ਹਲਕੇ ਦੀਆਂ ਸਾਰੀਆਂ ‘ ਸੜਕਾਂ ਨੂੰ ਮੁਕੱਮਲ ਕਰਨਾ ਦਾ ਮੁੱਖ ਟੀਚਾ ਮਿੱਥੀਆ – ਈ. ਟੀ .ਓ

4675703
Total views : 5507543

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ

ਹਲਕਾ ਜੰਡਿਆਲਾ ਗੁਰੂ ਦੀਆਂ ਸੜਕਾਂ ਅਤੇ ਬਿਜਲੀ ਦਾ ਕੋਈ ਵੀ ਕੰਮ ਅਧੂਰਾ ਨਹੀ ਰਹਿਣ ਦਿੱਤਾ ਜਾਵੇਗਾ । ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਗੁਰਮੁੱਖ ਸਿੰਘ ਸਰਜਾ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਮਿਲਨੀ ਮੌਕੇ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਸਾਡੇ ਵਿਰੋਧੀ ਪਾਰਟੀਆਂ ਵਾਲੇ ਬਿਜਲੀ ਸਬੰਧੀ ਕਹਿੰਦੇ ਸਨ ਕਿ ਭਗਵੰਤ ਮਾਨ ਸਰਕਾਰ ਕੋਲੋਂ ਬਿਜਲੀ ਸਪਲਾਈ ਪੂਰੀ ਨਹੀਂ ਦਿੱਤੀ ਜਾ ਸਕੇਗੀ , ਪਰ ਹੁਣ ਅੱਜ ਪੰਜਾਬ ਦੇ ਲੋਕ ਸਾਡੇ ਵਲੋਂ ਕੀਤੇ ਬਿਜਲੀ ਸਬੰਧੀ ਪ੍ਰਬੰਧਾਂ ਤੋਂ ਖੁੱਸ਼ ਹਨ । ਕਿਉਂ ਕਿ ਬਿਜਲੀ ਸਪਲਾਈ ਅਤੇ ਮਾਫੀ ਨਿਰੰਤਰਣ ਮਿਲ ਰਹੀ ਹੈ ।

ਪਿਛਲੇ ਝੋਨੇ ਦੇ ਸ਼ੀਜਨ ਵਿਚ ਬਿਜਲੀ ਦੀ ਸਮੇਂ ਸਿਰ ਨਿਰਵਿਗਨ ਸਪਲਾਈ ਤੇ ਵੱਧ ਪੈਦਾਵਾਰ ਤੋਂ ਕਿਸਾਨ ਵੀਰ ਖੁੱਸ਼ ਸਨ । ਇਸ ਵਾਰ ਵੀ ਆ ਰਹੇ ਝੋਨੇ ਦੀ ਲਵਾਈ ਮੌਕੇ ਬਿਜਲੀ ਪ੍ਰਬੰਧ ਮੁਕੰਮਲ ਕਰ ਲੈ ਗਏ ਹਨ , ਅਤੇ ਸਪਲਾਈ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਗੁਰਮੁੱਖ ਸਿੰਘ ਸਰਜਾ ਵਲੋਂ ਜੋਧਾਨਗਰੀ ਤੱਕ ਆਉਦੀ ਕੱਚੀ ਤੋਂ ਪੱਕੀ ਸੜਕ ਬਣਾਉਣ ਦੀ ਮੰਗ ਬਾਰੇ ਬੋਲਦਿਆਂ ਉੱਨਾਂ ਕਿਹਾ, ਕਿ ਪਹਿਲ ਦੇ ਆਧਾਰ ਤੇ ਰਹਿੰਦੀਆ ਕੱਚੀਆਂ ਸੜਕਾਂ ਸਮਾਂ ਰਹਿੰਦਿਆਂ ਪੱਕੀਆਂ ਅਤੇ 18 ਫੁੱਟ ਖੁੱਲੀਆਂ ਕੀਤੀਆਂ ਜਾਣਗੀਆਂ , ਨਾਲ ਹੀ ਉਨਹਾਂ ਕਿਹਾ ਕਿ ਪੰਜਾਬ ਸਰਕਾਰ ਨਹਿਰੀ ਪਾਣੀ ਨੂੰ ਪੰਜਾਬ ਵਿਚ ਵਰਤਣ ਲਈ ਨਹਿਰੀ ਖਾਲ੍ਹ ਜੋ ਕਿ ਕਈ ਜਗ੍ਹਾ ਤੋ ਅਲੋਪ ਹੋ ਚੁਕੇ ਹਨ ਉਹ ਸਖਤੀ ਨਾਲ ਪਾਣੀ ਟੇਲਾਂ ਤੱਕ ਪੁੱਜਦਾ ਕਰਨ ਲਈ ਪ੍ਰਸ਼ਾਸ਼ਨ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ , ਅਤੇ ਖਾਲ੍ਹ ਪਵਾਏ ਜਾ ਰਹੇ ਹਨ ਤਾਂ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ । ਇਸ ਮੌਕੇ ਆਪ ਦੇ ਸੀਨੀਅਰ ਆਗੂ ਗੁਰਮੁੱਖ ਸਿੰਘ ਸਰਜਾ , ਪ੍ਰਗਟ ਸਿੰਘ , ਜਗਤਾਰ ਸਿੰਘ , ਕਰਤਾਰ ਸਿੰਘ , ਅਨੰਦ ਸਿੰਘ , ਗੁਰਪ੍ਰੀਤ ਸਿੰਘ , ਬਿਕਰਮਜੀਤ ਸਿੰਘ , ਮਨਦੀਪ ਸਿੰਘ , ਜਸਮੇਲ ਸਿੰਘ , ਬਲਬੀਰ ਸਿੰਘ , ਸਾਹਿਬ ਸਿੰਘ , ਸੁਖਚੈਨ ਸਿੰਘ , ਜਗਤਾਰ ਸਿੰਘ , ਜਗੀਰ ਸਿੰਘ , ਨਿਸਾਨ ਸਿੰਘ , ਹਰਪਾਲ ਸਿੰਘ , ਬੱਬੂ , ਰਾਜਾ , ਹਰਜਿੰਦਰ ਸਿੰਘ , ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ ।

Share this News