Total views : 5511436
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੇਨ, ਅੰਮ੍ਰਿਤਸਰ ਵਿੱਚ `ਵਿਸ਼ਵ ਪਰਿਆਵਰਨ ਦਿਵਸ ਦੇ ਮੌਕੇ ਤੇ “ਸਸਟੇਨੇਬਲ ਪ੍ਰੈਕਟਿਸਿਜ਼ ਐਂਡ ਮਿਸ਼ਨ (ਲਾਈਫ਼ ਸਟਾਈਲ ਫਾੱਰ ਇਨਵਾਇਰਮੈਂਟ)” ਆਨਲਾਈਨ ਕਾਰਜਸ਼ਾਲਾ ਦਾ ਆਯੋਜਨ ਪਰਿਆਵਰਨ, ਜੰਗਲਾਤ ਅਤੇ ਮੌਸਮ ਮੰਤਰਾਲੇ ਦੇ ਅਧੀਨ ਮਿਸ਼ਨ ਲਾਈਫ਼ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮਿਸ਼ਨ ਦਾ ਮੰਤਵ ਜਨਮਾਨਸ ਨੂੰ ਸਰੰਕਸ਼ਨ ਲਈ ਜਾਗੁਰਕ ਕਰਨਾ, ਅਤੇ ਹਰ ਰੋਜ਼ ਦੇ ਜੀਵਨ ਵਿੱਚ ਉਹਨਾਂ ਸਾਵਧਾਨੀਆਂ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨਾ ਸੀ, ਜਿਹਨਾਂ ਨਾਲ ਪਰਿਆਵਰਨ ਸੁਰੱਖਿਅਤ ਰਹੇ। ਸ਼੍ਰੀ ਅਜੇ ਤੰਵਰ, ਕੰਸਲਟੈਂਟ ਐਮ ਜੀ ਐਨ ਸੀ ਆਰ ਈ ਇਸ ਮੌਕੇ ਤੇ ਮੁੱਖ ਬੁਲਾਰੇ ਰਹੇ।
ਆਪਣੇ ਸੰਬੋਧਨ ਵਿੱਚ ਸ੍ਰੀ ਅਜੇ ਤੰਵਰ ਨੇ ਮਿਸ਼ਨ ਲਾਈਫ਼ ਦੇ ਸੱਤ ਉਦੇਸ਼ਾਂ ਜਿਵੇਂ- ਸੇਵ ਵਾਟਰ, ਸੇਵ ਐਨਰਜੀ, ਰੇਡਯੂਜ਼ ਵੇਸਟ, ਰੇਡਯੂਜ਼ ਈ-ਵੇਸਟ, ਰੇਡਯੂਜ਼ ਸਿੰਗਲ ਯੂਜ਼ ਪਲਾਸਟਿਕਸ, ਸਥਾਈ ਖਾਦ ਪ੍ਰਣਾਲੀ ਅਤੇ ਤੰਦਰੁਸਤ ਜੀਵਨ ਸ਼ੈਲੀ ਅਪਨਾਉਣ ਤੇ ਰੋਸ਼ਨੀ ਪਾਈ। ਇਹਨਾਂ ਉਦੇਸ਼ਾਂ ਨਾਲ ਸਬੰਧਤ ਇੱਕ ਡਾਕੂਮੈਂਟਰੀ ਵੀ ਉਹਨਾਂ ਦੇ ਨਾਲ ਸ਼ੇਅਰ ਕੀਤਾ ਗਈ। ਉਹਨਾਂ ਨੇ ਅੱਗੇ ਕਿਹਾ ਕਿ ਕੁਦਰਤ ਨੇ ਸਾਨੂੰ ਅਨੰਤ ਉਪਹਾਰਾਂ ਨਾਲ ਨਵਾਜ਼ਿਆ ਹੈ ਅਤੇ ਸਾਡਾ ਵੀ ਇਹ ਫ਼ਰਜ਼ ਹੈ ਕਿ ਅਸੀਂ ਇਹਨਾਂ ਦਾ ਸੰਰਕਸ਼ਣ ਕਰਨ ਵਿੱਚ ਆਪਣਾ ਯੋਗਦਾਨ ਪਾਈਏ। ਉਹਨਾਂ ਨੇ ਕਿਹਾ ਕਿ “ਪ੍ਰਕ੍ਰਿਤੀ ਰਕਸ਼ਿਤ ਰਕਸ਼ਿਤਾ:” ਸਾਡਾ ਮੁੱਖ ਸਲੋਗਨ ਹੈ।
ਮਹਾਵਿਦਿਆਲੇ ਦੀ ਪਰਚਾਰਿਆ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਮਹੱਤਵਪੂਰਣ ਦਿਨ ਤੇ ਇਹੋ ਜਿਹੇ ਸਫਲ ਆਯੋਜਨ ਦੇ ਲਈ ਆਯੋਜਕਾਂ ਨੂੰ ਵਧਾਈ ਦਿੱਤੀ। ਆਪਣੇ ਸੰਦੇਸ਼ ਵਿੱਚ ਉਹਨਾਂ ਨੇ ਵਾਤਾਵਰਣ ਸੰਰਕਸ਼ਣ ਉਤੇ ਆਪਣਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਅਸੀਂ ਆਪਣਾ ਭਵਿੱਖ ਸੁਰੱਖਿਆ ਰੱਖਣਾ ਅਤੇ ਵੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਕੁਦਰਤ ਅਤੇ ਮਨੁੱਖਤਾ ਵਿੱਚ ਤਾਲਮੇਲ ਬਣਾ ਕੇ ਰੱਖਣਾ ਹੀ ਪਵੇਗਾ।
ਇਸ ਮੌਕੇ ਤੇ ਡਾ. ਅਨੀਤਾ ਨਰੇਂਦ੍ਰ, ਡੀਨ ਕਮਿਊਨਟੀ ਡਵੈਲਪਮੈਂਟ ਇਨੀਸ਼ਿਏਟਿਵਜ਼, ਪ੍ਰੋ. ਸੁਰਭੀ ਸੇਠੀ ਅਤੇ ਡਾ. ਨਿਧੀ ਅੱਗਰਵਾਲ ਕਨਵੀਨਰਜ਼ ਅਤੇ ਪ੍ਰੋ. ਸੁਸ਼ੀਲ, ਪ੍ਰੋ. ਹਰਦੀਪ ਸਿੰਘ, ਪ੍ਰੋ. ਪ੍ਰਿਆ, ਡਾੱ. ਨੀਤੂ ਬਾਲਾ, ਪ੍ਰੋ. ਕਾਮਾਯਨੀ, ਪ੍ਰੋ. ਸਪਨਾ, ਪ੍ਰੋ. ਅਕਸ਼ਿਕਾ, ਡਾੱ. ਸੁਨੀਤਾ ਸ਼ਰਮਾ ਸਹਿਤ ਐਨ.ਐਸ.ਐਸ. ਵਾਲੰਟੀਅਰਜ਼ ਹਾਜ਼ਰ ਰਹੇ। ਕਾਰਜਸ਼ਾਲਾ ਦਾ ਸੰਚਾਲਣ ਪ੍ਰੋ. ਸੁਰਭੀ ਸੇਠੀ ਨੇ ਕੀਤਾ ਅਤੇ ਡਾ.ਨਿਧੀ ਅੱਗਰਵਾਲ ਨੇ ਅੰਤ ਵਿੱਚ ਧੰਨਵਾਦ ਕੀਤਾ।