Skip to content
Tuesday, December 24, 2024
Border News Express
Border News Express online News Paper
Search
Search
ਤਾਜ਼ਾ ਖ਼ਬਰਾ
ਪੰਚਾਇਤੀ ਚੋਣਾਂ ‘ਚ ਕਾਗਜ਼ ਰੱਦ ਨਾ ਕਰਨ ਬਦਲੇ 23 ਲੱਖ ਰੁਪਏ ਰਿਸ਼ਵਤ ਲੈਣ ਵਾਲੇ ਨਹਿਰੀ ਵਿਭਾਗ ਦੇ ਐਸ.ਡੀ.ਓ., ਖੇਤੀ ਵਿਭਾਗ ਦੇ ਸਬ-ਇੰਸਪੈਕਟਰ ਤੇ ਹੋਟਲ ਮਾਲਕ ਖ਼ਿਲਾਫ਼ ਵਿਜੀਲੈਂਸ ਵੱਲੋਂ ਮੁਕੱਦਮਾ ਦਰਜ
ਪਾਵਰਕਾਮ ਦੇ ਕਰਮਚਾਰੀਆਂ ਤਰਫ਼ੋਂ 35,000 ਰੁਪਏ ਰਿਸ਼ਵਤ ਲੈਣ ਵਾਲਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪੁਲਿਸ ਪੈਨਸ਼ਨਰਜ ਵੈਲਫੇਅਰ ਐਸ਼ੋਸੀਏਸ਼ਨ ਨੇ ਪੁਲਿਸ ਕਮਿਸਨਰ ਭੁੱਲਰ ਨਾਲ ਕੀਤੀ ਪਲੇਠੀ ਮੁਲਾਕਾਤ
ਰਈਆ ਵਿਖੇ ਬਾਬਾ ਜੀਵਨ ਸਿੰਘ ਸਹਿਬਜ਼ਾਦਿਆਂ ਤੇ ਹੋਰ ਸਿੰਘਾ ਦਾ ਸਹੀਦੀ ਦਿਹਾੜਾ ਮਨਾਇਆ ਗਿਆ
24 ਦਸੰਬਰ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ
Home
ਬੀ.ਐੱਸ.ਐੱਫ ਤੇ ਪੁਲਿਸ ਨੇ ਚਲਾਇਆ ਸਰਚ ਆਪ੍ਰੇਸ਼ਨ!ਤਰਨਤਾਰਨ ਦੇ ਪਿੰਡ ਡਲ ‘ਚ ਖੇਤ ਤੋਂ ਬਰਾਮਦ ਹੋਇਆ ਪਾਕਿ ਡ੍ਰੋਨ
ਬੀ.ਐੱਸ.ਐੱਫ ਤੇ ਪੁਲਿਸ ਨੇ ਚਲਾਇਆ ਸਰਚ ਆਪ੍ਰੇਸ਼ਨ!ਤਰਨਤਾਰਨ ਦੇ ਪਿੰਡ ਡਲ ‘ਚ ਖੇਤ ਤੋਂ ਬਰਾਮਦ ਹੋਇਆ ਪਾਕਿ ਡ੍ਰੋਨ
June 14, 2023
Border News Editor
ਪੰਜਾਬ
Total views : 5505541
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਡੱਲ ਵਿਚ ਖੇਤ ਵਿਚ ਡਿੱਗਿਆ ਇਕ ਪਾਕਿਸਤਾਨੀ ਡ੍ਰੋਨ ਬਰਾਮਦ ਹੋਇਆ ਹੈ। ਇਹ ਬਰਾਮਦਗੀ ਪੁਲਿਸ ਤੇ ਬੀਐੱਸਐੱਫ ਨੇ ਸਾਂਝਾ ਆਪ੍ਰੇਸ਼ਨ ਚਲਾਉਂਦੇ ਹੋਏ ਕੀਤੀ।ਭਾਰਤ-ਪਾਕਿ ਸਰਹੱਦ ਨੇੜੇ ਖਾਲੜਾ ਖੇਤਰ ਵਿਚ ਪਿੰਡ ਡੱਲ ਦੇ ਕਿਸਾਨ ਕੁਲਵਿੰਦਰ ਸਿੰਘ ਦੀ ਜ਼ਮੀਨ ‘ਤੇ ਡਿੱਗੇ ਡ੍ਰੋਨ ਦੀ ਸੂਚਨਾ ਮਿਲਣ ‘ਤੇ ਥਾਣਾ ਖਾਲੜਾ ਤੇ ਬੀਐੱਸਐੱਫ ਨੇ ਸਾਂਝੇ ਤੌਰ ‘ਤੇ ਸਰਚ ਆਪ੍ਰੇਸ਼ਨ ਚਲਾਇਆ।
ਡੀਐੱਸਪੀ ਭਿਖੀਵਿੰਡ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਡ੍ਰੋਨ ਬਰਾਮਦ ਕਰਨ ਦੇ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵੀ ਪਾਕਿ ਵੱਲੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਕਈ ਵਾਰ ਅਸਫਲ ਕੀਤਾ ਜਾ ਚੁੱਕਾ ਹੈ। ਸਰਹੱਦੀ ਸੂਬਾ ਪੰਜਾਬ ਦੇ ਕਈ ਇਲਾਕਿਆਂ ਵਿਚ ਡ੍ਰੋਨ ਦੇਖੇ ਜਾਂਦੇ ਰਹੇ ਹਨ। ਇਸ ਨੂੰ ਲੈ ਕੇ ਬੀਐੱਸਐੱਫ ਤੇ ਪੰਜਾਬ ਪੁਲਿਸ ਲਗਾਤਾਰ ਅਲਰਟ ਰਹਿੰਦੀ ਹੈ। ਦੱਸ ਦੇਈਏ ਕਿ ਅੱਜ ਹੀ ਡ੍ਰੋਨ ਜ਼ਰੀਏ ਫਿਰੋਜ਼ਪੁਰ ਵਿਚ ਵੀ ਪਾਕਿ ਡ੍ਰੋਨ ਤੋਂ ਹੈਰੋਇਨ ਸੁੱਟੀ ਗਈ ਸੀ ਤੇ ਤਿੰਨ ਪੈਕੇਟ ਬਰਾਮਦ ਕੀਤੇ ਗਏ ਸਨ।
Post Views:
34
Share this News
Post navigation
ਹੁਣ!ਅੰਮ੍ਰਿਤਸਰ’ਚ ਰੈਡ ਲਾਈਟ ਜੰਪ ਕਰਨ ਵਾਲਿਆ ਦੇ ਘਰ ਪੁੱਜੇਗਾ ਚਲਾਨ ਤੇ ਲੋਕਾਂ ‘ਤੇ ਨਿਗਾਹ ਰੱਖਣ ਲਈ 30 ਜੂਨ ਤੱਕ ਸਾਰੇ ਚੌਕਾਂ ‘ਚ ਲੱਗ ਜਾਣਗੇ ਸੀ:ਸੀ:ਟੀ:ਵੀਕੈਮਰੇ-ਡੀ.ਸੀ
ਪਤਨੀ ਨੇ ਹੀ ਮਾਰ ਮੁਕਾਇਆ ਸਿਰ ਦਾ ਸਾਂਈ! ਪੁਲਿਸ ਨੇ 72 ਘੰਟਿਆਂ ‘ਚ ਅੰਨੇ ਕਤਲ ਦੀ ਗੁੱਥੀ ਸੁਲਝਾਈ