ਅਕਾਲੀ ਆਗੂ ਵਿਰਸਾ ਵਲਟੋਹਾ ਤੇ ਗਿਆਨੀ ਹਰਪ੍ਰੀਤ ਸਿੰਂਘ ਨੇ ਕੱਸਿਆ ਤੰਜ਼! ਲਗਾ ਦਿਉ ਇਸ ਦਲੇਰ ਤੇ ਬਹਾਦਰ ਨੂੰ ਸ੍ਰੀ ਅਕਾਲ ਤਖਤ ਦਾ ਜਥੇਦਾਰ

4678545
Total views : 5512396

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਬੀਰ ਸਿੰਘ ਪੱਟੀ

ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੁ ਮੌਜੁਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ਼ੀ ਆਗੂ ਵਿਰਸਾ ਸਿੰਘ ਵਲਟੋਹਾ ਤੇ ਤੰਜ਼ ਕੱਸਦਿਆ ਵਲਟੋਹਾ ਨੂੰ ਸ੍ਰੀ ਅਕਾਲ ਤਖਤ ਦਾ ਜਥੇਦਾਰ ਲਗਾਉਣ ਦੀ ਗੱਲ ਕਰਦਿਆ ਕਿਹਾ ਕਿ ਉਹਨਾਂ ਨੇ ਜਦੋਂ ਦਬਾਅ ਮਹਿਸੂਸ ਕੀਤਾ ਤਾਂ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿ ਦਿੱਤਾ ਸੀ ਕਿ ਉਹ ਆਪਣੀਆਂ ਸੇਵਾਵਾਂ ਇਸ ਮਾਹੌਲ ਵਿੱਚ ਜਾਰੀ ਨਹੀਂ ਰੱਖ ਸਕਦੇ ਇਸ ਲਈ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਜਾਵੇ।

ਰਾਜਸੀ ਦਬਾਅ ਮਹਿਸੂਸ ਕਰਨ ਤੇ ਛੱਡਿਆ ਆਹੁਦਾ- ਗਿਆਨੀ ਹਰਪ੍ਰੀਤ ਸਿੰਘ

ਅੱਜ ਸ੍ਰੀ ਅਕਾਲ ਤਖਤ ਦੇ ਨਵ ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਾਜਪੋਸ਼ੀ ਸਮਾਗਮ ਵਿੱਚ ਭਾਗ ਲੈਣ ਲਈ ਪੁੱਜੇ ਸ਼੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪਰੀਤ ਸਿੰਘ ਨੇ ਕਿਹਾ ਉਹਨਾਂ ਨੇ ਵਿਦੇਸ਼ ਵਿੱਚ ਕਿਹਾ ਸੀ ਕਿ ਉਹ ਦਬਾਅ ਹੇਠ ਕੰਮ ਨਹੀਂ ਕਰ ਸਕਣਗੇ ਤੇ ਜਦੋਂ ਦਬਾਅ ਪਿਆ ਤਾਂ ਉਹਨਾਂ ਨੇ ਇੱਛਾ ਸ਼ਕਤੀ ਨਾਲ ਆਹੁਦਾ ਛੱਡਿਆ ਹੈ।ਉਹਨਾਂ ਕਿਹਾ ਕਿ ਉਹਨਾਂ ਨੇ ਕੋਈ ਪੌਣੇ ਪੰਜ ਸਾਲ ਸੇਵਾ ਨਿਰਭੈਤਾ ਤੇ ਨਿਰਪੱਖਤਾ ਨਾਲ ਨਿਭਾਈ ਹੈ ਤੇ ਪੰਥਕ ਪਰੰਪਰਾਵਾਂ ‘ਤੇ ਮੁਸਤੈਦੀ ਨਾਲ ਪਹਿਰਾ ਦਿੱਤਾ ਹੈ।ਪੰਜਾਬ ਸਰਕਾਰ ਬਾਰੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਕੀ ਫੈਸਲਾ ਲਿਆ ਹੈ, ਮਸਲਾ ਉਹ ਨਹੀਂ ਸਗੋਂ ਮਸਲਾ ਇਹ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਨੂੰ ਇਹ ਮੌਕਾ ਹੀ ਕਿਉ ਦਿੱਤਾ ਗਿਆ ।ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ 1959 ਦੇ ਨਹਿਰੂ-ਮਾਸਟਰ ਪੈਕਟ ਦੇ ਵਿਰੱੁਧ ਕਾਰਵਾਈ ਕੀਤੀ ਹੈ ਤਾਂ ਇਸ ਤੋਂ ਮੰਦਭਾਗਾ ਹੋਰ ਕੁਝ ਨਹੀਂ ਹੋ ਸਕਦਾ ਫਿਰ ਵੀ ਇਸ ਬਾਰੇ ਵਿਦਵਾਨ ਹੀ ਦੱਸ ਸਕਦੇ ਹਨ।ਉਹਨਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰੀਆਰਗੇਨਾਈਜੈਸ਼ਨ ਐਕਟ ਮੁਤਾਬਕ ਕਮੇਟੀ ਬਣਾ ਲਈ ਗਈ ਹੈ ਪਰ ਹਾਲੇ ਤੱਕ ਵੀ ਕੇਂਦਰ ਸਰਕਾਰ ਨੇ ਗੁਰਦੁਆਰਾ ਐਕਟ 1925 ਵਿੱਚੋਂ ਹਰਿਆਣੇ ਵਿਚਲੇ ਗੁਰਦੁਆਰਿਆਂ ਨੂੰ ਡੀਨੋਟੀਫਾਈ ਨਹੀਂ ਕੀਤਾ ਪਰ ਹਰਿਆਣਾ ਕਮੇਟੀ ਨੇ ਸਰਕਾਰੀ ਸ਼ਕਤੀ ਨਾਲ ਉਥੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਲਿਆ ਹੈ।

ਲਗਾ ਦਿਉ ਇਸ ਦਲੇਰ ਤੇ ਬਹਾਦਰ ਨੂੰ ਸ੍ਰੀ ਅਕਾਲ ਤਖਤ ਦਾ ਜਥੇਦਾਰ

ਗਿਆਨੀ ਹਰਪ੍ਰੀਤ ਸਿੰਘ ਨੇ ਕਿਉਂ ਕੀਤੀ ਵਲਟੋਹਾ ਨੂੰ ਜਥੇਦਾਰ ਬਣਾਉਣ ਦੀ 'ਸਿਫਾਰਸ਼'?ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਇਹ ਕਿਹਾ ਜਾਣਾ ਕਿ ਸ੍ਰੀ ਅਕਾਲ ਤਖਤ ਦਾ ਜਥੇਦਾਰ ਪੜਿਆ ਲਿਿਖਆ, ਕੀਰਤਨੀਆ, ਰਾਗੀ ਢਾਡੀ ਜਾਂ ਫਿਰ ਗ੍ਰੰਥੀ ਹੀ ਨਹੀਂ ਹੋਣਾ ਚਾਹੀਦਾ ਸਗੋਂ ਦਲੇਰ ਤੇ ਬਹਾਦਰ ਹੋਣਾ ਚਾਹੀਦਾ ਹੈ ਤੇ ਵਿਅੰਗ ਕੱਸਦਿਆ ਉਹਨਾ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਤੋਂ ਵੱਧ ਬਹਾਦਰ ਤੇ ਦਲੇਰ ਹੋਰ ਕੌਣ ਹੋ ਸਕਦਾ, ਇਸ ਲਈ ਉਸ ਨੂੰ ਸ੍ਰੀ ਅਕਾਲ ਤਖਤ ਦਾ ਜਥੇਦਾਰ ਲਗਾ ਦਿੱਤਾ ਜਾਵੇ ਤਾਂ ਕਿ ਉਹ ਬਹਾਦਰੀ ਨਾਲ ਕੰਮ ਕਰ ਸਕਣ।
ਵਿਰਸਾ ਸਿੰਘ ਵਲਟੋਹਾ ਵੱਲੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਆਹ ਸਮਾਗਮ ਵਿੱਚ ਜਥੇਦਾਰ ਵੱਲੋਂ ਸ਼ਾਮਲ ਹੋ ਕੇ ਇੱਕ ਪਤਿਤ ਨੂੰ ਸਿਰੋਪਾ ਦਿੱਤੇ ਜਾਣ ਨੂੰ ਅਣਉਚਿੱਤ ਦੱਸਣ ਦੇ ਜਵਾਬ ਵਿੱਚ ਉਹਨਾਂ ਨੇ ਮਰਿਆਦਾ ਦਾ ਪਾਠ ਪੜਾਉਦਿਆ ਕਿਹਾ ਕਿ ਸਿੱਖੀ ਦੋ ਪ੍ਰਕਾਰ ਦੀ ਹੈ।ਸ਼ਖਸੀ ਰਹਿਤ ਤੇ ਅਤਾਮਿਕ ਰਹਿਤ ਹੁੰਦੀ ਹੈ।
ਸਖਸ਼ੀ ਰਹਿਤ ਅਨੁਸਾਰ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੁੰਦਾ ਹੈ ਤੇ ਆਤਮਿਕ ਰਹਿਤ ਅਨੁਸਾਰ ਸਿੱਖ ਕਿਸੇ ਵੀ ਸਰੂਪ ਵਿੱਚ ਹੋਵੇ ਉਹ ਸਿੱਖੀ ਵਿੱਚ ਪ੍ਰਵਾਨ ਹੈ।ਉਹਨਾ ਕਿਹਾ ਕਿ ਜੇਕਰ ਕਿਸੇ ਨੂੰ ਇਹ ਸ਼ੰਕਾ ਹੋਵੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਦਾ ਅਹੁਦਾ ਵੀ ਛੱਡ ਦੇਣਾ ਚਾਹੀਦਾ ਹੈ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਉਹ ਲਸੰੂੜੇ ਦੀ ਗਿਟਕ ਵਾਂਗ ਚੰਬੜੇ ਨਹੀਂ ਰਹਿਣਗੇ ਤੇ ਜਿਸ ਦਿਨ ਇਸ਼ਾਰਾ ਮਾਤਰ ਵੀ ਪ੍ਰਬੰਧਕਾਂ ਨੇ ਛੱਡਣ ਦੇ ਸੰਕੇਤ ਦਿੱਤੇ ਤਾਂ ਉਹ ਛੱਡ ਕੇ ਲਾਂਭੇ ਹੋ ਜਾਣਗੇ ਪਰ ਆਪਣੀਆਂ ਪੰਥਕ ਸੇਵਾਵਾਂ ਨਿਭਾਉਦੇ ਰਹਿਣਗੇ।

ਉਹਨਾਂ ਕਿਹਾ ਕਿ ਉਹਨਾਂ ਨੇ ਜਿੰਨੀ ਵੀ ਵਿਿਦਆ ਹਾਸਲ ਕੀਤੀ ਹੈ ਉਹ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੰਸਥਾਵਾਂ ਤੋ ਹੀ ਹਾਸਲ ਕੀਤੀ ਹੈ।ਉਹਨਾਂ ਕਿਹਾ ਕਿ ਸੰਸਥਵਾਂ ਦੀ ਆਲੋਚਨਾ ਇਸ ਤਰੀਕੇ ਨਾਲ ਨਾ ਕੀਤੀ ਜਾਵੇ ਕਿ ਸੰਸਥਾਵਾਂ ਦਾ ਨੁਕਸਾਨ ਹੋਵੇ ਕਿੳਕਿ ਸੰਸਥਾਵਾਂ ਦੀ ਉਸਾਰੀ ਕਰਨ ਵਿੱਚ ਲੰਮਾ ਸਮਾਂ ਲੱਗ ਜਾਂਦਾ ਹੈ। ਉਹਨਾਂ ਕਿਹਾ ਕਿ ਵਿਅਕਤੀ ਦੀ ਆਲੋਚਨਾ ਵੀ ਤਰੀਕੇ ਤੇ ਸਲ਼ੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ।ਰਹਿਤ ਮਰਿਆਦਾ ਬਾਰੇ ਗੱਲ ਕਰਦਿਆ ਉਹਨਾਂ ਨੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਵੱਲੋ ਰਹਿਤ ਮਰਿਆਦਾ ਨੂੰ ਨਾ ਪ੍ਰਵਾਨਤ ਦੱਸਦਿਆ ਕਿਹਾ ਕਿ ਇਹ ਸਿਰਫ ਖਰੜਾ ਹੈ ਦਾ ਜਵਾਬ ਦਿੰਦਿਆ ਗਿਆਨੀ ਹਰਪਰੀਤ ਸਿੰਘ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ਪਰਵਾਨਿਤ ਹੈ ਤੇ ਸ਼੍ਰੋਮਣੀ ਕਮੇਟੀ ਕਈ ਕੇਸਾਂ ਵਿੱਚ ਅਦਾਲਤ ਵਿੱਚ ਪੇਸ਼ ਵੀ ਕਰ ਚੁੱਕੀ ਹੈ ਅਤੇ ਇੱਕ ਆਦਮੀ ਦੇ ਕਹਿਣ ਨਾਲ ਮਰਿਆਦਾ ਖਤਮ ਨਹੀਂ ਹੋ ਜਾਂਦੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੂੰ ਲਾਗੇ ਆ ਕੇ ਬੈਠਣ ਲਈ ਕਹਿਣ ਸਮੇਂ ਉਹਨਾਂ ਸਪੱਸ਼ਟ ਕੀਤਾ ਕਿ ਕੁਝ ਲੋਕ ਕਹਿੰਦੇ ਹਨ ਕਿ ਦਿੱਲੀ ਨਾਲ ਯਾਰੀ ਹੈ ਤੇ ਉਹ ਮੁਕਰਦੇ ਨਹੀਂ ਦਿੱਲੀ ਨਾਲ ਵਾਕਿਆ ਹੀ ਯਾਰੀ ਹੈ ਇਸ ਵਿੱਚ ਕੋਈ ਸ਼ੱਕ ਵੀ ਨਹੀਂ ਹੈ। ਸ੍ਰੀ ਅਕਾਲ ਤਖਤ ਦੇ ਨਵ ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਨਵੇਂ ਆਹੁਦੇ ਦੀ ਵਧਾਈ ਦਿੰਦਿਆ ਕਿਹਾ ਕਿ ਉਹ ਗਿਆਨੀ ਰਘਬੀਰ ਸਿੰਘ ਦੇ ਨਾਲ 100 ਫੀਸਦੀ ਹੀ ਨਹੀਂ ਸਗੋਂ 101 ਫੀਸਦੀ ਨਾਲ ਖੜੇ ਹਨ।

Share this News