Total views : 5509772
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਕਰਨ ਸਿੰਘ
ਥਾਣਾਂ ਝਬਾਲ ਹੇਠ ਆਂਉਦੇ ਪਿੰਡ ਪੰਡਰੀ ਰਣ ਸਿੰਘ ਦੇ ਸ਼ਮਸ਼ਾਨਘਾਟ ਨੇੜਿਓ ਇਕ ਨੌਜਵਾਨ ਦੀ ਬੇਰਹਿਮੀ ਨਾਲ ਕਤਲ ਕਰਕੇ ਮਿਲੀ ਲਾਸ਼ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।ਮ੍ਰਿਤਕ ਦੀ ਪਹਿਚਾਣ ਗੁਰਜੀਤ ਸਿੰਘ(23) ਪੁੱਤਰ ਗੁਰਮੇਜ ਸਿੰਘ ਵਾਸੀ ਗੋਹਲਵੜ੍ਹ ਵਜੋ ਹੋਈ ਹੈ , ਜੋ ਆਪਣੇ ਪ੍ਰੀਵਾਰ ਨਾਲ ਸ਼ੈਲਰਾਂ ਵਿੱਚ ਲੱਗਦੀਆਂ ਚਿਮਨੀਆਂ ਬਨਾਉਣ ਦਾ ਕੰਮ ਕਰਦਾ ਸੀ।ਮ੍ਰਿਤਕ ਦੇ ਪਿਤਾ ਗੁਰਮੇਜ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਵਰਨਣ ਕੀਤਾ ਹੈ ਕਿ ਉਨਾਂ ਵਲੋ ਸ਼ੈਲਰਾਂ ਵਿੱਚ ਚਿਮਨੀਆਂ ਬਨਾਉਣ ਦੇ ਕੰਮਾਂ ਦਾ ਠੇਕਾ ਲਿਆ ਜਾਂਦਾ ਹੈ ਤੇ ਉਨਾਂ ਦੇ ਕੰਮ ਲੁਧਿਆਣਾ ਤੇ ਇਥੇ ਚੱਲ ਰਹੇ ਹਨ।
ਉਸ ਨੇ ਦੱਸਿਆ ਕਿ ਉਹ ਕੱਲ ਵੀ ਲੁਧਿਆਣਾ ਵਿਖੇ ਜਾਣ ਲਈ ਤਿਆਰ ਸਨ ਤਾਂ ਗੁਰਜੀਤ ਸਿੰਘ ਉਨਾਂ ਨੂੰ ਇਹ ਕਹਿ ਕੇ ਆ ਗਿਆ ਕਿ ਉਹ ਕਿਧਰੇ ਕੰਮ ਜਾ ਰਿਹਾ ਹੈ ਤੇ ਕੁਝ ਸਮੇ ਬਾਅਦ ਵਾਪਿਸ ਆ ਜਾਵੇਗਾ ਤੇ ਉਹ ਉਸ ਦੀ ਉਡੀਕ ਕਰਨ ਲੱਗ ਪਏ ਜਦੋ ਉਹ ਕਾਫੀ ਸਮਾਂ ਵਾਪਿਸ ਨਾ ਮੁੜਿਆਂ ਤਾਂ ਉਨਾਂ ਵਲੋ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਅੱਜ ਉਸ ਦੀ ਮ੍ਰਿਤਕ ਲਾਸ਼ ਪੰਡੋਰੀ ਰਣ ਸਿੰਘ ਦੇ ਸ਼ਮਸ਼ਾਨਘਾਟ ਨੇੜਿਓ ਮਿਲੀ । ਜਿਸ ਦੇ ਸਰੀਰ ਉਪਰ ਸੱਟਾਂ ਦੇ ਵੀ ਨਿਸ਼ਾਨ ਸਨ ਤੇ ਮ੍ਰਿਤਕ ਲਾਸ਼ ਦੇ ਨਜਦੀਕ ਹੀ ਉਸ ਦਾ ਨੋਟਰਸਾਈਕਲ ਖੜਾ ਮਿਿਲਆ ਹੈ।ਜਿਸ ਦਾ ਪਤਾ ਲੱਗਦਿਆ ਹੀ ਡੀ.ਐਸ.ਪੀ ਸ: ਦਵਿੰਦਰ ਸਿੰਘ ਘੁੰਮਣ, ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸ: ਪ੍ਰਭਜੀਤ ਸਿੰਘ ਤੇ ਥਾਣਾਂ ਮੁੱਖੀ ਝਬਾਲ ਐਸ.ਆਈ ਕੇਵਲ ਸਿੰਘ ਨੇ ਮੌਕੇ ਤੇ ਪੁੱਜਕੇ ਘਟਨਾ ਸਥਾਨ ਦਾ ਜਾਇਜਾ ਲਿਆ।ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵਲੋ ਜਿਥੇ ਰਸਤੇ ਵਿੱਚ ਲੱਗੇ ਕੈਮਰਿਆ ਨੂੰ ਖੰਘਾਲਿਆ ਜਾ ਰਿਹਾ ਹੈ ਉਥੇ ਪੁਲਿਸ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ‘ਚ ਜੁੱਟ ਗਈ ਤੇ ਇਸ ਕਤਲ ਪਿਛੇ ਪ੍ਰੇਮ ਸਾਬੰਧਾਂ ਨੂੰ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ।