ਆਹ ਲੈ ਮਾਂਏ ਸਾਂਭ ਕੁੰਜੀਆਂ!ਬੀਬੀ ਮਾਣੂਕੇ ਤੁਰ ਗਈ ਕਰਕੇ ਕੁਝ ਦਿਨਾਂ ਦੀ ਸਰਦਾਰੀ

4678851
Total views : 5512862

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜਗਰਾਉਂ/ਦੀਪਕ ਜੈਨ

ਪਿਛਲੇ ਕਈ ਦਿਨਾਂ ਤੋਂ ਇੱਕ ਐਨ ਆਰ ਆਈ ਪਰਵਾਰ ਵੱਲੋਂ ਜਗਰਾਉਂ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਉਪਰ ਦੋਸ਼ ਲਗਾ ਕੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਬੀਬੀ ਵੱਲੋਂ ਉਹਨਾਂ ਦੀ ਹੀਰਾ ਬਾਗ਼ ਅੰਦਰ ਬੰਦ ਪਈ ਕੋਠੀ ਦੇ ਤਾਲੇ ਤੋੜ ਕੇ ਨਜਾਇਜ਼ ਤੌਰ ਉਪਰ ਕਬਜ਼ਾ ਕਰ ਲਿੱਤਾ ਗਿਆ ਸੀ ਅਤੇ ਇਹ ਮੁੱਦਾ ਪਿਛਲੇ ਕਈ ਦਿਨਾਂ ਤੋਂ ਅਖਬਾਰਾਂ ਅਤੇ ਇਲੈਕਟ੍ਰੋਨਿਕ ਮੀਡੀਆ ਦੀਆਂ ਸੁਰਖੀਆਂ ਬਣਿਆ ਹੋਇਆ ਸੀ । 

ਮਾਣੂਕੇ ਵੱਲੋਂ ਕੀਤੇ ਗਏ ਕੋਠੀ ਦੇ ਕਬਜ਼ੇ ਦਾ ਰੇੜਕਾ ਨਿਬੜਿਆ, ਪੁਲਿਸ ਨੇ ਐਨ.ਆਰ.ਆਈ ਪਰਿਵਾਰ ਨੂੰ ਦਿੱਤਾ ਕੋਠੀ ਦਾ ਕਬਜ਼ਾ

ਉਸੇ ਕੋਠੀ ਦੀ ਰਜਿਸਟਰੀ ਬਾਰੇ ਅਸ਼ੋਕ ਕੁਮਾਰ ਨਾਮੀ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਨਜ਼ਦੀਕੀ ਸਾਥੀ ਨੇ ਜਾਅਲੀ ਮੁਖਤਿਆਰਨਾਮਾ ਪੇਸ਼ ਕਰਕੇ ਬੀਬੀ ਦੇ ਹੀ ਇਕ ਦੂਸਰੇ ਦੀ ਕੀ ਸਥਿਤੀ ਕਰਮਜੀਤ ਸਿੰਘ ਦੇ ਨਾਮ ਉਪਰ ਬੈਅ ਨਾਮਾ ਰਜਿਸਟਰਡ ਕਰਵਾ ਦਿੱਤਾ ਸੀ ਅਤੇ ਉਸ ਮਗਰੋਂ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਪਤੀ ਸੁਖਵਿੰਦਰ ਸਿੰਘ ਨੂੰ ਕਰਾਏਦਾਰ ਵਜੋਂ ਕਬਜ਼ਾ ਦਿਤਾ ਗਿਆ ਸੀ ਜਿਸ ਦੀ ਖਬਰ ਜਦੋਂ ਅਸਲੀ ਮਾਲਕ ਐੱਨ ਆਰ ਆਈ ਪਰਵਾਰ ਨੂੰ ਮਿਲੀ ਤਾਂ ਇਸ ਮੁੱਦੇ ਨੇ ਬਹੁਤ ਹੀ ਗੰਭੀਰ ਰੂਪ ਲੈ ਲਿੱਤਾ ਸੀ। ਅੱਜ ਪੁਲਿਸ ਲੁਧਿਆਣਾ ਦਿਹਾਤੀ ਦੇ ਐਸ ਪੀ ਹਰਿੰਦਰ ਸਿੰਘ ਪਰਮਾਰ ਦੀ ਹਾਜ਼ਰੀ ਵਿੱਚ ਅਤੇ ਕਈ ਸ਼ਹਿਰ ਦੇ ਪਤਵੰਤੇ ਸੱਜਣਾ ਦੇ ਸੰਘਰਸ਼ ਸਦਕਾ ਹੀਰਾ ਬਾਗ ਵਾਲੀ ਕੋਠੀ ਦੀਆਂ ਚਾਬੀਆਂ ਐਨਆਰਆਈ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਐਨ ਆਰ ਆਈ ਬੀਬੀ ਅਮਰਜੀਤ ਕੌਰ ਨੇ ਕਿਹਾ ਹੈ ਕਿ ਭਾਵੇਂ ਉਹਨਾਂ ਨੂੰ ਕੋਠੀ ਦਾ ਕਬਜ਼ਾ ਮਿਲ ਗਿਆ ਹੈ ਪਰ ਉਹਨਾਂ ਦੀ ਮੰਗ ਹੈ ਕਿ ਜੋ ਸਾਨੂੰ ਖੱਜਲ-ਖਰਾਬੀ ਹੋਈ ਹੈ ਉਸ ਦੇ ਇਵਜ਼ ਵਜੋਂ ਅਸ਼ੋਕ ਕੁਮਾਰ ਤੋਂ ਇਲਾਵਾ ਕਰਮਜੀਤ ਸਿੰਘ ਬੀਬੀ ਸਰਬਜੀਤ ਕੌਰ ਮਾਣੂਕੇ ਅਤੇ ਪ੍ਰੋਫੈਸਰ ਸੁਖਵਿੰਦਰ ਸੁੱਖੀ ਉਪਰ ਵੀ ਮਾਮਲਾ ਦਰਜ ਕੀਤਾ ਜਾਣਾ ਬਣਦਾ ਹੈ।

Share this News