Total views : 5508533
Total views : 5508533
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਲਵਲੀ ਟਰੈਵਲ ਵੱਲੋਂ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇਸ ਮੌਕੇ ਲਵਲੀ ਟਰੈਵਲ ਵੱਲੋਂ ਸੰਗਤਾਂ ਲਈ ਬ੍ਰੈਡ ਨਿਊਕਲੀ ਦਾ ਅਟੁੱਟ ਲੰਗਰ ਵਰਤਾਇਆ ਗਿਆ।ਇਹ ਛਬੀਲ ਦੀ ਸੇਵਾ ਸਵੇਰੇ ਤੋਂ ਸ਼ਾਮ ਤੱਕ ਠੰਡੇ ਮਿੱਠੇ ਜਲ ਦੀ ਛਬੀਲ ਲਗਾ ਕੇ ਸੰਗਤਾਂ ਨੂੰ ਠੰਡੀ ਛਬੀਲ ਛਕਾ ਕੇ ਇਹ ਸੇਵਾ ਕੀਤੀ ਗਈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਲੁਥਰਾ ਪਹੁੰਚੇ ਅਤੇ ਉਨ੍ਹਾਂ ਵੱਲੋਂ ਛਬੀਲ ਦੀ ਸੇਵਾ ਕੀਤੀ ਗਈ।ਇਸ ਮੌਕੇ ਆਪ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬਾਨਾਂ ਦੇ ਦਿੱਤੇ ਉਪਦੇਸ਼ ਤੇ ਚਲ ਕੇ ਸੰਗਤਾਂ ਦੀ ਸੇਵਾ ਕਰਨ ਵੱਲ ਆਪਣਾ ਮਨ ਲਗਾਉਣਾ ਚਾਹੀਦਾ ਹੈ।ਇਸ ਮੌਕੇ ਲਵਲੀ ਸਿੰਘ,ਕਾਕੇ ਭਾਜੀ,ਮਿੱਠੂ ,ਰੌਕੀ, ਸੋਨੂੰ, ਅਨਮੋਲ, ਮਿੰਟੂ ਆਦਿ ਸੇਵਾਦਾਰਾਂ ਨੇ ਛਬੀਲ ਵਿੱਚ ਸੇਵਾ ਨਿਭਾਈ।