Total views : 5508310
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਤਰਨ ਤਾਰਨ ਦੇ ਸਾਬਕਾ ਵਧਾਇਕ ਸ: ਹਰਮੀਤ ਸਿੰਘ ਸੰਧੂ ਦੇ ਪਿਤਾ ਸ: ਸੁਰਜੀਤ ਸਿੰਘ ਸੰਧੂ ਜੋਕਿ ਬੀਤੇ ਦਿਨ ਗੁਰਚਰਨਾਂ ਵਿੱਚ ਜਾ ਬਿਰਾਜੇ ਸਨ, ਨਮਿਤ ਉਨਾਂ ਦੇ ਗ੍ਰਹਿ ਵਿਖੇ ਭੋਗ ਪਾਏ ਜਾਣ ਉਪਰੰਤ ਸ੍ਰੀ ਗੁਰੂ ਹਰਿਿਕ੍ਰਸ਼ਨ ਪਬਲਿਕ ਸਕੂਲ ਦੇ ਵਿਹੜੇ ਵਿੱਚ ਸ਼ਰਧਾਂਜਲੀ ਸਮਾਗਮ ਦਾ ਅਯੋਜਿਨ ਕੀਤਾ ਗਿਆ, ਜਿਥੇ ਹਜੂਰੀ ਰਾਗੀ ਸਿੰਘਾਂ ਵਲੋ ਰਸਭਿੰਨੇ ਕੀਰਤਨ ਰਾਹੀ ਉਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ।
ਉਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਪ੍ਰਧਾਨ ਸ:ਸੁਖਬੀਰ ਸਿੰਘ ਬਾਦਲਅਤੇ ਬਿਕਰਮ ਸਿੰਘ ਮਜੀਠੀਆ ਨੇ ਸਵ: ਸੁਰਜੀਤ ਸਿੰਘ ਸੰਧੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸੁਰਜੀਤ ਸਿੰਘ ਸੰਧੂ ਜੀ ਬਹੁਤ ਜਿਆਦਾ ਨੇਕ ਈਮਾਨਦਾਰ ਤੇ ਹਮੇਸ਼ਾ ਹੀ ਸਚ ਤੇ ਪਹਿਰਾ ਦੇਣ ਵਾਲੇ ‘ਇਨਸਾਨ ਸਨ ,ਹਮੇਸ਼ਾ ਹੀ ਸਦੇ ਪਹਿਰਾਵੇ ਵਿਚ ਰਹਿੰਦੇ ਸਨ ।
ਐਮ.ਪੀ ਔਜਲਾ ਤੇ ਸਾਬਕਾ ਕੈਬਨਿਟ ਮੰਤਰੀ ਡਾ: ਨਿੱਜਰ ਸਮੇਤ ਹੋਰ ਰਾਜਸੀ ਪਾਰਟੀਆਂ ਦੇ ਆਗੂ ਵੀ ਪੁੱਜੇ
ਉਨਾਂ ਦੇ ਚੰਗੇ ਸੰਸਕਾਰਾਂ ਸਦਕਾ ਸ: ਹਰਮੀਤ ਸਿੰਘ ਸੰਧੂ ਨੇ ਸ਼ੋ੍ਮਣੀ ਅਕਾਲੀ ਦਲ ਵਲੋ ਪੰਜਾਬ ਵਿਧਾਨ ਸਭਾ ਵਿੱਚ ਤਿੰਨ ਵਾਰ ਹਲਕੇ ਦੀ ਨੁਮਾਇੰਦਗੀ ਕਰਕੇ ਸੇਵਾ ਕੀਤੀ ਉਥੇ ਪਾਰਟੀ ਪ੍ਰਤੀ ਵਫਾਦਾਰੀ ਨੂੰ ਬਰਕਰਾਰ ਰੱਖਿਆ ਜਿਸ ਕਰਕੇ ਸ: ਸੁਰਜੀਤ ਸਿੰਘ ਸੰਧੂ ਦੀ ਮੌਤ ਨਾਲ ਪ੍ਰੀਵਾਰ ਨੂੰ ਹੀ ਘਾਟਾ ਨਹੀ ਪਿਆ ਸਗੋ ਸ਼੍ਰਮੋਣੀ ਅਕਾਲੀ ਵੀ ਇਕ ਚੰਗੇ ਪ੍ਰੇਰਨਾ ਸਰੋਤ ਤੋ ਵਾਂਝਾ ਹੋ ਗਿਆ ਹੈ।ਅਜ ਉਹਨਾ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿੱਚ ਹਾਜਰ ਨਾਮਵਰ ਸ਼ਖਸੀਅਤਾਂ ਵਿੱਚਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ,ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ,ਸਾਬਕਾ ਵਧਾਇਕ ਸ: ਰਵਿੰਦਰ ਸਿੰਘ ਬ੍ਰਹਮਪੁਰਾ,ਸਾਬਕਾ ਕੈਬਨਿਟ ਮੰਤਰੀ ਅਨਿਲ ਕੁਮਾਰ ਜੋਸੀ ਸਾਬਕਾ ਮੰਤਰੀ ਸ: ਗੁਲਜਾਰ ਸਿੰਘ ਰਣੀਕੇ,ਸਾਬਕਾ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ, ਸਾਬਕਾ ਜਾਇੰਟ ਡਾਇਰੈਕਟਰ ਲਿਟੀਕੇਸ਼ਨ ਤੇ ਪ੍ਰਾਸੀਕਿਊਸ਼ਨ ਸ: ਸਲਵਿੰਦਰ ਸਿੰਘ ਸੱਗੂ, ਸਾਬਕਾ ਸਰਪੰਚ ਸ: ਪ੍ਰਤਾਪ ਸਿੰਘ ਰਾਸੂਲਪੁਰ,ਗੁਰਪ੍ਰੀਤ ਸਿੰਘ ਰੰਧਾਵਾ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ:ਬਲਜੀਤ ਸਿੰਘ ਜਲਾਲੳਸਮਾ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ,ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ,ਮਨਜਿੰਦਰ ਪਾਲ ਸਿੰਘ ਪਲਾਸੌਰ ,ਹਰਜਿੰਦਰ ਸਿੰਘ ਢਿੱਲੋ ਗੁਰਮਿੰਦਰ ਰਟੋਲ ਵੀ ਸਾਮਿਲ ਸਨ।ਅੰਤ ਵਿੱਚ ਸ: ਹਰਮੀਤ ਸਿੰਘ ਸੰਧੂ ਨੇ ਹਜਾਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਏਨੀ ਵੱਡੀ ਤਦਾਦ ਵਿੱਚ ਸੰਗਤਾਂ ਨੇ ਪੁੱਜਕੇ ਉਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਜਿਸਤਰਾਂ ਸਮਾਂ ਕੱਢਿਆ ਹੈ, ਉਸ ਲਈ ਉਨਾਂ ਦਾ ਰੋਮ ਰੋਮ ਆਪਣੀ ਪਾਰਟੀ ਤੇ ਇਲਾਕੇ ਦੀਆਂ ਸੰਗਤਾਂ ਲਈ ਹਮੇਸ਼ਾ ਰਿਣੀ ਰਹੇਗਾ।