Total views : 5507164
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ/ਚਵਿੰਡਾ ਦੇਵੀ-ਵਿੱਕੀ ਭੰਡਾਰੀ,ਜਸਪਾਲ ਸਿੰਘ ਗਿੱਲ
ਸਥਾਨਕ ਕਸਬੇ ਤੋਂ ਨਜ਼ਦੀਕੀ ਪੈਂਦੇ ਪਿੰਡ ਢੱਡੇ ਵਿਖੇ ਪੀਰ ਬਾਬਾ ਕੁੱਤਿਬ ਸ਼ਾਹ ਦਾ ਸਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਮੰਗਾ ਸਿੰਘ ਦੀ ਅਗਵਾਈ ਵਿੱਚ ਗ੍ਰਾਮ ਪੰਚਾਇਤ ਨੇ ਸਮੂਹ ਨਗਰ ਨਿਵਾਸੀਆਂ ਅਤੇ ਇਲਾਵਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆਂ ਗਿਆ , ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮਜੀਠਾ ਸ: ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਡਾ ਸਤਿੰਦਰ ਕੌਰ ਗਿੱਲ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਦਾ ਮਨੋਰੰਜਨ ਕਰਨ ਲਈ ਪੰਜਾਬੀ ਲੋਕ ਗਾਇਕ ਹਰਜੀਤ ਹਮਰਨ, ਸ਼ੰਮੀ ਖ਼ਾਨ ਤੇ ਕਿਰਨ ਰੰਧਾਵਾ, ਜਗਪਾਲ ਸੰਧੂ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਲਾਲੀ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਸਭਿਆਚਾਰਕ ਵਿਰਸੇ ਨੂੰ ਸੰਭਾਲਣ ਵਿੱਚ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਤੇ ਲੱਗਦੇ ਸਭਿਆਚਾਰਕ ਮੇਲਿਆਂ ਦਾ ਅਹਿਮ ਰੋਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਹੈ, ਜਿੰਨਾਂ ਦੇ ਸੰਦੇਸ਼ ਮਾਨਵਤਾ ਲਈ ਸਦੀਵੀ ਭਾਈਚਾਰੇ ਦਾ ਰਾਹ ਦਰਸਾਉਣ’ਦੇ ਹਨ |
👉ਪੰਜਾਬ ਦੇ ਸਭਿਆਚਾਰਕ ਵਿਰਸੇ ਨੂੰ ਸੰਭਾਲਣ ਵਿੱਚ ਮੇਲਿਆਂ ਦਾ ਅਹਿਮ ਰੋਲ- ਲਾਲੀ ਮਜੀਠੀਆ
ਇਸ ਮੌਕੇ ਸ: ਲਾਲੀ ਮਜੀਠੀਆ, ਡਾ: ਸਤਿੰਦਰ ਕੌਰ ਗਿੱਲ ਵੱਲੋਂ ਗਾਇਕ ਹਰਜੀਤ ਹਰਮਨ, ਸ਼ੰਮੀ ਖ਼ਾਨ ਤੇ ਕਿਰਨ ਰੰਧਾਵਾ, ਜਗਪਾਲ ਸੰਧ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਮਰੜੀ ਸਾਬਕਾ ਚੇਅਮਰਮੈਨ ਮਾਰਕਿੰਟ ਕਮੇਟੀ ਮਜੀਠਾ, ਵਾਈਸ ਚੇਅਰਮੈਨ ਗੁਰਮੁੱਖ ਸਿੰਘ ਕਾਦਰਾਬਾਦ, ਜਸਮੀਤ ਸਿੰਘ, ਐਸ.ਐਚ.ਉ ਹਰਚੰਦ ਸਿੰਘ ਕੱਥੂਨੰਗਲ, ਐਸ.ਆਈ ਹਰਜਿੰਦਰ ਸਿੰਘ ਚੌਕੀ ਇੰਚਾਰਜ ਚਵਿੰਡਾ ਦੇਵੀ, ਸਵਿੰਦਰ ਸਿੰਘ ਸਿੰਦੂ ਸਰਪੰਚ ਚੌਗਾਵਾਂ, ਸਮਾਜ਼ ਸੇਵੀ ਸਤਨਾਮ ਸਿੰਘ ਜੱਜ ਤਨੇਲ, ਇੰਦਰਜੀਤ ਸਿੰਘ, ਸੁਰਜੀਤ ਸਿੰਘ ਰੰਧਾਵਾ, ਸੁਰਜੀਤ ਸਿੰਘ ਭੋਏਵਾਲ, ਬਲਿਹਾਰ ਸਿੰਘ, ਰਛਪਾਲ ਸਿੰਘ ਟਾਹਲੀ ਸਹਿਬ, ਅਕਾਸ ਵੀਰਮ, ਵਿੱਕੀ ਮਜੀਠਾ, ਕੁਲਦੀਪ ਸਿੰਘ ਬਾਠ, ਜਸਵਿੰਦਰ ਸਿੰਘ ਫੌਜੀ, ਮਨਵਿੰਦਰ ਸਿੰਘ ਚੌਗਾਵਾਂ, ਹਰਮੀਤ ਸਿੰਘ, ਜੱਸ ਚਵਿੰਡਾ ਦੇਵੀ, ਅਜੈ ਚਵਿੰਡਾ ਦੇਵੀ, ਬੱਬੂ ਵਡਾਲਾ, ਸਾਬਕਾ ਸਰਪੰਚ ਅਮਰੀਕ ਸਿੰਘ ਢੱਡੇ, ਸਰਬਜੀਤ ਸਿੰਘ ਮਜੀਠਾ, ਸੈਕਟਰੀ ਦਿਲਬਾਗ ਸਿੰਘ, ਮੈਬਰ ਗੁਰਦੇਵ ਸਿੰਘ, ਮੈਬਰ ਸਰਦੂਲ ਸਿੰਘ, ਮੈਂਬਰ ਸੁਖਵੰਤ ਸਿੰਘ ਪੱਪੂ, ਮੈਬਰ ਗੁਰਦੇਵ ਸਿੰਘ , ਬਲਾਕ ਸੰਮਤੀ ਮੈਬਰ ਸਰੂਪ ਸਿੰਘ, ਜਰਮਨਜੀਤ ਸਿੰਘ, ਰਾਜਵਿੰਦਰ ਸਿੰਘ ਰਾਜੂ, ਅਤਿੰਦਰਪਾਲ ਸਿੰਘ ਸੋਨੂੰ, ਜੋਗਾ ਸਿੰਘ, ਹਰਭਜਨ ਸਿੰਘ ਦਾਸ, ਪ੍ਰਧਾਨ ਹਰਦੀਪ ਸਿੰਘ, ਬਾਬਾ ਮਲੂਕ ਸਿੰਘ ਪਾਰਵਾਲੇ, ਡਾ: ਨਵਦੀਪ ਸਿੰਘ ਭੁੱਲਰ, ਜਸਬੀਰ ਸਿੰਘ ਬਿੱਟਾਂ ਪ੍ਰਧਾਨ, ਡਰਾਈਵਰ ਜੋਗਿੰਦਰ ਸਿੰਘ, ਮਿਸਤਰੀ ਬਲਕਾਰ ਸਿੰਘ, ਸਰਪੰਚ ਮਨਜੀਤ ਸਿੰਘ ਰਾਮਦਿਵਾਲੀ, ਸਰਪੰਚ ਮਨਜਿੰਦਰ ਸਿੰਘ ਕਲੇਰ, ਮਹਿੰਦਰ ਸਿੰਘ ਭੁੱਲਰ, ਅਮਰੀਕ ਸਿੰਘ ਤਲਵੰਡੀ, ਰਾਜ ਕੁਮਾਰ ਲੁੱਧੜ, ਜਸਵਿੰਦਰ ਸਿੰਘ ਸੋਨੂੰ, ਮਾਸਟਰ ਬਿਕਰਮਜੀਤ ਸਿੰਘ, ਬਲਵਿੰਦਰ ਸਿੰਘ ਸੰਧੂ, ਸਰਦੂਲ ਸਿੰਘ, ਬਲਜੀਤ ਸਿੰਘ, ਮਨਜੀਤ ਸਿੰਘ, ਬਲਜਿੰਦਰ ਸਿੰਘ, ਪਰਮਿੰਦਰ ਸਿੰਘ ਬਾਊ, ਬਲਵਿੰਦਰ ਸਿੰਘ, ਬਾਬਾ ਅਮਰ ਸਿੰਘ, ਬਲਵਿੰਦਰ ਸਿੰਘ, ਸਵਿੰਦਰ ਸਿੰਘ ਛਿੰਦੂ, ਬਾਬਾ ਨਿਸਾਨ ਸਿੰਘ, ਆਦਿ ਆਗੂ ਹਾਜਰ ਸਨ। ਇਸ ਮੌਕੇ ਗੁਰੂ ਦੇ ਅਟੁੱਟ ਲੱਗਰ ਵਰਤੇ ਅਤੇ ਪਿੰਡ ਦੇ ਨੌਜਵਾਨਾ ਨੇ ਠੰਡੇ ਮਿੱਠੇ ਜੱਲ ਦੀ ਛਬੀਲ ਵੀ ਲਗਾਈ।