Total views : 5507487
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ
ਕਮਿਸ਼ਨਰੇਟ ਪੁਲਿਸ ਦੇ ਵੱਖ-ਵੱਖ ਥਾਣਿਆਂ ਵੱਲੋਂ ਦੜਾਸੱਟਾ ਲਗਵਾਉਂਣ ਵਾਲੇ ਵਿਕਤੀਆਂ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ 16 ਮੁਕੱਦਮੇਂ ਦਰਜ਼ ਰਜਿਸਟਰ ਕਰਕੇ 26 ਵਿਅਕਤੀਆਂ ਨੂੰ ਕਾਬੂ ਕੀਤਾ ਮੁੱਖ ਅਫ਼ਸਰ ਥਾਣਾ ਸਦਰ ਦੀ ਨਿਗਰਾਨੀ ਹੇਠ ਐਸ.ਆਈ ਸੁਸ਼ੀਲ ਕੁਮਾਰ ਇੰਚਾਂਰਜ਼ ਚੌਕੀ ਵਿਜ਼ੈ ਨਗਰ ਦੀ ਪੁਲਿਸ ਪਾਰਟੀ ਏ.ਐਸ.ਆਈ ਗੋਪਾਲ ਮਸੀਹ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਸਤਫਾਬਾਦ ਮੋੜ ਵਿੱਖੇ ਇੱਕ ਖਾਲੀ ਪਲਾਟ ਵਿੱਚ ਬੈਂਚ ਕੇ ਦੜੇਸੱਟੇ ਲਗਵਾਉਂਣ ਵਾਲੇ
ਜੋਬਲ ਸਿੰਘ ਉਰਫ਼ ਭੋਲੂ ਨੂੰ ਕਾਬੂ ਕਰਕੇ ਇਸ ਪਾਸੋਂ 1 ਕਾਪੀ ਜਿਸਤੇ ਦੱੜੇ ਸਟੇ ਦੇ ਨੰਬਰ ਲਿਖੇ, 1 ਬਾਲ ਪੈਨ, 1 ਕਾਰਬਨ ਪੇਪਰ ਅਤੇ 580/-ਰੁਪਏ ਬ੍ਰਾਮਦ ਕੀਤੇ ਗਏ ਇਸਤੋਂ ਇਲਾਵਾ ਜੁਆਂ ਐਕਟ ਅਧੀਨ ਥਾਣਾ ਏ-ਡਵੀਜ਼ਨ ਵਿੱਚ 1 ਮੁਕੱਦਮਾਂ ਦਰਜ਼ ਕਰਕੇ 3 ਦੋਸ਼ੀ, ਥਾਣਾ ਸੀ ਡਵੀਜ਼ਨ ਵਿੱਚ 1 ਮੁਕੱਦਮਾਂ ਦਰਜ਼ ਕਰਕੇ 6 ਦੋਸ਼ੀ, ਥਾਣਾ ਡੀ-ਡਵੀਜ਼ਨ ਵਿੱਚ 1 ਮੁਕੱਦਮਾਂ ਦਰਜ਼ ਕਰਕੇ 1 ਦੋਸ਼ੀ, ਥਾਣਾ ਗੇਟ ਹਕੀਮਾਂ ਵਿੱਚ 1 ਮੁਕੱਦਮਾਂ ਦਰਜ਼ ਕਰਕੇ 2 ਦੋਸ਼ੀ, ਥਾਣਾ ਇਸਲਾਮਾਬਾਦ ਵਿੱਚ 2 ਮੁਕੱਦਮੇਂ ਦਰਜ਼ ਕਰਕੇ 2 ਦੋਸ਼ੀ, ਥਾਣਾ ਮਜੀਠਾ ਰੋਡ ਵਿੱਚ 1 ਮੁਕੱਦਮਾਂ ਦਰਜ਼ ਕਰਕੇ 03 ਵਿਅਕਤੀ, ਥਾਣਾ ਸਦਰ ਵਿੱਚ 03 ਮੁਕੱਦਮੇਂ ਦਰਜ਼ ਕਰਕੇ 03 ਦੋਸ਼ੀ, ਥਾਣਾ ਕੰਨਟੋਨਮੈਂਟ ਵਿੱਚ 02 ਮੁਕੱਦਮੇਂ ਦਰਜ਼ ਕਰਕੇ 2 ਦੋਸ਼ੀ ਅਤੇ ਥਾਣਾ ਛੇਹਰਟਾ ਵਿੱਚ 4 ਮੁਕੱਦਮੇਂ ਦਰਜ਼ ਕਰਕੇ 4 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਤਰ੍ਹਾ ਕੁੱਲ 16 ਮੁਕੱਦਮੇਂ ਦਰਜ਼ ਰਜਿਸਟਰ ਕਰਕੇ 26 ਦੋਸ਼ੀਆਂ ਨੂੰ ਕਾਬੂ ਕੀਤਾ ਹੈ।