Total views : 5510080
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਲਾਲੀ ਕੈਰੋ, ਜਸਬੀਰ ਲੱਡੂ
ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀਮਤੀ ਅਮਨਿੰਦਰ ਕੌਰ ਵੱਲੋਂ ਅੱਜ ਸਵੇਰੇ ਨਗਰ ਕੌਸ਼ਲ ਤਰਨਤਾਰਨ ਵਿਖੇ ਜੰਡਿਆਲਾ ਰੋਡ, ਤਰਨਤਾਰਨ ਦੀ ਸਫ਼ਾਈ, ਰੇਲਵੇ ਸਟੇਸ਼ਨ ਰੋਡ, ਤਰਨਤਾਰਨ `ਤੇ ਕੂੜਾ ਚੁੱਕਣ ਦੀ ਚੈਕਿੰਗ ਅਤੇ ਗਿੱਲੇ ਕੂੜੇ ਲਈ ਬਣਾਏ ਗਏ ਕੰਪੋਸਟ ਪਿੱਟਾਂ ਦੀ ਜਾਂਚ ਕੀਤੀ ਗਈ।
ਇਸ ਦੌਰਾਨ ਜੰਡਿਆਲਾ ਰੋਡ ਅਤੇ ਰੇਲਵੇ ਸਟੇਸ਼ਨ ਰੋਡ `ਤੇ 1-2 ਪੁਆਇੰਟਾਂ ਨੂੰ ਛੱਡ ਕੇ ਸੜਕਾਂ ਤੇ ਗਲੀਆਂ ਦੀ ਸਫ਼ਾਈ ਤਸੱਲੀਬਖਸ਼ ਪਾਈ ਗਈ।ਵਧੀਕ ਡਿਪਟੀ ਕਮਿਸ਼ਨਰ ਦੱਸਿਆ ਕਿ ਨਗਰ ਕੌਸ਼ਲ ਤਰਨ ਤਾਰਨ ਵੱਲੋਂ ਗਿੱਲੇ ਕੂੜੇ ਦੀ ਸਾਂਭ-ਸੰਭਾਲ ਲਈ ਬਣਾਏ ਗਏ 52 ਕੰਪੋਸਟ ਪਿੱਟਾਂ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਕੀਤੀ ਜਾ ਰਹੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਇਹ ਦੇਖਿਆ ਗਿਆ ਕਿ ਡੰਪ ਸਾਈਟ `ਤੇ ਕੁੱਝ ਕੂੜਾ ਗਲੀ ਅਤੇ ਮੁਹੱਲੇ ਵਿੱਚ ਫੈਲ ਰਿਹਾ ਸੀ।ਇਨ੍ਹਾਂ ਦੀ ਤੁਰੰਤ ਸਫ਼ਾਈ ਕਰਨ ਲਈ ਕਾਰਜ ਸਾਧਕ ਅਫ਼ਸਰ ਨਿਰਦੇਸ਼ ਜਾਰੀ ਕੀਤੇ ਗਏ।ਉਹਨਾਂ ਦੱਸਿਆ ਕਿ ਐੱਮ. ਆਰ. ਐੱਫ. ਸ਼ੈੱਡ ਸਹੀ ਢੰਗ ਨਾਲ ਕੇਂਦਰ ਚਲਾ ਰਿਹਾ ਹੈ ਅਤੇ ਸੁੱਕਾ ਕੂੜਾ ਸੁੱਕੇ ਕੂੜੇ ਲਈ ਬਣਾਏ ਗਏ ਚੈਂਬਰਾਂ ਵਿੱਚ ਅਤੇ ਗਿੱਲਾ ਕੂੜਾ ਟੋਇਆਂ ਵਿੱਚ ਪਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਪਲਾਸਟਿਕ ਦੀ ਰਹਿੰਦ-ਖੂੰਹਦ ਦੀਆਂ ਗੰਢਾਂ ਅਤੇ ਖਾਦ ਨੂੰ ਵੱਖ-ਵੱਖ ਕੀਤਾ ਜਾ ਰਿਹਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸੱਚਖੰਡ ਰੋਡ, ਤਰਨਤਾਰਨ ‘ਤੇ ਬੂਟੇ ਲਗਾਏ ਗਏ ਅਤੇ ਹਰੇਕ ਸਟਾਫ਼ ਮੈਂਬਰ ਵੱਲੋਂ ਵੀ ਇੱਕ-ਇੱਕ ਰੁੱਖ ਲਗਾਇਆ।