦੀ-ਕਦੀ ਜਿਆਦਾ ਖਰਾਬ ਹੋ ਜਾਦੀ ਹੈ। ਜਿਸ ਕਰਕੇ ਉਸ ਨੂੰ ਪਤਾ ਨਹੀ ਲਗਦਾ ਕਿ ਉਹ ਕਿ ਕਰ ਰਿਹਾ ਹੈ, ਨੋਕਰੀ ਛੁੱਟਣ ਕਰਕੇ ਪ੍ਰੇਸ਼ਾਨੀ ਦੀ ਹਾਲਤ ਵਿੱਚ ਸ਼ਰਾਬ ਪੀ ਲੈਂਦਾ ਹੈ।

ਇਹ ਵੀਡਿਓ ਮਿਤੀ 20-6-2023 ਦੀ ਹੈ, ਉਸ ਦਿਨ ਉਹ, ਬਹੁਤ ਸ਼ਰਾਬ ਪੀ ਕੇ ਆਇਆ ਤੇ ਉਸਨੂੰ ਕੋਈ ਸੁੱਧ-ਬੁੱਧ ਨਹੀ ਸੀ ਤਾਂ ਜਿਸਨੂੰ, ਉਸ ਦੀ ਮਾਤਾ ਨੇ ਕੁੱਟਮਾਰ ਤੇ ਗਾਲ-ਮੰਦਾ ਕੀਤਾ ਤਾਂ ਅਮਿਤ ਨੇ ਸ਼ਰਾਬੀ ਹਾਲਤ ਵਿੱਚ ਉਸਨੂੰ ਧੱਕੇ ਮਾਰੇ ਤੇ ਮਾੜਾ ਚੰਗਾ ਬੋਲਿਆ ਤਾ ਉਸ ਦੀ ਵੀਡਿਓ ਅਮਿਤ ਦੀ 10 ਸਾਲ ਦੀ ਬੇਟੀ ਨੇ ਬਣਾ ਲਈ ਸੀ, ਵੀਡਿਓ ਗਲਤੀ ਨਾਲ ਵਾਇਰਲ ਹੋ ਗਈ ਸੀ। ਸ੍ਰੀਮਤੀ ਦੇਵੀ ਆਪਣੇ ਬੇਟੇ ਅਮਿਤ ਕੋਲ ਹੀ ਰਹਿੰਦੀ ਹੈ ਤੇ ਅਮਿਤ ਉਸਨੂੰ ਖਰਚਾ ਵੀ ਦੇਂਦਾ ਹੈ।

ਅਮਿਤ ਨੇ ਆਪਣੀ ਇਸ ਗਲਤੀ ਸਬੰਧੀ ਆਪਣੀ ਮਾਤਾ ਸ੍ਰਮਤੀਦੇਵੀ ਕੋਲੋਂ ਮੁਆਫੀ ਵੀ ਮੰਗ ਲਈ ਹੈ, ਕਦੇ ਵੀ ਅਜਿਹੀ ਹਰਕਤ ਨਹੀ ਕਰਗੇ ਤੇ ਆਪਣੀ ਮਾਤਾ ਦੀ ਸੇਵਾ ਕਰੇਗਾ। ਜੋ ਹੁਣ ਵਾਇਰਲ ਹੋਈ ਵੀਡਿਓ ਸਬੰਧੀ ਸ੍ਰੀਮਤੀ ਦੇਵੀ ਆਪਣੇ ਬੇਟੇ ਅਮਿਤ ਖਿਲਾਫ ਕੋਈ ਕਾਰਵਾਈ ਨਹੀ ਕਰਵਾਉਣਾ ਚਾਹੁੰਦੀ ਹੈ।

Share this News