Total views : 5507102
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ
ਸਿਵਲ ਸਰਜਨ ਅਮ੍ਰਿਤਸਰ ਡਾ ਰਾਜਿੰਦਰਪਾਲ ਕੋਰ ਦੇ ਦਿਸਾ ਨਿਰਦੇਸਾਂ ਅਨੁਸਾਰ , ਜਿਲ੍ਹਾ ਮਲੇਰੀਆ ਅਫਸਰ ਡਾਕਟਰ ਮਦਨ ਮੋਹਨ ਤੇ ਡਾ ਹਰਜੋਤ ਕੌਰ ਦੀ ਅਗਵਾਈ ਹੇਠ ਸੀ ਐਚ ਸੀ ਤਰਸਿੱਕਾ ਅਤੇ ਉਸ ਅਧੀਨ ਆਉਂਦੇ ਵੱਖ ਵੱਖ ਸਿਹਤ ਕੇਂਦਰਾਂ ਦੀ ਇੰਨਸਪੈਕਸਨ ਚੰਡੀਗੜ੍ਹ ਤੋਂ ਆਈ ਭਾਰਤ ਸਰਕਾਰ ਦੀ ਟੀਮ ਵੱਲੋਂ ਕੀਤੀ ਗਈ। ਟੀਮ ਵੱਲੋਂ ਸੀ ਐਚ ਸੀ ਤਰਸਿੱਕਾ ਦੇ ਵੱਖ ਵੱਖ ਵਿੰਗਾਂ ਦੀ ਡਾ ਮੋਨਾ ਚਤਰਥ ਐਸ ਐਮ ਉ ਤਰਸਿੱਕਾ ਦੀ ਨਿਗਰਾਨੀ ਹੇਠ ਇੰਨਸਪੈਕਸਨ ਕੀਤੀ ਗਈ ਜਿਵੇਂ ਲੈਬੌਰਟੀ , ਐਮ ਸੀ ਐਚ ਵਿੰਗ , ਐਮਰਜੈਂਸੀ ਵਿਭਾਗ , ਓਟ ਵਿੰਗ , ਐਸ ਐਮ ਆਈ ਵਿੰਗ ਵੱਲੋ ਕੀਤੀ ਗਈ । ਇਸ ਤੋਂ ਬਾਅਦ ਟੀਮ ਵੱਲੋਂ ਫੀਲਡ ਦੇ ਵੱਖ ਵੱਖ ਸਿਹਤ ਕੇਂਦਰਾਂ ਦਾ ਦੋਰਾ ਵੀ ਕੀਤਾ ਗਿਆ ।
ਜਿਵੇਂ ਕਿ ਡੇਅਰੀਵਾਲ , ਸੈਦਪੁਰ , ਭੀਲੋਵਾਲ ਆਦਿ ਕੇਦਰਾ ਵਿਖੇ ਫੀਲਡ ਸਟਾਫ ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਦਿਤੀਆ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਤੌਰ ਤੇ ਇੰਨਸਪੈਕਸਨ ਕੀਤੀ ਗਈ । ਇਸ ਮੌਕੇ ਅਜਮੇਰ ਸਿੰਘ ਸੋਹੀ ਐਸ ਐਮ ਆਈ ਤਰਸਿੱਕਾ, ਰਾਮ ਮਹਿਤਾ , ਏ ਐਮ ਉ ਕੰਵਲ ਬਲਰਾਜ ਸਿੰਘ , ਏ ਐਮ ਉ ਅੰਗਰੇਜ ਸਿੰਘ ਅਬਦਾਲ , ਮੰਗਲ ਸਿੰਘ ਸੈਦਪੁਰ , ਮਨਬੀਰ ਸਿੰਘ , ਅਮਨਜੀਤ ਕੋਰ ਸੀ ਐਚ ਉ , ਅਮਨਦੀਪ ਕੌਰ ਸੀ ਐਚ ਉ , ਕਲਵਿੰਦਰ ਬਾਠ , ਪਰਮਿੰਦਰ ਸਿੰਘ ਬੀ ਈ ਈ ਆਦਿ ਵੀ ਹਾਜ਼ਰ ਸਨ ।