ਥਾਣਾ ਡੀ-ਡਵੀਜ਼ਨ ਵੱਲੋ ਬਿਜਲੀ ਬੋਰਡ ਦੇ ਨਕਲੀ ਅਧਿਕਾਰੀ ਬਣੇ 2 ਸਕੇ ਭਰਾ ਕਾਬੂ

4678385
Total views : 5512135

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
 ਥਾਣਾਂ ਮੁੱਖੀ ਇੰਸ: ਰੋਬਿਨ ਹੰਸ ਨੇ ਜਾਣਕਾਰੀ ਦੇਦਿਆਂ ਦੱਸਿਆ ਕਿ ਇਹ ਮੁਕੱਦਮਾ ਮੁੱਦਈ ਮਨਦੀਪ ਸਿੰਘ 66 ਕੇ.ਵੀ.ਸੀ ਸਿਵਲ ਲਾਈਨ, ਹਾਲ ਗੇਟ, ਪੰਜਾਬ ਸਟੇਟ ਕਾਰਪੋਰੇਸ਼ਨ, ਅੰਮ੍ਰਿਤਸਰ ਦੇ ਬਿਆਨ ਪਰ ਦਰਜ਼ ਰਜਿਸਟਰ ਹੋਇਆ ਕਿ ਮਿਤੀ 21-06-2023 ਨੂੰ ਸਵੇਰਾ 08:30 ਵਜ਼ੇ 02 ਅਣ-ਪਛਾਤੇ ਵਿਅਕਤੀਆਂ ਵੱਲੋਂ ਮੰਡਲ ਅਧਿਕਾਰੀ ਦੇ ਦਫਤਰ ਦੇ ਬਾਹਰ ਖੜੇ ਸੇਵਾਦਾਰ ਨੂੰ ਮੰਡਲ ਅਧਿਕਾਰੀ ਬਾਰੇ ਪੁੱਛਿਆ ਗਿਆ। ਸੇਵਾਦਾਰ ਵੱਲੋਂ ਇਹਨਾਂ ਦੀ ਪਹਿਚਾਣ ਪੁੱਛਣ ਤੇ ਇਹ ਦੋਨੋਂ ਸੇਵਾਦਾਰ ਨੂੰ ਧੱਕਾ ਮਾਰ ਕੇ ਦਫ਼ਤਰ ਅੰਦਰ ਚਲੇ ਗਏ ਅਤੇ ਕਮਰੇ ਦੀ ਫੋਟੋਗਰਾਫੀ ਕਰਨ ਲੱਗ ਪਏ ਅਤੇ ਹਾਜ਼ਰੀ ਰਜਿਸਟਰ ਚੈਕ ਕਰਕੇ ਫੋਟੋ ਵੀ ਖਿੱਚੀ
ਜਦੋਂ ਮੰਡਲ ਸੁਪਰਡੈਂਟ ਵੱਲੋਂ ਉਹਨਾਂ ਦੀ ਪਹਿਚਾਣ ਪੁੱਛੀ ਗਈ ਤਾਂ ਉਹਨਾਂ ਨੇ ਆਪਣੀ ਪਹਿਚਾਣ ਦੱਸਣ ਤੋਂ ਇੰਨਕਾਰ ਕਰ ਦਿੱਤਾ ਤੇ ਬਾਅਦ ਵਿੱਚ ਦੱਸਿਆ ਕਿ ਅਸੀਂ ਚੰਡੀਗੜ੍ਹ ਤੋਂ ਆਏ ਹਾਂ ਅਤੇ ਸਾਡੀ ਡਿਊਟੀ ਦਫ਼ਤਰਾਂ ਦੀ ਹਾਜ਼ਰੀ ਚੈਕ ਕਰਨਾਂ ਹੈ। ਇਹਨਾਂ ਨੂੰ ਛੱਕ ਦੇ ਅਧਾਰ ਤੇ ਚੈਕ ਕਰਨ ਤੇ ਇਹ ਕੋਈ ਮਹਿਕਮੇ ਦਾ ਆਈ-ਕਾਰਡ ਵੀ ਨਹੀ ਦਿੱਖਾ ਸਕੇ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ।ਜਿੰਨਾ ਦੀ ਪਹਿਚਾਣ ਸਚਿਨ ਸ਼ਰਮਾਂ ਅਤੇ ਸਚਿਤ ਸ਼ਰਮਾਂ ਪੁੱਤਰਾਨ ਚੰਦਕਾਂਤ ਸ਼ਰਮਾਂ ਵਾਸੀ ਨਿਊ ਤੂੰਗਪਾਈ, ਬਟਾਲਾ ਰੋਡ, ਅੰਮ੍ਰਿਤਸਰ ਵਜੋ ਹੋਈ ਹੈ।ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ।
Share this News