





Total views : 5841085







Total views : 5841085ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਜਾਰੀ ਸੂਚੀ ਵਿੱਚ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੀ ਇੱਕ ਲੇਡੀ ਕਲਰਕ ਵੀ ਸ਼ਾਮਲ
ਸੁਖਮਿੰਦਰ ਸਿੰਘ ‘ਗੰਡੀ ਵਿੰਡ’
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਚਲਦਿਆਂ ਵਿਜੀਲੈਂਸ ਬਿਓਰੋ ਦੇ ਕੰਮ ਵਿੱਚ ਵੀ ਤੇਜੀ ਆ ਗਈ ਲਗਦੀ ਹੈ। ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਮੋਹਾਲੀ ਵੱਲੋਂ ਇੱਕ ਹੋਰ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਨਾਲ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਵਿੱਚ ਹੜਕੰਪ ਮਚਨਾ ਲਾਜ਼ਮੀ ਹੈ। ਵਿਜੀਲੈਂਸ ਬਿਓਰੋ ਮੋਹਾਲੀ ਵੱਲੋਂ ਸੂਬੇ ਭਰ ਦੇ ਵੱਖ ਵੱਖ ਜ਼ਿਲਿਆ ਦੀਆਂ ਜ਼ਿਲ੍ਹਾ-ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੇ 138 ਕਰਮਚਾਰੀਆਂ ਦੀ ਲਿਸਟ ਜਾਰੀ ਕੀਤੀ ਗਈ ਹੈ ਜਿਨ੍ਹਾਂ ਦੀਆਂ ਸੇਵਾਵਾਂ ਨੂੰ ਗੈਰਕਾਨੂੰਨੀ ਤਰੀਕਿਆਂ ਨਾਲ ਕੱਚਿਆਂ ਤੋਂ ਕੱਚੇ ਤੋ ਪੱਕਾ ਕੀਤਾ ਗਿਆ ਹੈ।
ਵਿਜੀਲੈਂਸ ਬਿਓਰੋ ਮੋਹਾਲੀ ਵੱਲੋਂ ਗ਼ੈਰਕਾਨੂੰਨੀ ਤਰੀਕੇ ਅਤੇ ਬੇਨਿਯਮੀਆ ਨਾਲ ਕੱਚਿਆਂ ਤੋਂ ਰੈਗੂਲਰ ਕੀਤੇ ਗਏ ਇਨ੍ਹਾਂ ਕਰਮਚਾਰੀਆਂ ਵਿੱਚ ਸਵੀਪਰ , ਸੇਵਾਦਾਰ,ਚੌਕੀਦਾਰ ਤੋਂ ਲੈ ਕੇ ਕੰਪਿਊਟਰ ਅਪਰੇਟਰ, ਡਰਾਈਵਰ, ਕਲਰਕ ,ਪਟਵਾਰੀ ਰੈਂਕ ਦੇ ਕਰਮਚਾਰੀ ਸ਼ਾਮਲ ਹਨ। ਵਿਜੀਲੈਂਸ ਬਿਊਰੋ ਨੂੰ ਮਿਲੀ ਇਕ ਸ਼ਿਕਾਇਤ ਵਿੱਚ ਸ਼ੱਕ ਜਾਹਰ ਕੀਤਾ ਗਿਆ ਹੈ ਕਿ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਵਿਚ ਕਈ ਤਰਾਂ ਦੀਆਂ ਬੇਨਿਯਮੀਆ ਵਰਤੀਆਂ ਗਈਆਂ ਹਨ।
ਵਿਜੀਲੈਂਸ ਵਿਭਾਗ ਦੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਮੋਹਾਲੀ ਵੱਲੋਂ ਇਸ ਸੰਬਧ ਵਿੱਚ ਸ਼ਿਕਾਇਤ ਨੰਬਰ 320/23 ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਬਿਓਰੋ ਮੁਹਾਲੀ ਵੱਲੋਂ ਜਾਰੀ ਕੀਤੀ ਗਈ ਇਸ ਲਿਸਟ ਵਿਚ 20 ਕਰਮਚਾਰੀ ਜ਼ਿਲਾ ਗੁਰਦਾਸਪੁਰ ਦੀਆਂ ਵੱਖ ਵੱਖ ਪੰਚਾਇਤ ਸੰਮਤੀਆ ਨਾਲ ਸਬੰਧਤ ਹਨ ਜਦ ਕਿ ਲਿਸਟ ਵਿੱਚ ਜਿਲਾ ਪਰਿਸ਼ਦ ਦੀ ਗੁਰਦਾਸਪੁਰ ਦੀ ਇੱਕ ਲੇਡੀ(ਮਹਿਲਾ) ਕਲਰਕ ਦਾ ਨਾਮ ਵੀ ਸ਼ਾਮਲ ਹੈ।

ਇਸ ਤਰ੍ਹਾਂ ਇਸ ਲਿਸਟ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ 21 ਕਰਮਚਾਰੀ ਸ਼ਾਮਲ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਧ 9 ਕਰਮਚਾਰੀ ਕਾਦੀਆਂ ਦੀ ਪੰਚਾਇਤ ਸੰਮਤੀ ਵਿੱਚ ਕੰਮ ਕਰ ਰਹੇ ਹਨ ਬਾਕੀ ਨਾਲ ਸਬੰਧਿਤ ਹਨ।ਕਾਹਨੂੰਵਾਨ,ਦੋਰਾਂਗਲਾ ,ਦੀਨਾ ਨਗਰ, ਬਟਾਲਾ, ਨੌਸ਼ਹਿਰਾ ਪੰਨੂਆਂ ਅਤੇ ਫਤਿਹਗੜ੍ਹ ਚੂੜੀਆਂ ਦੀਆਂ ਪੰਚਾਇਤ ਸੰਮਤੀਆ ਨਾਲ ਸਬੰਧਿਤ ਹਨ।
ਇਸ ਤਰਾਂ ਹੀ ਜਿਲਾ ਅੰਮ੍ਰਿਤਸਰ ਦੇ ਬਲਾਕ ਹਰਸ਼ਾ ਛੀਨਾ ਨਾਲ ਸਬੰਧਿਤ 2 ਮੁਲਾਜਮ ਤੇ ਜਿਲਾ ਤਰਨ ਤਾਰਨ ਦੇ ਬਲਾਕ ਪੱਟੀ ਦੇ ਵਲਟੋਹਾ ਦੇ 4 ਅਜਿਹੇ ਮੁਲਾਜਮ ਹਨ ਜਿੰਨਾ ਦੀਆਂ ਸੇਵਾਵਾਂ ਨਿਯਮਾਂ ਨੂੰ ਨਜਰ ਅੰਦਾਜ ਕਰਕੇ ਰੈਗੂਲਰ ਕੀਤਾ ਗਿਆ ਹੈ।
ਸਬੰਧਤ ਕਰਮਚਾਰੀਆਂ ਦੀ ਵੈਰੀਫਿਕੇਸ਼ਨ ਦਾ ਕੰਮ ਵਿਜੀਲੈਸ ਬਿਉਰੋ ਅੰਮ੍ਰਿਤਸਰ ਰੇਂਜ ਦੇ ਐਸ.ਐਸ. ਪੀ ਵਰਿੰਦਰ ਸਿੰਘ ਸੰਧੂ ਨੂੰ ਸੌਂਪਿਆ ਗਿਆ ਹੈ।ਜਿਸ ਦੀ ਪੁਸ਼ਟੀ ਕਰਦਿਆ ਉਨਾਂ ਨੇ ਬੀ.ਐਨ.ਈ ਨਾਲ ਗੱਲ ਕਰਦਿਆ ਵੀ ਕੀਤੀ ਹੈ।