Total views : 5511703
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ /ਬਾਰਡਰ ਨਿਊਜ ਸਰਵਿਸ
ਪੰਜਾਬ ਵਿਚ ਬਾਰਸ਼ਾਂ ਕਾਰਨ ਜੂਨ ਦਾ ਮਹੀਨਾ ਚੰਗੀ ਤਰ੍ਹਾਂ ਸ਼ੁਰੂ ਹੋਇਆ ਸੀ ਪਰ ਪਿਛਲੇ ਇੱਕ ਹਫ਼ਤੇ ਤੋਂ ਤਾਪਮਾਨ ਵਿਚ ਫਿਰ ਵਾਧਾ ਹੋਇਆ ਹੈ ਅਤੇ ਤਾਪਮਾਨ 42 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਇਸ ਵਧਦੇ ਤਾਪਮਾਨ ਤੋਂ ਇਕ ਵਾਰ ਫਿਰ ਰਾਹਤ ਮਿਲੇਗੀ। 24 ਤੋਂ 29 ਜੂਨ ਤੱਕ ਪੰਜਾਬ ਵਿਚ ਆਮ ਨਾਲੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ ਇੱਕ ਵਾਰ ਫਿਰ 33 ਡਿਗਰੀ ਦੇ ਨੇੜੇ ਪੁੱਜਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਪੰਜਾਬ ਨੂੰ ਮੁੜ ਗਰਮੀ ਤੋਂ ਰਾਹਤ ਦੇਣ ਜਾ ਰਿਹਾ ਹੈ।
ਆਉਣ ਵਾਲੇ ਇੱਕ ਹਫ਼ਤੇ ਵਿਚ ਯਾਨੀ 29 ਜੂਨ ਤੱਕ ਪੰਜਾਬ ਵਿਚ ਔਸਤਨ 10 ਐਮਐਮ ਮੀਂਹ ਪੈ ਸਕਦਾ ਹੈ। ਪਰ 30 ਜੁਲਾਈ ਤੋਂ 6 ਜੁਲਾਈ ਦਰਮਿਆਨ ਘੱਟ ਬਾਰਿਸ਼ ਹੋਵੇਗੀ ਅਤੇ ਤਾਪਮਾਨ ਵਿਚ ਵਾਧਾ ਵੀ ਦੇਖਿਆ ਜਾਵੇਗਾ।
ਜੂਨ ਮਹੀਨੇ ਵਿਚ ਵੀ ਬਰਸਾਤ ਦੇ ਰਿਕਾਰਡ ਟੁੱਟ ਗਏ ਹਨ। ਅੰਮ੍ਰਿਤਸਰ ਵਿਚ 109.7mm ਬਾਰਿਸ਼ ਦਰਜ ਕੀਤੀ ਗਈ, ਜੋ ਕਿ ਆਮ ਨਾਲੋਂ 295% ਵੱਧ ਸੀ। ਅੰਮ੍ਰਿਤਸਰ ਵਿਚ ਇਸ ਸਾਲ ਜੂਨ ਮਹੀਨੇ ਦੇ ਸਾਰੇ ਪੁਰਾਣੇ ਰਿਕਾਰਡ ਟੁੱਟ ਗਏ ਹਨ।
ਜਦੋਂ ਕਿ ਗੁਰਦਾਸਪੁਰ ਵਿਚ 75.2 ਐਮਐਮ, ਲੁਧਿਆਣਾ ਵਿਚ 36.1 ਐਮਐਮ, ਕਪੂਰਥਲਾ ਵਿਚ 62.7 ਐਮਐਮ, ਤਰਨਤਾਰਨ ਵਿੱਚ 36 ਐਮਐਮ ਅਤੇ ਜਲੰਧਰ ਵਿਚ 44.4 ਐਮਐਮ ਮੀਂਹ ਦਰਜ ਕੀਤਾ ਗਿਆ।
ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਮਹੀਨੇ ਹੁਣ ਤੱਕ 43.6 MM ਬਾਰਿਸ਼ ਦਰਜ ਕੀਤੀ ਜਾ ਚੁੱਕੀ ਹੈ, ਜਦਕਿ ਆਮ ਤੌਰ ‘ਤੇ 31.9 MM ਬਾਰਿਸ਼ ਹੁੰਦੀ ਹੈ। ਪੰਜਾਬ ਵਿਚ ਇਸ ਸਾਲ 37 ਫੀਸਦੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ।