Total views : 5511690
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮੋਗਾ/ਬੀ.ਐਨ.ਈ ਬਿਊਰੋ
ਮੋਗਾ ਦੇ ਬੱਧਨੀ ਕਲਾਂ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਪੁਲਿਸ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ ਤਾਂ ਕੁਝ ਵੀ ਸਾਹਮਣੇ ਨਹੀਂ ਆਇਆ ਕਿ ਕਿਸੇ ਨੇ ਉਸ ਦੇ ਘਰ ‘ਤੇ ਹਮਲਾ ਕੀਤਾ ਹੈ। ਪੁਲਿਸ ਨੇ ਕੁਲਵਿੰਦਰ ਨੂੰ ਆਪਣੇ ਘਰ ਵੱਲ ਭੱਜਦੇ ਹੋਏ ਦੇਖਿਆ।ਹਮਲੇ ਤੋਂ ਬਾਅਦ ਪੁਲਿਸ ਪਾਰਟੀ ਹਰਕਤ ’ਚ ਆਈ ਤੇ ਐਸ .ਐਚ .ਓ ਪ੍ਰਤਾਪ ਸਿੰਘ ਦੀ ਅਗਵਾਈ ’ਚ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਕੁਲਵਿੰਦਰ ਸਿੰਘ ਕਿੰਦਾ ਦੇ ਘਰ ’ਚ ਕੋਈ ਵੀ ਓਪਰਾ ਬੰਦਾ ਦਾਖ਼ਲ ਨਹੀਂ ਹੋਇਆ। ਬਲਕਿ ਕਿੰਦਾ ਆਪਣੀ ਮਾਂ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ। ਜਿਸ ਕਾਰਨ ਉਸਨੇ ਚਿਕਨ ਕਾਰਨਰ ਤੋਂ ਮੀਟ ਕੱਟਣ ਵਾਲਾ ਲੋਹੇ ਦਾ ਕਾਪਾ ਚੁੱਕਿਆ ਸੀ, ਉਸ ਕਾਪੇ ਦੇ ਨਾਲ ਹੀ ਆਪਣੀ ਮਾਂ ਦੇ ਸੱਟਾਂ ਮਾਰੀਆਂ ਸਨ।
ਕੁਲਵਿੰਦਰ ਨੇ ਵੀਡੀਓ ਵਾਇਰਲ ਕਰਕੇ ਜਿਨ੍ਹਾਂ ਲੋਕਾਂ ਦੇ ਨਾਂ ਲਏ ਸਨ, ਉਹ ਵੀ ਉਸੇ ਰਾਤ ਪੁਲਿਸ ਕੋਲ ਪਹੁੰਚ ਗਏ ਅਤੇ ਦੱਸਿਆ ਕਿ ਉਹ ਘਰ ਹੀ ਹਨ। ਜਦੋਂ ਪੁਲਿਸ ਨੇ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਕੁਲਵਿੰਦਰ ਨੂੰ ਆਪਣੀ ਮਾਂ ਦੇ ਚਰਿੱਤਰ ’ਤੇ ਸ਼ੱਕ ਸੀ, ਜਿਸ ਕਾਰਨ ਉਸ ਨੇ ਆਪਣੇ ਘਰ ਨੇੜੇ ਮੀਟ ਦੀ ਦੁਕਾਨ ਤੋਂ ਕਾਪਾ ਲਿਆ ਕੇ ਆਪਣੀ ਮਾਂ ’ਤੇ ਹਮਲਾ ਕਰ ਦਿੱਤਾ।ਅਸਲ ਸੱਚ ਸਾਹਮਣੇ ਆਉਣ ਤੋਂ ਬਾਅਦ ਕਬੱਡੀ ਖਿਡਾਰੀ ਕਿੰਦਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸਨੂੰ ਕਿ ਮਾਨਯੋਗ ਅਦਾਲਤ ’ਚ ਪੇਸ਼ ਕਰਨ ਉਪਰੰਤ ਰਿਮਾਂਡ ਹਾਸਲ ਕੀਤਾ ਜਾਵੇਗਾ।