Total views : 5511230
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਗੁਰਦਾਸਪੁਰ /ਰਣਜੀਤ ਸਿੰਘ ਰਾਣਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦਾਸਪੁਰ ਜ਼ਿਲੇ ਦੇ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਕਿਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਜ਼ਿਲੇ ਦੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਤੇ ਕਣਕ ਦੀ ਫ਼ਸਲ ਤੇ ਬਿਜਾਈ ਲਈ ਮਸ਼ੀਨਰੀ ਤੇ ਅਗੇਤੀਆਂ ਸਬਸਿਡੀਆਂ ਮੁਹੱਈਆ ਕਰਵਾਉਣ ਦੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਡਾ. ਢਿੱਲੋਂ ਨੇ ਦੱਸਿਆ ਕਿ ਸਰਕਾਰ ਵੱਲੋਂ ਐਸ. ਸੀ. ਕਿਸਾਨ ਭਰਾਵਾਂ ਵੱਲੋਂ ਵੀ ਏਸ ਨੀਤੀ ਤਹਿਤ ਸਬਸਿਡੀ ਪ੍ਰਾਪਤ ਕਰਨ ਲਈ ਵੱਖ਼ਰਾ ਵਿਸ਼ੇਸ਼ ਫੰਡ ਰੱਖਿਆ ਗਿਆ ਹੈ।
ਕਿਸਾਨ ਵੀਰ 15 ਜੁਲਾਈ ਤੱਕ ਐਗਰੀ ਮਸ਼ੀਨਰੀ ਪੰਜਾਬ ਡਾਟ ਕਾਮ ਪੋਰਟਲ ਤੇ ਭਰਨ ਆਨਲਾਈਨ ਸਬਸਿਡੀ ਦੇ ਪ੍ਰੌਫਾਰਮੇ, ਐਸ. ਸੀ. ਕਿਸਾਨ ਭਰਾਵਾਂ ਲਈ ਹੋਣਗੇ ਵੱਖ਼ਰੇ ਫੰਡ ਉਪਲੱਬਧ – ਡਾ. ਕਿਰਪਾਲ ਸਿੰਘ ਢਿੱਲੋਂ
ਗੱਲਬਾਤ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਕਿਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਕਿਸਾਨ ਵੀਰ 15 ਜੁਲਾਈ 2023 ਤੱਕ ਹਰ ਹਾਲੇ ਐਗਰੀ ਮਸ਼ੀਨਰੀ ਪੰਜਾਬ ਡਾਟ ਕਾਮ ਤੇ ਘਰ ਬੈਠਿਆਂ ਜਾਂ ਕਿਸੇ ਕੰਪਿਊਟਰ ਕੈਫੇਂ ਤੇ ਬੈਠ ਜਾਂ ਨੇੜੇ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਵਿਖੇ ਵੀ ਭਰ ਸਕਦੇ ਹਨ। ਕਿਸਾਨ ਭਰਾਵਾਂ ਨੂੰ ਸਬਸਿਡੀ ਤੇ ਮਿਲ਼ਣ ਵਾਲੇ ਸੰਦਾਂ ਦੇ ਵੇਰਵੇ ਵਿੱਚ ਸੁਪਰ ਸੀਡਰ, ਸਮਾਰਟ ਸੀਡਰ, ਹੈਪੀ ਸੀਡਰ, ਜ਼ੀਰੋ ਟਿੱਲ ਡਰਿੱਲ, ਉਲਟਾਵੇ ਹੱਲ, ਬੇਲਰ, ਰੇਕਰ, ਕਰਾਪ ਰੀਪਰ, ਕੰਬਾਈਨ ਸੁੱਪਰ ਐਸ ਐਮ ਐਸ, ਪੈਂਡੀ ਸਟਰਾਅ ਚੌਪਰ, ਸ਼ਰੈਂਡਰ, ਮਲਚਰ, ਸਰਬ ਮਾਸਟਰ, ਰੋਟਰੀ ਸਲੈਂਸ਼ਰ ਆਦਿ ਮਸ਼ੀਨਰੀਆਂ ਮੁੱਖ ਹਨ ਜਿਨ੍ਹਾਂ ਤੇ ਕਿਸਾਨ ਵੀਰ ਅਪਲਾਈ ਕਰਕੇ ਸਹੂਲਤਾਂ ਲੈ ਸਕਦੇ ਹਨ। ਅਖ਼ੀਰ ਵਿੱਚ ਉਹਨਾਂ ਦੱਸਿਆ ਕਿ ਫਿਰ ਵੀ ਕਿਸੇ ਕਿਸਾਨ ਵੀਰ ਨੂੰ ਕਿਸੇ ਤਰ੍ਹਾਂ ਦੀ ਇਸ ਸੰਦਾਂ ਪ੍ਰਤੀ ਕੋਈ ਜਾਣਕਾਰੀ ਭਰਨ ਲਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਵੀਰ ਆਪਣੇ ਨੇੜਲੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਵਿਖੇ ਸੰਪਰਕ ਕਰਨ। ਇਸ ਦੇ ਨਾਲ ਵਧੇਰੇ ਜਾਣਕਾਰੀ ਲੈਣ ਲਈ ਆਪਣੇ ਫੋਨ ਤੋਂ ਵੀ ਕਿਸਾਨ ਕਾਲ ਸੈਂਟਰ ਦੇ ਨੰਬਰ 1800 180 1551 ਤੇ ਵੀ ਗੱਲਬਾਤ ਕਰ ਸਕਦੇ ਹਾਂ। ਕਿਸਾਨ ਵੀਰੋ ਆਉ ਕੁਦਰਤ ਦੇ ਹੱਕ ਵਿੱਚ ਹੋਕਾ ਲਗਾਈਏਂ ਆਉ ਧਰਤੀ ਦੀ ਹੋਂਦ ਬੱਚਾਈਏ, ਪਰਾਲੀ ਨੂੰ ਅੱਗ ਨਾ ਲਗਾਈਏਂ, ਮਿੱਤਰ ਕੀੜਿਆਂ ਤੇ ਚੌਗਿਰਦੇ ਨੂੰ ਆਪਣੇ ਹਾਣੀਂ ਬਣਾਈਏਂ।