





Total views : 5596639








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਐਮ. ਐਲ .ਏ ਡਾ ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਹੇਠ ਵਾਰਡ ਨੰਬਰ 39 ਦੇ ਮੁੱਖ ਸੇਵਾਦਾਰ ਨਵਪ੍ਰੀਤ ਸਿੰਘ ਵੱਲੋਂ ਗੰਡਾ ਸਿੰਘ ਕਾਲੋਨੀ ਗਲੀ ਨੰਬਰ 6ਏ ਨੂੰ ਨਵੀਂ ਬਣਾਉਣ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਸੇਵਾਦਾਰ ਨਵਪ੍ਰੀਤ ਸਿੰਘ ਨੇ ਕਿਹਾ ਕਿ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।ਇਸ ਮੌਕੇ ਭੁਪਿੰਦਰ ਸਿੰਘ ਰਾਜੂ ਨੇ ਕਿਹਾ ਕਿ ਨਵਪ੍ਰੀਤ ਸਿੰਘ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾ ਰਹੇ ਹਨ।
ਜਿਸ ਲਈ ਇਲਾਕੇ ਦੇ ਵਾਸੀਆਂ ਨੇ ਨਵਪ੍ਰੀਤ ਸਿੰਘ ਅਤੇ ਡਾਕਟਰ ਨਿੱਜਰ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਰਵਾਇਤੀ ਸਰਕਾਰਾਂ ਨੇ ਇਸ ਇਲਾਕੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ।ਨਾ ਹੀ ਪਿਛਲੀਆਂ ਸਰਕਾਰਾਂ ਦਾ ਕੋਈ ਐਮ ਐਲ ਏ ਅਤੇ ਨਾ ਹੀ ਕੌਂਸਲਰ ਇਸ ਇਲਾਕੇ ਵਿੱਚ ਆਇਆ। ਉਨ੍ਹਾਂ ਵੱਲੋਂ ਸਿਰਫ ਲਾਰੇ ਹੀ ਲਗਾਏ ਗਏ। ਪਿਛਲੀ ਸਰਕਾਰ ਵੇਲੇ ਅਸੀਂ ਕਈ ਵਾਰ ਕੌਂਸਲਰ ਕੋਲ ਗਏ।ਪਰ ਉਸ ਨੇ ਵੀ ਇਸ ਇਲਾਕੇ ਵੱਲ ਕੋਈ ਧਿਆਨ ਨਹੀਂ ਦਿੱਤਾ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਸੀਂ ਇਲਾਕਾ ਨਿਵਾਸੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੂੰ ਸਿਰਫ ਇਕ ਵਾਰ ਕਹਿਣ ਤੇ ਇਸ ਗਲੀ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਇਸ ਲਈ ਅਸੀਂ ਡਾਕਟਰ ਸਾਹਿਬ ਅਤੇ ਨਵਪ੍ਰੀਤ ਸਿੰਘ ਦੇ ਬਹੁਤ ਧੰਨਵਾਦੀ ਹਾਂ ।ਇਸ ਮੌਕੇ ਵਾਰਡ ਦੇ ਮੁੱਖ ਸੇਵਾਦਾਰ ਨਵਪ੍ਰੀਤ ਸਿੰਘ, ਭੁਪਿੰਦਰ ਸਿੰਘ ਰਾਜੂ, ਗੁਰਪ੍ਰੀਤ ਸਿੰਘ ਗੋਪੀ, ਆਦਿ ਇਲਾਕਾ ਨਿਵਾਸੀ ਹਾਜਰ ਸਨ।