Total views : 5506411
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਲੁਧਿਆਣਾ/ਬਾਰਡਰ ਨਿਊਜ ਸਰਵਿਸ
ਲੁਧਿਆਣਾ ‘ਚ ਏ.ਟੀ.ਐਮ. ਕੈਸ਼ ਕੰਪਨੀ ਸੀ.ਐਮ.ਸੀ. ‘ਚ 8.5 ਕਰੋੜ ਦੀ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ਼ ਮੋਨਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਨੇ ਮੋਨਾ ਨੂੰ ਉਸ ਦੇ ਪਤੀ ਜਸਵਿੰਦਰ ਸਿੰਘ ਸਮੇਤ ਉਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਮਨਦੀਪ ਮੋਨਾ ਅਤੇ ਉਸ ਦਾ ਪਤੀ ਲੁੱਟ ਸਫ਼ਲ ਹੋਣ ਮਗਰੋਂ ਹੇਮਕੁੰਟ ਸਾਹਿਬ ਤੇ ਕੇਦਾਰਨਾਥ ਸ਼ੁਕਰਾਨਾ ਕਰਨ ਗਏ ਸਨ। ਇਨ੍ਹਾਂ ਨੇ ਮੁਰਾਦਾਂ ਤਾਂ ਸੱਚੇ ਮਨ ਨਾਲ ਮੰਗੀਆਂ ਪਰ ਰੱਬ ਨੇ ਸਾਥ ਨਹੀਂ ਦਿਤਾ ਕਿਉਂਕਿ ਗਲਤ ਕੰਮ ਕਰ ਰਹੇ ਸਨ।
ਲੁੱਟ ਸਫਲ ਹੋਣ ਮਗਰੋਂ ਸ਼ੁਕਰਾਨਾ ਕਰਨ ਹੇਮਕੁੰਟ ਸਾਹਿਬ ਗਏ ਸੀ ਮਨਦੀਪ ਮੋਨਾ ਅਤੇ ਉਸ ਦਾ ਪਤੀਇਸ ਤੋਂ ਪਹਿਲਾਂ ਉਸ ਨੇ ਅਪਣੀ ਮਾਂ ਨੂੰ ਵੀ ਫੋਨ ਕੀਤਾ ਸੀ। ਕਾਲ ਟਰੇਸਿੰਗ ‘ਤੇ ਪੁਲਿਸ ਨੂੰ ਪਤਾ ਲੱਗਿਆ ਕਿ ਉਹ ਉਤਰਾਖੰਡ ‘ਚ ਹੈ। ਪੁਲਿਸ ਦੀਆਂ ਟੀਮਾਂ ਤੁਰੰਤ ਉਤਰਾਖੰਡ ਲਈ ਰਵਾਨਾ ਹੋ ਗਈਆਂ। ਜਦੋਂ ਉਹ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਤਾਂ ਇੰਸਪੈਕਟਰ ਕੁਲਵੰਤ ਸਿੰਘ ਅਤੇ ਬੇਅੰਤ ਜੁਨੇਜਾ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਇਸ ਮਗਰੋਂ ਉਨ੍ਹਾਂ ਕੋਲੋਂ ਪੁਛਗਿਛ ਕੀਤਾ ਗਿਆ। ਇਸ ਤੋਂ ਪਹਿਲਾਂ ਇਨ੍ਹਾਂ ਦੋਸ਼ੀਆਂ ਦੇ ਰਿਸ਼ਤੇਦਾਰਾਂ ਕੋਲੋਂ ਪੁਛਗਿਛ ਕੀਤੀ ਗਈ ਸੀ, ਜਿਨ੍ਹਾਂ ਨੇ ਇਨ੍ਹਾਂ ਕਪੜਿਆਂ ਅਤੇ ਜੁੱਤੀਆਂ ਆਦਿ ਸਬੰਧੀ ਜਾਣਕਾਰੀ ਦਿਤੀ ਸੀ।ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਘਟਨਾ ਤੋਂ ਬਾਅਦ ਮੋਨਾ ਅਤੇ ਉਸ ਦਾ ਪਤੀ ਕਿਸੇ ਰਿਸ਼ਤੇਦਾਰ ਦੇ ਘਰ ਰੁਕੇ ਸਨ। ਇਸ ਦੌਰਾਨ ਉਸ ਨੇ ਕਿਸੇ ਨਾਲ ਫੋਨ ‘ਤੇ ਗੱਲ ਨਹੀਂ ਕੀਤੀ। ਇਥੋਂ ਉਹ ਉਤਰਾਖੰਡ ਲਈ ਰਵਾਨਾ ਹੋ ਗਏ। ਇਹ ਵੀ ਪਤਾ ਲੱਗਿਆ ਹੈ ਕਿ ਮਨਦੀਪ (29) ਦਾ ਸਾਲ 2018 ਵਿਚ ਪਟਿਆਲਾ ਵਿਆਹ ਹੋਇਆ ਸੀ ਅਤੇ ਬਾਅਦ ਵਿਚ ਉਸ ਦਾ ਤਲਾਕ ਹੋ ਗਿਆ। ਫਰਵਰੀ ਵਿਚ ਉਸ ਦਾ ਜਸਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ।
ਇਸ ਦੇ ਨਾਲ ਹੀ ਪੁਲਿਸ ਨੇ ਇਕ ਹੋਰ ਦੋਸ਼ੀ ਗੁਲਸ਼ਨ ਨੂੰ ਗਿੱਦੜਬਾਹਾ ਤੋਂ ਕਾਬੂ ਕੀਤਾ ਹੈ। ਪੁਲਿਸ ਨੇ ਉਸ ਕੋਲੋਂ 21 ਲੱਖ ਰੁਪਏ ਬਰਾਮਦ ਕੀਤੇ ਹਨ। ਉਸ ਦੀ ਗ੍ਰਿਫ਼ਤਾਰੀ ਨਾਲ ਮਾਮਲੇ ‘ਚ ਗ੍ਰਿਫ਼ਤਾਰ ਦੋਸ਼ੀਆਂ ਦੀ ਗਿਣਤੀ 9 ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ 3 ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਇਨ੍ਹਾਂ ਵਿਚ ਗੋਪਾ, ਨੰਨੀ ਅਤੇ ਸੰਨੀ ਸ਼ਾਮਲ ਹਨ। ਪੁਲਿਸ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਪੁਲਿਸ ਮੁਤਾਬਕ ਹੁਣ ਤੱਕ 5 ਕਰੋੜ 96 ਲੱਖ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ।ਪੁਲਿਸ ਨੇ ਦਸਿਆ ਕਿ ਪਹਿਲਾਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਨ੍ਹਾਂ ਦਾ ਪੁਲਿਸ ਨੂੰ 4 ਦਿਨ ਦਾ ਰਿਮਾਂਡ ਮਿਲਿਆ ਹੈ। ਆਈ.ਪੀ.ਐਸ. ਮਨਦੀਪ ਸਿੱਧੂ ਨੇ ਦਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ਵਿਚ ਹਿਊਮਨ ਇੰਟੈਲੀਜੈਂਸ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਪੁਲਿਸ ਨੇ ਲੁਧਿਆਣਾ ਕੈਸ਼ ਵੈਨ ਲੁੱਟ ਦੇ ਕਿੰਗਪਿਨ 100 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਗ੍ਰਿਫ਼ਤਾਰ ਕੀਤੇ ਹਨ।’
ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਕਿਹਾ ਕਿ ਦੋਸ਼ੀਆਂ ਨੂੰ ਫੜਨ ਲਈ ਹੁਣ ਤਕ ਕਰੀਬ 1 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਨਾਲ ਮਜ਼ਦੂਰਾਂ ਨੂੰ ਪੈਸੇ ਦੀ ਭਾਲ ਲਈ ਸੀਵਰੇਜ ਲਾਈਨਾਂ ਵਿਚ ਵੜਨਾ ਪਿਆ। ਮੁਲਜ਼ਮਾਂ ਨੇ ਵਾਰਦਾਤ ਵਾਲੇ ਦਿਨ ਕਾਲੇ ਕੱਪੜੇ ਪਹਿਨਣ ਦੀ ਯੋਜਨਾ ਬਣਾਈ ਸੀ, ਤਾਂ ਜੋ ਰਾਤ ਸਮੇਂ ਕੁੱਝ ਨਜ਼ਰ ਨਾ ਆਵੇ। ਉਨ੍ਹਾਂ ਦਸਿਆ ਸੀ ਕਿ ਮਾਮਲੇ ਨੂੰ ਸੁਲਝਾਉਣ ਲਈ ਆਏ ਸਾਰੇ ਖਰਚੇ ਦੀ ਵਸੂਲੀ ਕੰਪਨੀ ਤੋਂ ਹੀ ਕਰਵਾਉਣ ਲਈ ਡੀ.ਜੀ.ਪੀ. ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਰੀਪੋਰਟ ਵਿਚ ਇਹ ਲਿਖਿਆ ਜਾਵੇਗਾ ਕਿ ਇਸ ਕੰਪਨੀ ਦੀ ਪੰਜਾਬ ਵਿਚ ਕੰਮ ਕਰਨ ਦੀ ਮਨਜ਼ੂਰੀ ਖ਼ਤਮ ਕੀਤੀ ਜਾਵੇ ਕਿਉਂਕਿ ਕੰਪਨੀ ਨੇ ਮੁਲਾਜ਼ਮਾਂ ਦੀ ਜਾਨ ਨੂੰ ਖਤਰੇ ਵਿਚ ਪਾਇਆ ਹੈ। ਇਸ ਨਾਲ ਸਮਾਜ ਵਿਚ ਵੀ ਡਰ ਪੈਦਾ ਹੋਇਆ ਹੈ।