ਸਹੀਦ ਸਰਤਾਜ ਸਿੰਘ ਸਫੀਪੁਰ ਦੀ ਯਾਦ ਵਿੱਚ ਸਪੋਰਟਸ ਕੱਲਬ ਵੱਲੋ ਕਰਵਾਇਆ ਗਿਆ ਕ੍ਰਿਕਟ ਟੂਰਨਾਮੈਟ

4676250
Total views : 5508499

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ

ਨਜਦੀਕ ਪੈਦੇ ਪਿੰਡ ਸਫੀਪੁਰ ਵਿੱਖੇ ਫਸਟ ਸਿੱਖ ਲਾਇਟ ਇੰਨਫੈਟਰੀ ਦੇ ਕਾਰਗਿਲ ਯੁੱਧ ਦੇ ਜਾਬਾਜ ਸਹੀਦ ਸਰਤਾਜ ਸਿੰਘ ਸਫੀਪੁਰ ਦੀ ਯਾਦ ‘ ਚ ਕ੍ਰਿਕਟ ਟਰੂਨਾਮੈਟ ਸਪੋਰਟਸ ਕੱਲਬ ਸਫੀਪੁਰ ਵੱਲੋ ਕਰਵਾਇਆ ਗਿਆ । ਜਿਸ ਵਿੱਚ ਦੋ ਦਰਜਨ ਟੀਮਾ ਨੇ ਸਿਰਕਤਕੀਤੀ । ਇਸ ਟਰਨਾਮੈਟ ਦੀ ਜੈਤੂ ਟੀਮ ਪਿੰਡ ਖਾਪੜਖੇੜੀ ਦੀ ਟੀਮ ਨੂੰ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਪੰਦਰਾ ਹਜਾਰ ਰੁਪਏ ਦੀ ਰਾਸੀ ਇਨਾਮ ਵੱਜੋ ਤਕਸੀਮ ਕੀਤੀ ।

ਸਾਬਕਾ ਵਿਧਾਇਕ ਡੈਨੀ ਬੰਡਾਲਾ ਨੇ ਪੰਦਰਾ ਹਜਾਰ ਦੀ ਰਾਸੀ ਇਨਾਮ ਵੱਜੋ ਦਿਤੀ

ਦੂਸਰੇ ਨੰਬਰ ਤੇ ਰਹੀ ਪਿੰਡ ਦੁਬਰਜੀ ਦੀ ਟੀਮ ਨੂੰ ਦੱਸ ਹਜਾਰ ਰੁਪਏ ਅਤੇ ਦੋਵਾ ਟੀਮਾ ਨੂੰ ਇੱਕ – ਇੱਕ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੋਕੇ ਆਏ ਹੋਏ ਖੇਡ ਪ੍ਰੇਮੀਆ ਨੂੰ ਮੁਖਾਤਬ ਹੁਦਿਆ ਡੈਨੀ ਬੰਡਾਲਾ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਆਪਣੀ ਨਰੋਈ ਸਿਹਤ ਦਾ ਧਿਆਨ ਰੱਖਣ ਲਈ ਖੇਡਾ ਵੱਲ ਤਵਜੋ ਦੇਣੀ ਚਾਹੀਦੀ ਹੈ । ਇਸ ਮੋਕੇ ‘ ਤੇ ਸਹੀਦ ਸਰਤਾਜ ਸਿੰਘ ਦੇ ਵੱਡੇ ਭਰਾਤਾ ਪਿੰਡ ਦੇ ਸਰਪੰਚ ਦਿਲਬਾਗ ਸਿੰਘ ਨੇ ਬੱਚਿਆ ਨੂੰ ਵੱਧ ਤੋ ਵੱਧ ਖੇਡਾ ਵੱਲ ਪ੍ਰੇਰਿਤ ਕਰਨ ਲਈ ਨਸਿਆ ਤੋ ਦੂਰ ਰਹਿ ਕੇ ਨਵਾ ਸਮਾਜ ਸਿਰਜਣ ਦੀ ਤਾਕੀਦ ਕੀਤੀ । ਇਸ ਸਮੇ ਪੰਚ ਹਰਜਿੰਦਰ ਸਿੰਘ , ਗੁਲਜਾਰ ਸਿੰਘ , ਸੂਬੇਦਾਰ ਗੁਰਮੇਜ ਸਿੰਘ , ਲਖਵਿੰਦਰ ਸਿੰਘ ਘੁੱਲਾ ਬੰਡਾਲਾ , ਸਰਬਜੀਤ ਸਿੰਘ , ਰਸਪਾਲ ਸਿੰਘ , ਸਤਨਾਮ ਸਿੰਘ ਫੋਜੀ , ਹਰਪਾਲ ਸਿੰਘ , ਟੇਲਰ ਮਾਸਟਰ ਕੁਲਵਿੰਦਰ ਸਿੰਘ ਬੰਡਾਲਾ , ਜਰਮਨ ਸਿੰਘ , ਸਮਸੇਰ ਸਿੰਘ ਆਦਿ ਤੋ ਇਲਾਵਾ ਹੋਰ ਪਿੰਡ ਵਾਸੀਆ ਵੀ ਹਾਜਰ ਸਨ ।

Share this News