Total views : 5507101
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਡਾਕਟਰ ਆਦਰਸ਼ਪਾਲ ਕੌਰ ਡੀ .ਐਚ. ਐਸ ਪੰਜਾਬ ਦਾ ਪਿਤਾ ਸਰਦਾਰ ਹਰਬੰਸ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੀ ਕੁੱਖ ਵਿੱਚੋਂ ਸੰਨ 1966 ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਵਿੱਚ ਹੋਇਆ, ਇਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਹਾਇਰ ਸੈਕੰਡਰੀ ਸਕੂਲ ਕੋਟਕਪੂਰਾ ਅਤੇ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਕੀਤੀ ਇਸ ਤੋਂ 1983 ਵਿੱਚ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਰਾਜਿੰਦਰਾ ਹਸਪਤਾਲ ਤੋਂ ਐਮ .ਬੀ .ਬੀ .ਐਸ ਪਾਸ ਕੀਤੀ। ਡਾਕਟਰ ਆਦਰਸ਼ਪਾਲ ਕੌਰ ਦੇ ਪਿਤਾ ਹਰਬੰਸ ਸਿੰਘ ਵਲੋਂ ਬੀ. ਏ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲਿਆਂ ਨੂੰ 11000 ਦਾ ਨਗਦ ਇਨਾਮ ਦੇਂਦੇ ਸਨ ਆਪਣੇ ਪਿਤਾ ਦੀ ਯਾਦ ਵਿੱਚ ਹਰ ਸਾਲ ਬੀ .ਏ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 11000 ਦਾ ਇਨਾਮ ਦੇਂਦੇ ਹਨ। ਡਾਕਟਰ ਆਦਰਸ਼ਪਾਲ ਕੌਰ ਨੇ 2 -1 – 1991 ਵਿੱਚ ਪੀ .ਐਚ .ਸੀ ਦੀ ਬਤੌਰ ਮੈਡੀਕਲ ਅਫਸਰ ਨੌਕਰੀ ਸ਼ੁਰੂ ਕੀਤੀ ਨਾਲ ਹੀ ਪਰਿਵਾਰ ਕਲਿਆਣ ਅਤੇ ਭਲਾਈ ਜਾਗਰੂਕਤਾ ਕੀਤਾ।
ਸਾਲ 2001 ਤੋਂ 2004 ਤੱਕ ਡਾਕਟਰ ਆਦਰਸ਼ਪਾਲ ਕੌਰ ਐਮ ਐਸ ਜਨਰਲ ਸਰਜਰੀ ਵੀ ਜੀ ਐਮ ਸੀ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਪਹਿਲਾਂ ਸਥਾਨ ਹਾਸਲ ਕੀਤਾ, ਇਸ ਤੋਂ ਬਾਅਦ ਖਰੜ ਜ਼ਿਲਾ ਮੋਹਾਲੀ ਵਿਖੇ ਲਗਾਤਾਰ 10 ਸਾਲ ਸਿਵਲ ਸਰਜਨ ਦੇ ਅਹੁੱਦੇ ਰਹੇ ਹਨ ਇਹ ਵੀ ਸ਼ਲਾਘਾਯੋਗ ਕਦਮ ਹੈ।
ਡਾਕਟਰ ਆਦਰਸ਼ਪਾਲ ਕੌਰ ਨੇ 01-01-2021 ਨੂੰ ਮੋਹਾਲੀ ਵਿਖੇ ਸਿਵਲ ਸਰਜਨ ਦਾ ਅਹੁਦਾ ਸੰਭਾਲਿਆ ਜਿਲਾ ਮੋਹਾਲੀ ਸਿਹਤ ਵਿਭਾਗ ਅਤੇ ਉਥੇ ਰਹਿਣ ਵਾਲੇ ਲੋਕਾਂ ਵਿੱਚ ਇਕ ਖੁਸ਼ੀ ਦੀ ਲਹਿਰ ਸੀ, ਇਥੇ ਲਗਾਤਾਰ ਢਾਈ ਸਾਲ ਰਹੇ, ਕਰੋਨਾ ਦੌਰਾਨ ਕਰੋਨਾ ਵੈਕਸੀ ਨੇਸਨ ਵਿੱਚ ਮੋਹਾਲੀ ਜਿਲਾ ਪੰਜਾਬ ਦੇ ਜ਼ਿਲ੍ਹਾ ਵਿੱਚੋਂ ਪਹਿਲਾ ਸਥਾਨ ਤੇ ਰਿਹਾ ਅਤੇ 100 ਬੈਡ ਤੇ ਬਿਸਤਰਿਆ ਦਾ ਪ੍ਰਬੰਧ ਕੀਤਾ ਕਰਵਾਇਆ ਗਿਆ, ਮੋਹਾਲੀ ਵਿੱਚ ਦਿੱਲੀ ਤੋਂ ਮਰੀਜ ਆ ਕਿ ਇਲਾਜ ਕਰਵਾਉਂਦੇ ਰਹੇ। ਹੁਣ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਾਕਟਰ ਆਦਰਸ਼ਪਾਲ ਕੌਰ ਦੀ 31 32 ਸਾਲ ਦੀ ਨੌਕਰੀ ਦੌਰਾਨ ਕੋਈ ਦਾਗ ਨਾ ਹੋਣ ਤੇ ਪੰਜਾਬ ਦੀ ਸਿਹਤ ਸੇਵਾਵਾਂ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਸਾਰਿਆ ਜ਼ਿਲਿਆਂ ਵਿੱਚ ਖੁੱਲੇ 580 ਮਹੁੱਲਾ ਕਲੀਨਿਕ ਦੀ ਦੇਖ ਰੇਖ ਅਤੇ ਸਿਹਤ ਸੇਵਾਵਾਂ ਦੀ ਜੁਮੇਵਾਰੀ ਦਿੱਤੀ ਗਈ ਹੈ ।